ਪਤਨੀ ਅਤੇ ਸੱਸ ਦੇ ਤਸੀਹਿਆਂ ਤੋਂ ਤੰਗ ਆ ਕੇ ਸ਼ਖ਼ਸ ਨੇ ਕੀਤੀ ਖ਼ੁਦਕੁਸ਼ੀ

Friday, Nov 01, 2024 - 04:35 PM (IST)

ਪਤਨੀ ਅਤੇ ਸੱਸ ਦੇ ਤਸੀਹਿਆਂ ਤੋਂ ਤੰਗ ਆ ਕੇ ਸ਼ਖ਼ਸ ਨੇ ਕੀਤੀ ਖ਼ੁਦਕੁਸ਼ੀ

ਜੀਂਦ (ਭਾਸ਼ਾ)- ਇਕ ਸ਼ਖ਼ਸ ਨੇ ਆਪਣੀ ਪਤਨੀ ਅਤੇ ਸੱਸ ਦੇ ਤਸੀਹਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਪੂਰੀ ਘਟਨਾ ਹਰਿਆਣਾ 'ਚ ਜੀਂਦ ਜ਼ਿਲ੍ਹੇ ਦੇ ਬਰਾਹ ਖੁਦਰ ਪਿੰਡ 'ਚ ਵਾਪਰੀ। ਪੁਲਸ ਬੁਲਾਰੇ ਨੇ ਦੱਸਿਆ ਕਿ ਧਰਮਬੀਰ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਕਿ ਕਰੀਬ ਡੇਢ ਸਾਲ ਪਹਿਲੇ ਉਨ੍ਹਾਂ ਦੇ ਬੇਟੇ ਦੇਵੇਂਦਰ ਦਾ ਵਿਆਹ ਕਰਨਾ ਜ਼ਿਲ੍ਹੇ ਦੇ ਘੋਘੜੀਪੁਰ ਪਿੰਡ ਦੀ ਮਹਿਕ ਨਾਲ ਹੋਇਆ ਸੀ ਅਤੇ ਵਿਆਹ ਦੇ ਕੁਝ ਦਿਨਾਂ ਬਾਅਤ ਤੋਂ ਹੀ ਦੇਵੇਂਦਰ ਦੀ ਪਤਨੀ ਅਤੇ ਸੱਸ ਮੁਕੇਸ਼ ਉਸ ਨੂੰ ਤੰਗ ਕਰਨ ਲੱਗੀਆਂ ਸਨ।

ਪੁਲਸ ਬੁਲਾਰੇ ਨੇ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਪਤਨੀ ਅਤੇ ਸੱਸ ਦੇਵੇਂਦਰ 'ਤੇ ਬਰਾਹ ਖੁਰਦ ਪਿੰਡ ਦੀ ਬਜਾਏ ਸ਼ਹਿਰ 'ਚ ਰਹਿਣ ਦਾ ਦਬਾਅ ਬਣਾ ਰਹੀ ਸੀ, ਇਸ ਕਾਰਨ ਦੇਵੇਂਦਰ ਕਾਫ਼ੀ ਪਰੇਸ਼ਾਨ ਰਹਿਣ ਲੱਗਾ। ਉਨ੍ਹਾਂ ਦੱਸਿਆ ਕਿ ਦੇਵੇਂਦਰ ਇਕ ਕੰਪਨੀ 'ਚ ਟੀਮ ਲੀਡਰ ਵਜੋਂ ਤਾਇਨਾਤ ਸੀ, 30 ਅਕਤੂਬਰ ਦੁਪਹਿਰ ਉਨ੍ਹਾਂ ਕੋਲ ਦੇਵੇਂਦਰ ਦੇ ਸਹਿਕਰਮੀ ਸਾਹਿਲ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਦੇਵੇਂਦਰ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਹੈ। ਉਸ ਨੂੰ ਜੀਂਦ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਬੁਲਾਰੇ ਨੇ ਦੱਸਿਆ ਕਿ ਸਿਵਲ ਲਾਈਨ ਥਾਣਾ ਪੁਲਸ ਨੇ ਦੇਵੇਂਦਰ ਦੀ ਪਤਨੀ ਅਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News