ਗਰਲਫ੍ਰੈਂਡ ਨਾਲ ਵਿਆਹ ''ਚ ਪਤਨੀ ਨੇ ਕੀਤੀ ਮਦਦ ਪਰ ਪਤੀ ਦੀ ਇਹ ਇੱਛਾ ਰਹੀ ਅਧੂਰੀ

Saturday, Nov 07, 2020 - 01:33 PM (IST)

ਗਰਲਫ੍ਰੈਂਡ ਨਾਲ ਵਿਆਹ ''ਚ ਪਤਨੀ ਨੇ ਕੀਤੀ ਮਦਦ ਪਰ ਪਤੀ ਦੀ ਇਹ ਇੱਛਾ ਰਹੀ ਅਧੂਰੀ

ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ 'ਚ ਪਿਆਰ ਅਤੇ ਵਿਆਹ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤਨੀ ਨੇ ਵਿਆਹ ਦੇ 3 ਸਾਲ ਬਾਅਦ ਪਤੀ ਦਾ ਉਸ ਦੀ ਪ੍ਰੇਮਿਕਾ ਨਾਲ ਵਿਆਹ ਕਰਨ 'ਚ ਮਦਦ ਕੀਤੀ। ਹਾਲਾਂਕਿ ਪਤੀ ਦੋਹਾਂ ਨਾਲ ਸੰਬੰਧ ਬਣਾਈ ਰੱਖਣਾ ਚਾਹੁੰਦਾ ਸੀ ਪਰ ਪਹਿਲੀ ਪਤਨੀ ਲਈ ਅਜਿਹਾ ਸੰਭਵ ਨਹੀਂ ਸੀ।

PunjabKesari

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਜਾਣਕਾਰੀ ਅਨੁਸਾਰ, ਇਹ ਮਾਮਲਾ ਭੋਪਾਲ ਦਾ ਹੈ। ਜਨਾਨੀ ਦੀ ਵਕੀਲ ਨੇ ਦੱਸਿਆ ਕਿ ਸ਼ਖਸ ਦੀ ਪਤਨੀ ਚੰਗੀ ਸਮਝਦਾਰ ਸੀ, ਇਸ ਲਈ ਜਨਾਨੀ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਪ੍ਰੇਮਿਕਾ ਨਾਲ ਵਿਆਹ ਕਰਨ 'ਚ ਮਦਦ ਕੀਤੀ। ਪਤਨੀ ਨੇ ਵਿਆਹ ਦੇ 3 ਸਾਲ ਬਾਅਦ ਪਤੀ ਨੂੰ ਤਲਾਕ ਦਿੱਤਾ ਤਾਂ ਕਿ ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰ ਸਕੇ। ਪਹਿਲੀ ਪਤਨੀ ਦੀ ਵਕੀਲ ਨੇ ਦੱਸਿਆ ਕਿ ਸ਼ਖਸ ਦੋਹਾਂ ਨਾਲ ਸੰਬੰਧ ਬਣਾਈ ਰੱਖਣਾ ਚਾਹੁੰਦਾ ਸੀ ਪਰ ਕਾਨੂੰਨੀ ਤੌਰ 'ਤੇ ਇਹ ਸੰਭਵ ਨਹੀਂ ਹੈ। ਅਜਿਹੇ 'ਚ ਪਤਨੀ ਨੇ ਪਤੀ ਨੂੰ ਤਲਾਕ ਦੇ ਦਿੱਤਾ।

ਇਹ ਵੀ ਪੜ੍ਹੋ : ਸ਼ਰਮਨਾਕ: 1 ਸਾਲ ਦੇ ਮਾਸੂਮ ਬੱਚੇ ਨੂੰ ਵਾਰ-ਵਾਰ ਜ਼ਮੀਨ 'ਤੇ ਸੁੱਟਣ ਕਾਰਨ ਮੌਤ, ਰਜਾਈ 'ਚ ਲੁਕਾਈ ਲਾਸ਼


author

DIsha

Content Editor

Related News