''ਹਰੇਕ ਲਈ ਘਰ'' ਦੇ ਸੁਪਨੇ ਨੂੰ ਕਰਾਂਗੇ ਪੂਰਾ : ਪੀ. ਐੱਮ. ਮੋਦੀ

06/25/2019 1:59:22 PM

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਹਰੇਕ ਪਰਿਵਾਰਾਂ ਲਈ ਆਵਾਸ (ਘਰ) ਮੁਹੱਈਆ ਕਰਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਮੋਦੀ ਨੇ 25 ਜੂਨ 2015 ਨੂੰ ਸ਼ਹਿਰੀ ਭਾਰਤ ਦੀ ਤਸਵੀਰ ਬਦਲਣ ਲਈ ਪੀ. ਐੱਮ. ਆਵਾਸ ਯੋਜਨਾ, ਅਮਰੂਤ ਪ੍ਰਾਜੈਕਟ ਅਤੇ ਸਮਾਰਟ ਸਿਟੀ ਮਿਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਅੱਜ ਇਸ ਦੀ ਚੌਥੀ ਵਰ੍ਹੇਗੰਢ 'ਤੇ ਉਨ੍ਹਾਂ ਨੇ ਟਵੀਟ ਕੀਤਾ ਕਿ ਇਨ੍ਹਾਂ ਯੋਜਨਾਵਾਂ ਵਿਚ ਵੱਡਾ ਨਿਵੇਸ਼ ਹੋਇਆ ਹੈ। ਕੰਮਾਂ ਦੀ ਰਫਤਾਰ, ਤਕਨੀਕ ਦੀ ਵਰਤੋਂ ਅਤੇ ਲੋਕਾਂ ਦੀ ਭਾਈਵਾਲ ਦੇਖਣ ਨੂੰ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਢਾਂਚੇ ਵਿਚ ਹੋਰ ਸੁਧਾਰ ਲਿਆਉਣ ਲਈ ਅਸੀਂ ਵਚਨਬੱਧ ਹਾਂ। ਸਾਰਿਆਂ ਲਈ ਘਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਇਸ ਯੋਜਨਾ ਦੇ ਪੂਰਾ ਹੋਣ ਨਾਲ ਕਰੋੜਾਂ ਲੋਕਾਂ ਦੇ ਸੁਪਨੇ ਸਾਕਾਰ ਹੋਣਗੇ। 

Image result for Will complete the dream of 'Housing for all': Modi
ਪੀ. ਐੱਮ. ਮੋਦੀ ਨੇ ਅੱਗੇ ਕਿਹਾ ਕਿ ਅਸੀਂ ਦੇਸ਼ ਦੇ ਸ਼ਹਿਰੀ ਢਾਂਚੇ ਦਾ ਕਾਇਆ-ਕਲਪ ਕਰਨ ਦੇ ਉਦੇਸ਼ ਨਾਲ 4 ਸਾਲ ਪਹਿਲਾਂ ਅਮਰੂਤ, ਸਮਾਰਟ ਸਿਟੀ ਅਤੇ ਪੀ. ਐੱਮ. ਆਵਾਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਯੋਜਨਾਵਾਂ ਨੇ ਨਾ ਸਿਰਫ ਪੇਂਡੂ ਭਾਰਤ ਦੇ ਵਿਕਾਸ ਦੀ ਨਵੀਂ ਮਿਸਾਲ ਪੇਸ਼ ਕੀਤੀ, ਸਗੋਂ ਕਿ ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿਚ ਬਦਲਾਅ ਵੀ ਲਿਆਂਦਾ ਹੈ। ਦੱਸਣਯੋਗ ਹੈ ਕਿ ਤਿੰਨੋਂ ਯੋਜਨਾਵਾਂ ਦੇਸ਼ ਦੇ ਸ਼ਹਿਰੀ ਢਾਂਚੇ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ 'ਚ 100 ਸਮਾਰਟ ਸਿਟੀ ਬਣਾਉਣ, 500 ਸ਼ਹਿਰਾਂ ਲਈ ਅਟਲ ਸ਼ਹਿਰੀ ਪੁਨਰ ਉੱਥਾਨ, ਪਰਿਵਰਤਨ ਮਿਸ਼ਨ ਅਤੇ 2022 ਤਕ ਸ਼ਹਿਰੀ ਇਲਾਕਿਆਂ ਵਿਚ ਸਾਰਿਆਂ ਲਈ ਘਰ ਬਣਾਉਣ ਦੀ ਯੋਜਨਾ ਸ਼ਾਮਲ ਹੈ।


Tanu

Content Editor

Related News