ਪਤਨੀ ਨਾਲ ਹੋਇਆ ਝਗੜਾ, ਪੁਲਸ ਕਾਂਸਟੇਬਲ ਨੇ ਕੀਤਾ ਆਪਣੇ 3 ਬੱਚਿਆਂ ਦਾ ਕਤਲ

Monday, Sep 02, 2019 - 10:01 AM (IST)

ਪਤਨੀ ਨਾਲ ਹੋਇਆ ਝਗੜਾ, ਪੁਲਸ ਕਾਂਸਟੇਬਲ ਨੇ ਕੀਤਾ ਆਪਣੇ 3 ਬੱਚਿਆਂ ਦਾ ਕਤਲ

ਅਹਿਮਦਾਬਾਦ— ਗੁਜਰਾਤ ਦੇ ਭਾਵਨਗਰ ’ਚ ਉਦੋਂ ਸਨਸਨੀ ਫੈਲ ਗਈ, ਜਦੋਂ ਇਕ ਪੁਲਸ ਕਾਂਸਟੇਬਲ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ। ਉਸ ਨੇ ਇਸ ਵਾਰਦਾਤ ਦੀ ਜਾਣਕਾਰੀ ਖੁਦ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਵਾਰਦਾਤ ਤੋਂ ਹੈਰਾਨ ਸੀ। ਘਰ ਦੇ ਇਕ ਕੋਨੇ ’ਚ ਕਾਂਸਟੇਬਲ ਸੁਖਰਾਮ ਬੈਠਾ ਹੋਇਆ ਸੀ। ਉਸ ਕੋਲ ਚਾਕੂ ਸੀ। ਕਮਰੇ ’ਚ ਤਿੰਨ ਬੱਚਿਆਂ ਦੀ ਲਾਸ਼ ਸੀ। ਦੋਸ਼ੀ ਨੇ ਪਤਨੀ ਨੂੰ ਦੂਜੇ ਕਮਰੇ ’ਚ ਬੰਦ ਕਰ ਦਿੱਤਾ ਸੀ, ਜਿਸ ਨੂੰ ਪੁਲਸ ਨੇ ਬਾਹਰ ਕੱਢਿਆ। ਕਾਂਸਟੇਬਲ ਨੇ ਪੁੱਛ-ਗਿੱਛ ’ਚ ਦੱਸਿਆ ਕਿ ਉਸ ਦੇ ਅਤੇ ਉਸ ਦੀ ਪਤਨੀ ਦਰਮਿਆਨ ਝਗੜਾ ਹੋਇਆ ਸੀ। ਝਗੜੇ ਕਾਰਨ ਉਹ ਗੁੱਸੇ ’ਚ ਸੀ। ਉਸ ਨੇ ਆਪਣੀ ਪਤਨੀ ਨੂੰ ਕਮਰੇ ’ਚ ਬੰਦ ਕਰ ਦਿੱਤਾ ਅਤੇ ਆਪਣੇ ਤਿੰਨ ਬੱਚਿਆਂ ਨੂੰ ਸੁਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਖੁਦ ਪੁਲਸ ਵੀ ਇਸ ਵਾਰਦਾਤ ਤੋਂ ਹੈਰਾਨ ਸੀ। ਬੱਚਿਆਂ ਦੀ ਉਮਰ ਸਿਰਫ਼ 8, 5 ਅਤੇ 3 ਸਾਲ ਸੀ।

ਦੋਸ਼ੀ ਸੁਖਰਾਮ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਝਗੜੇ ਤੋਂ ਕਾਫ਼ੀ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਪਹਿਲਾਂ ਪਤਨੀ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਫਿਰ ਆਪਣੇ ਤਿੰਨੋਂ ਬੱਚਿਆਂ ਦਾ ਕਤਲ ਕਰ ਦਿੱਤਾ। ਪੁਲਸ ਨੂੰ ਪੁੱਛ-ਗਿੱਛ ’ਚ ਇਹ ਪਤਾ ਲੱਗਾ ਕਿ ਸ਼ੁੱਕਰਵਾਰ ਨੂੰ ਹੀ ਸਭ ਤੋਂ ਵੱਡੇ ਬੱਚੇ ਦਾ ਜਨਮ ਦਿਨ ਸੀ, ਜਿਸ ਨੂੰ ਉਨ੍ਹਾਂ ਲੋਕਾਂ ਨੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਸੀ। ਉੱਥੇ ਹੀ ਮਾਨਸਿਕ ਰੋਗਾਂ ਦੇ ਡਾਕਟਰ ਇਹ ਮੰਨਦੇ ਹਨ ਕਿ ਇਹ ਇਕ ਮਾਨਸਿਕ ਬੀਮਾਰੀ ਹੈ। ਦੋਸ਼ੀ ਨੂੰ ਲੱਗਦਾ ਹੈ ਕਿ ਉਸ ਦੇ ਝਗੜਿਆਂ ਦਾ ਕਾਰਨ ਉਸ ਦੇ ਬੱਚੇ ਸਨ। ਪੁਲਸ ਨੇ ਫਿਲਹਾਲ ਦੋਸ਼ੀ ਸੁਖਰਾਮ ਨੂੰ ਗਿ੍ਰਫਤਾਰ ਕਰ ਲਿਆ ਹੈ।


author

DIsha

Content Editor

Related News