ਵਿਆਹ ਦੇ 3 ਸਾਲਾਂ ਬਾਅਦ ਵਿਆਹੁਤਾ ਦੀ ਮੌਤ, ਪਰਿਵਾਰ ਨੇ ਦਾਜ ਲਈ ਕਤਲ ਕਰਨ ਦਾ ਲਾਇਆ ਦੋਸ਼

Monday, Jul 22, 2024 - 10:41 PM (IST)

ਨੈਸ਼ਨਲ ਡੈਸਕ : ਆਗਰਾ ਦੇ ਜਗਦੀਸ਼ਪੁਰਾ ਥਾਣਾ ਖੇਤਰ ਦੀ ਦਾਊਜੀ ਵਿਹਾਰ ਕਾਲੋਨੀ 'ਚ ਇਕ 24 ਸਾਲਾ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ 'ਤੇ ਦਾਜ ਲਈ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਦੇ ਪਤੀ ਅਤੇ ਸਹੁਰੇ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਮ੍ਰਿਤਕਾ ਦੇ ਭਰਾ ਗੋਵਿੰਦ ਨੇ ਦੱਸਿਆ ਕਿ ਉਸ ਦੀ ਭੈਣ ਕਵਿਤਾ ਦਾ ਵਿਆਹ 27 ਫਰਵਰੀ 2020 ਨੂੰ ਦਾਊਜੀ ਵਿਹਾਰ ਕਾਲੋਨੀ, ਜਗਦੀਸ਼ਪੁਰਾ ਦੇ ਹਰੀਓਮ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਤਿੰਨ ਸਾਲ ਦੀ ਬੇਟੀ ਅਤੇ 10 ਮਹੀਨੇ ਦਾ ਬੇਟਾ ਹੈ। ਉਸ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਹਰੀਓਮ ਅਤੇ ਸਹੁਰਾ ਦੌਲਤ ਰਾਮ ਸਮੇਤ ਹੋਰ ਨਜ਼ਦੀਕੀ ਰਿਸ਼ਤੇਦਾਰ ਉਸ ਦੀ ਭੈਣ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਦੇ ਸਨ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਮਹਾਰਾਸ਼ਟਰ ਤੇ ਗੁਜਰਾਤ ਲਈ ਜਾਰੀ ਕੀਤਾ Red Alert, ਯੂਪੀ 'ਚ ਹੋਵੇਗੀ ਭਾਰੀ ਬਾਰਿਸ਼

ਉਸ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 11 ਵਜੇ ਹਰੀਓਮ ਨੇ ਉਸ ਨੂੰ ਇਹ ਕਹਿ ਕੇ ਬੁਲਾਇਆ ਸੀ ਕਿ ਕਵਿਤਾ ਦੀ ਤਬੀਅਤ ਖਰਾਬ ਹੈ ਅਤੇ ਜਦੋਂ ਉਹ ਆਪਣੀ ਭੈਣ ਦੇ ਸਹੁਰੇ ਘਰ ਪਹੁੰਚਿਆ ਤਾਂ ਉੱਥੇ ਪੁਲਸ ਮੌਜੂਦ ਸੀ। ਕਵਿਤਾ ਦੇ ਪਿਤਾ ਕਿਸ਼ਨ ਸਿੰਘ ਨੇ ਪੁਲਸ ਕੋਲ ਦਾਜ ਕਾਰਨ ਮੌਤ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਜਗਦੀਸ਼ਪੁਰਾ ਦੇ ਇੰਚਾਰਜ ਆਨੰਦਵੀਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News