''ਟੁੱਟੇ ਸਾਰੇ ਅਰਮਾਨ...''; ਪਤੀ ਦੀਆਂ ਅੱਖਾਂ ਸਾਹਮਣੇ ਪ੍ਰੇਮੀ ਨੇ ਪਤਨੀ ਦੀ ਮਾਂਗ ''ਚ ਭਰਿਆ ਸਿੰਦੂਰ

Wednesday, Jun 18, 2025 - 03:23 PM (IST)

''ਟੁੱਟੇ ਸਾਰੇ ਅਰਮਾਨ...''; ਪਤੀ ਦੀਆਂ ਅੱਖਾਂ ਸਾਹਮਣੇ ਪ੍ਰੇਮੀ ਨੇ ਪਤਨੀ ਦੀ ਮਾਂਗ ''ਚ ਭਰਿਆ ਸਿੰਦੂਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਪਤੀ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ। ਬਸ ਇੰਨਾ ਹੀ ਨਹੀਂ ਪਤੀ ਨੇ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇ ਕੇ ਵਿਦਾ ਵੀ ਕੀਤਾ। ਇਹ ਅਨੋਖਾ ਵਿਆਹ ਜੌਨਪੁਰ ਦੇ ਇਕ ਦੁਰਗਾ ਮੰਦਰ 'ਚ ਮੰਗਲਵਾਰ ਨੂੰ ਹੋਇਆ। ਨਾ ਕੋਈ ਬਾਰਾਤ, ਨਾ ਬੈਂਡ-ਵਾਜਾ, ਨਾ ਹੀ ਕੋਈ ਧੂਮਧਾਮ ਪਰ ਇਸ ਵਿਆਹ ਦੀ ਚਰਚਾ ਪੂਰੇ ਇਲਾਕੇ ਵਿਚ ਹੋ ਰਹੀ ਹੈ।

2 ਸਾਲ ਪਹਿਲਾਂ ਹੋਇਆ ਸੀ ਵਿਆਹ ਪਰ...

ਜਾਣਕਾਰੀ ਮੁਤਾਬਕ ਜੌਨਪੁਰ ਦੇ ਇਕ ਨੌਜਵਾਨ ਦਾ ਵਿਆਹ 2 ਸਾਲ ਪਹਿਲਾਂ ਖੇਤਾਸਰਾਏ ਥਾਣਾ ਖੇਤਰ ਦੀ ਇਕ ਕੁੜੀ ਨਾਲ ਹੋਇਆ ਸੀ। ਵਿਆਹ ਪੂਰੇ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ ਪਰ ਕੁੜੀ ਪਹਿਲਾਂ ਤੋਂ ਹੀ ਇਕ ਨੌਜਵਾਨ ਯਸ਼ਵੰਤ ਬਿੰਦ ਨਾਲ ਪਿਆਰ ਕਰਦੀ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਉਹ ਪੇਕੇ ਜਾਣ ਦੇ ਬਹਾਨੇ ਆਪਣੇ ਪ੍ਰੇਮੀ ਨਾਲ ਦੌੜ ਗਈ।

