ਹਸਪਤਾਲ ਤੋਂ ਬਿਨਾਂ ਦੱਸੇ ਲੈ ਆਇਆ ਸੀ ਪਤਨੀ ਦੀ ਲਾਸ਼- ਮਾਝੀ

08/27/2016 3:11:14 PM

ਭੁਵਨੇਸ਼ਵਰ— ਕਾਲਾਹਾਂਡੀ ਦੇ ਭਵਾਨੀਪੁਰਾ ਦੇ ਹਸਪਤਾਲ ''ਚ ਦਾਨਾ ਮਾਝੀ ਨੂੰ ਆਪਣੀ ਪਤਨੀ ਦੀ ਲਾਸ਼ ਢੋਹਣ ਲਈ ਐਂਬੂਲੈਂਸ ਨਾ ਮਿਲਣ ''ਤੇ ਸਿਸਟਮ ਦੀ ਵੀ ਖੂਬ ਆਲੋਚਨਾ ਹੋਈ। ਇਸ ਫੋਟੋ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਗਏ, ਵਿਰੋਧ ਪ੍ਰਦਰਸ਼ਨ ਕੀਤੇ ਗਏ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਪਰ ਹੁਣ ਖੁਦ ਉਸ ਸ਼ਖਸ ਨੇ ਸਾਹਮਣੇ ਆ ਕੇ ਕਿਹਾ ਹੈ ਕਿ ਉਸ ਨੇ ਕਿਸੇ ਤੋਂ ਮਦਦ ਨਹੀਂ ਮੰਗੀ ਸੀ। ਉਸ ਨੇ ਕਿਹਾ ਕਿ ਉਸ ਦੀ ਹਾਲਤ ਉਸ ਸਮੇਂ ਬਹੁਤ ਤਰਸਯੋਗ ਸੀ ਅਤੇ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਮਾਝੀ ਨੇ ਦੱਸਿਆ ਕਿ ਉਸ ਨੇ ਖੁਦ ਕਿਸੇ ਤੋਂ ਮਦਦ ਨਹੀਂ ਮੰਗੀ ਸੀ। ਮਾਝੀ ਨੇ ਦੱਸਿਆ ਕਿ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ''ਚੋਂ ਕਿਸੇ ਨੂੰ ਵੀ ਸੂਚਿਤ ਨਹੀਂ ਕੀਤਾ ਸੀ ਅਤੇ ਆਪਣੀ ਪਤਨੀ ਦੀ ਲਾਸ਼ ਲੈ ਕੇ ਉਹ ਚੁੱਪਚਾਪ ਨਿਕਲ ਪਿਆ ਸੀ। ਇੱਥੋਂ ਤੱਕ ਕਿ ਉਸ ਨੇ ਪਿੰਡ ਤੱਕ ਪਤਨੀ ਦੀ ਲਾਸ਼ ਨੂੰ ਲਿਜਾਉਣ ਲਈ ਕਿਸੇ ਵੀ ਪਿੰਡ ਵਾਸੀ ਦੀ ਵੀ ਮਦਦ ਨਹੀਂ ਮੰਗੀ ਸੀ।
ਮਾਝੀ ਨੇ ਕਿਹਾ,''''ਡਾਕਟਰ ਨੇ ਮੇਰੀ ਪਤਨੀ ਦਾ ਤਿੰਨ ਵਾਰ ਇਲਾਜ ਕੀਤਾ ਸੀ ਅਤੇ ਉਹ ਆਖਰੀ ਵਾਰ ਰਾਤ ਦੇ 10 ਵਜੇ ਦੌਰਾ ਕਰਨ ਆਏ ਸਨ। ਮੇਰੀ ਪਤਨੀ ਦੀ ਮੌਤ ਸਵੇਰੇ 2 ਵਜੇ ਹੋਈ। ਜਦੋਂ ਮੈਨੂੰ ਪਤਾ ਲੱਗਾ ਕਿ ਹੁਣ ਉਹ ਜਿਊਂਦੀ ਨਹੀਂ ਹੈ ਤਾਂ ਮੈਂ ਬਿਨਾਂ ਕਿਸੇ ਨੂੰ ਕੁਝ ਦੱਸੇ ਲਾਸ਼ ਨੂੰ ਲਿਜਾਉਣ ਲੱਗਾ। ਉਸ ਸਮੇਂ ਫੀਮੇਲ ਵਾਰਡ ''ਚ ਕੋਈ ਅਟੈਂਡੇਂਟ ਮੌਜੂਦ ਨਹੀਂ ਸੀ। ਇਸ ਲਈ ਮੈਂ ਖੁਦ ਹੀ ਲਾਸ਼ ਨੂੰ ਘਰ ਤੱਕ ਮੋਢੇ ''ਤੇ ਲਿਜਾਉਣ ਦਾ ਫੈਸਲਾ ਕੀਤਾ।''''
ਉਨ੍ਹਾਂ ਨੇ ਕਿਹਾ,''''ਪਤਨੀ ਅਮਾਂਗ ਦਈ ਦੀ ਮੌਤ ਤੋਂ ਬਾਅਦ ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ। ਮੈਂ ਹਸਪਤਾਲ ਤੋਂ ਵੀ ਆਪਣੀ ਪਤਨੀ ਦੀ ਲਾਸ਼ ਨੂੰ ਲਿਜਾਉਣ ਲਈ ਵਾਹਨ ਦੀ ਮੰਗ ਨਹੀਂ ਕੀਤੀ ਸੀ।'''' ਮਾਝੀ ਨੇ ਕਿਹਾ ਕਿ ਉਸ ਦਾ ਕੋਈ ਰਿਸ਼ਤੇਦਾਰ ਵੀ ਭਵਾਨੀਪੁਰਾ ''ਚ ਨਹੀਂ ਸੀ, ਇਸ ਲਈ ਉਸ ਨੇ ਸੋਚਿਆ ਕਿ ਉਹ 10 ਕਿਲੋਮੀਟਰ ਦੂਰ ਆਪਣੇ ਪਿੰਡ ਸਗਾੜਾ ਪੁੱਜਣ ਤੋਂ ਬਾਅਦ ਲੋਕਾਂ ਨੂੰ ਮਦਦ ਲਈ ਕਹੇਗਾ।


Disha

News Editor

Related News