ਬੇਰੋਜ਼ਗਾਰ ਪਤੀ ਨੂੰ ਹਰ ਮਹੀਨੇ ਪਤਨੀ ਦੇਵੇ 5,000 ਰੁਪਏ : ਫੈਮਿਲੀ ਕੋਰਟ

Friday, Feb 23, 2024 - 12:36 PM (IST)

ਬੇਰੋਜ਼ਗਾਰ ਪਤੀ ਨੂੰ ਹਰ ਮਹੀਨੇ ਪਤਨੀ ਦੇਵੇ 5,000 ਰੁਪਏ : ਫੈਮਿਲੀ ਕੋਰਟ

ਇੰਦੌਰ (ਮੱਧ ਪ੍ਰਦੇਸ਼)- ਇੰਦੌਰ ਦੀ ਫੈਮਿਲੀ ਕੋਰਟ ਨੇ ਵਿਆਹ ਝਗੜੇ ਦੇ ਇਕ ਮਾਮਲੇ ’ਚ ਬਿਊਟੀ ਪਾਰਲਰ ਚਲਾਉਣ ਵਾਲੀ ਇਕ ਔਰਤ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਕਥਿਤ ਤੌਰ ’ਤੇ ਬੇਰੋਜ਼ਗਾਰ ਪਤੀ ਨੂੰ ਹਰ ਮਹੀਨੇ ਗੁਜ਼ਾਰੇ ਲਈ 5,000 ਰੁਪਏ ਅਦਾ ਕਰੇ। ਉਕਤ ਵਿਅਕਤੀ ਦੇ ਵਕੀਲ ਮਨੀਸ਼ ਝਾਰੋਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਝਾਰੋਲਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸਾਡੀ ਇਕ ਅੰਤਰਿਮ ਅਰਜ਼ੀ ’ਤੇ ਫੈਮਿਲੀ ਕੋਰਟ ਨੇ 20 ਫਰਵਰੀ (ਮੰਗਲਵਾਰ) ਨੂੰ ਹੁਕਮ ਦਿੱਤਾ ਕਿ ਮੇਰੇ ਕਲਾਇੰਟ ਦੀ ਪਤਨੀ ਉਸ ਨੂੰ ਹਰ ਮਹੀਨੇ ਗੁਜ਼ਾਰੇ ਲਈ 5,000 ਅਦਾ ਕਰੇ ਅਤੇ ਮੁਕੱਦਮੇ ਦਾ ਖਰਚਾ ਵੱਖਰੇ ਤੌਰ ’ਤੇ ਦੇਵੇ।’’ ਉਨ੍ਹਾਂ ਕਿਹਾ ਕਿ ਔਰਤ ਬਿਊਟੀ ਪਾਰਲਰ ਚਲਾਉਂਦੀ ਹੈ ਅਤੇ ਉਸ ਦਾ ਪਤੀ ਉਸ ਦੇ ਕਥਿਤ ਸਰੀਰਕ ਅਤੇ ਮਾਨਸਿਕ ਤਸ਼ੱਦਦ ਤੋਂ ਪ੍ਰੇਸ਼ਾਨ ਸੀ। ਝਾਰੋਲਾ ਨੇ ਕਿਹਾ ਕਿ ਉਸ ਦੇ ਕਲਾਇੰਟ ਨੇ ਫੈਮਿਲੀ ਕੋਰਟ ’ਚ ਦਾਇਰ ਅਰਜ਼ੀ ’ਚ ਕਿਹਾ ਹੈ ਕਿ ਉਹ ਫਿਲਹਾਲ ਬੇਰੋਜ਼ਗਾਰ ਹੋਣ ਕਾਰਨ ਆਪਣਾ ਗੁਜ਼ਾਰਾ ਚਲਾਉਣ ਤੋਂ ਅਸਮਰੱਥ ਹੈ।


author

Aarti dhillon

Content Editor

Related News