PunjabKesari

ਪਤੀ ਨੇ ਨਿਭਾਈ ਜ਼ਿੰਮੇਵਾਰੀ ਪਰ ਨਹੀਂ ਬਦਲੇ ਹਾਲਾਤ

ਪਤਨੀ ਦੇ ਦੌੜ ਜਾਣ ਮਗਰੋਂ ਪਤੀ ਨੇ ਆਪਾ ਨਹੀਂ ਗੁਆਇਆ। ਉਸ ਨੇ ਕਿਸੇ ਤਰ੍ਹਾਂ ਪਤਨੀ ਨੂੰ ਵਾਪਸ ਘਰ ਬੁਲਾਇਆ ਅਤੇ ਇਹ ਸੋਚ ਕੇ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇ। ਉਹ ਉਸ ਨੂੰ ਆਪਣੇ ਨਾਲ ਨੋਇਡਾ ਲੈ ਗਿਆ, ਜਿੱਥੇ ਉਹ ਨੌਕਰੀ ਕਰਦਾ ਸੀ ਪਰ ਉੱਥੇ ਵੀ ਸਥਿਤੀ ਨਹੀਂ ਸੁਧਰੀ। ਪਤਨੀ ਅਕਸਰ ਆਪਣੇ ਪ੍ਰੇਮੀ ਨਾਲ ਫੋਨ 'ਤੇ ਗੱਲ ਕਰਦੀ ਰਹਿੰਦੀ ਸੀ ਅਤੇ ਪਤੀ ਜਾਂ ਸਹੁਰੇ ਵਿਚ ਰਹਿਣ ਤੋਂ ਸਾਫ਼ ਮਨਾ ਕਰਦੀ ਸੀ। ਇਕ ਦਿਨ ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਸ ਨੂੰ ਜ਼ਬਰਦਸਤੀ ਰੋਕਿਆ ਗਿਆ, ਤਾਂ ਉਹ ਕੁਝ ਵੀ ਕਰ ਸਕਦੀ ਹੈ।

ਪਤੀ ਦਾ ਵੱਡਾ ਫ਼ੈਸਲਾ- ਜ਼ਬਰਦਸਤੀ ਨਹੀਂ, ਸਨਮਾਨ ਚਾਹੀਦਾ

ਅਜਿਹੀ ਸਥਿਤੀ ਵਿਚ ਪਤੀ ਨੇ ਇਕ ਵੱਡਾ ਅਤੇ ਹਿੰਮਤ ਭਰਿਆ ਫ਼ੈਸਲਾ ਲਿਆ। ਉਸ ਨੇ ਸੋਚਿਆ ਕਿ ਜਦੋਂ ਪਤਨੀ ਕਿਸੇ ਹੋਰ ਨੂੰ ਚਾਹੁੰਦੀ ਹੈ, ਤਾਂ ਜ਼ਬਰਦਸਤੀ ਰਿਸ਼ਤੇ ਨੂੰ ਖਿੱਚਣ ਦਾ ਕੋਈ ਫਾਇਦਾ ਨਹੀਂ। ਉਸ ਨੇ ਇਸ ਰਿਸ਼ਤੇ ਨੂੰ ਇਕ ਸਨਮਾਨਜਕ ਮੋੜ ਦੇਣ ਦਾ ਫ਼ੈਸਲਾ ਲਿਆ।

PunjabKesari

ਮੰਦਰ 'ਚ ਪ੍ਰੇਮੀ ਨਾਲ ਕਰਵਾਇਆ ਵਿਆਹ

ਪਤੀ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਅਤੇ ਫਿਰ ਉਸ ਨੂੰ ਲੈ ਕੇ ਜੌਨਪੁਰ ਆਇਆ। ਉੱਥੇ ਇਕ ਦੁਰਗਾ ਮੰਦਰ ਵਿਚ ਉਸ ਨੇ ਪਤਨੀ ਦੇ ਪ੍ਰੇਮੀ ਯਸ਼ਵੰਤ ਨੂੰ ਵੀ ਬੁਲਾਇਆ। ਤਿੰਨਾਂ ਵਿਚਾਲੇ ਗੱਲਬਾਤ ਹੋਈ ਅਤੇ ਫਿਰ ਮੰਦਰ ਵਿਚ ਰੀਤੀ-ਰਿਵਾਜ਼ਾਂ ਨਾਲ ਪਤਨੀ ਅਤੇ ਉਸ ਦੇ ਪ੍ਰੇਮੀ ਦਾ ਵਿਆਹ ਕਰਵਾਇਆ। ਪ੍ਰੇਮੀ ਨੇ ਪਤਨੀ ਦੀ ਮਾਂਗ ਵਿਚ ਸਿੰਦੂਰ ਭਰਿਆ ਅਤੇ ਪਤੀ ਸ਼ਾਂਤ ਖੜ੍ਹਾ ਹੋ ਕੇ ਇਹ ਸਭ ਵੇਖਦਾ ਰਿਹਾ। ਅੰਤ ਉਸ ਨੇ ਦੋਵਾਂ ਨੂੰ ਆਸ਼ੀਰਵਾਦ ਦੇ ਕੇ ਵਿਦਾ ਕੀਤਾ।


author

Tanu

Content Editor

Related News