ਦਿੱਲੀ : ਪਤਨੀ ਅਤੇ 2 ਪੁੱਤਰਾਂ ਦਾ ਕਤਲ ਕਰਨ ਤੋਂ ਬਾਅਦ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

Thursday, Apr 01, 2021 - 02:45 PM (IST)

ਦਿੱਲੀ : ਪਤਨੀ ਅਤੇ 2 ਪੁੱਤਰਾਂ ਦਾ ਕਤਲ ਕਰਨ ਤੋਂ ਬਾਅਦ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ- ਦਿੱਲੀ ਟਰਾਂਸਪੋਰਟ ਨਿਗਮ (ਡੀ.ਟੀ.ਸੀ.) 'ਚ ਠੇਕੇ 'ਤੇ ਭਰਤੀ 31 ਸਾਲਾ ਇਕ ਬੱਸ ਡਰਾਈਵਰ ਨੇ ਆਪਣੀ ਪਤਨੀ ਅਤੇ 2 ਬੇਟਿਆਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਧੀਰਜ ਯਾਦਵ ਪੱਖੇ ਨਾਲ ਲਟਕਿਆ ਹੋਇਆ ਮਿਲਿਆ ਅਤੇ ਉਸ ਦੀ 28 ਸਾਲਾ ਪਤਨੀ ਆਰਤੀ, 6 ਸਾਲਾ ਪੁੱਤ ਹਿਤੇਨ ਅਤੇ 3 ਸਾਲਾ ਪੁੱਤ ਅਥਾਰਵ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀਆਂ।

ਇਹ ਵੀ ਪੜ੍ਹੋ : ਲੱਖਾਂ ਰੁਪਏ ਦੇਖ ਚੋਰ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਕਰਵਾਉਣਾ ਪਿਆ ਦਾਖ਼ਲ

ਪੁਲਸ ਨੇ ਦੱਸਿਆ ਕਿ ਯਾਦਵ ਦਾ ਲਿਖਿਆ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਅਤੇ ਕਤਲ ਤੇ ਖ਼ੁਦਕੁਸ਼ੀ ਦੇ ਪਿੱਛੇ ਦਾ ਕਾਰਨ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਜੋੜੇ ਅਤੇ ਉਨ੍ਹਾਂ ਦੇ ਬੱਚੇ ਸੰਯੁਕਤ ਪਰਿਵਾਰ 'ਚ ਰਹਿੰਦੇ ਸਨ। ਉਹ ਘਰ ਦੀ ਦੂਜੀ ਮੰਜ਼ਲ 'ਤੇ ਰਹਿੰਦੇ ਸਨ, ਜਦੋਂ ਕਿ ਯਾਦਵ ਦੇ ਮਾਤਾ-ਪਿਤਾ ਗਰਾਊਂਡ ਫਲੋਰ 'ਤੇ ਅਤੇ ਉਸ ਦਾ ਵੱਡਾ ਭਰਾ ਅਤੇ ਪਰਿਵਾਰ ਪਹਿਲੀ ਮੰਜ਼ਲ 'ਤੇ ਰਹਿੰਦੇ ਸਨ। ਪੁਲਸ ਨੇ ਦੱਸਿਆ ਕਿ ਯਾਦਵ ਦੇ ਪਿਤਾ ਮਹਾ ਸਿੰਘ ਨੇ ਵੀਰਵਾਰ ਸਵੇਰੇ ਖਿੜਕੀ ਤੋਂ ਪੁੱਤ ਦੀ ਲਾਸ਼ ਪੱਖੇ ਨਾਲ ਲਟਕਦੀ ਵੇਖੀ। ਜਨਾਨੀ ਅਤੇ ਬੱਚਿਆਂ ਦੇ ਕਤਲ ਕਲਈ ਇਸਤੇਮਾਲ ਕੀਤਾ ਗਿਆ ਰਸੋਈ ਚਾਕੂ ਹਾਦਸੇ ਵਾਲੀ ਜਗ੍ਹਾ ਤੋਂ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : ਤਿਰੂਪਤੀ 'ਚ ਦਾਨ ਕੀਤੇ ਗਏ ਭਗਤਾਂ ਦੇ ਵਾਲ ਪਹੁੰਚ ਰਹੇ ਚੀਨ, ਮਾਮਲੇ 'ਚ ਛਿੜੀ ਸਿਆਸੀ ਲੜਾਈ


author

DIsha

Content Editor

Related News