''ਹੋਟਲ ''ਚ ਮਿਲਦੇ ਆਂ, ਵਿਆਹ ਕਰੇਂਗੀ'', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ ਰਿਕਵੈਸਟ ਤੇ ਫਿਰ...
Wednesday, May 06, 2026 - 03:15 PM (IST)
ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਨੂੰ ਸਬਕ ਸਿਖਾਉਣ ਲਈ ਇੱਕ ਅਜਿਹਾ ਜਾਲ ਵਿਛਾਇਆ ਕਿ ਪਤੀ ਖੁਦ ਹੀ ਉਸ 'ਚ ਫਸ ਗਿਆ। ਪਤਨੀ ਨੇ ਸੋਸ਼ਲ ਮੀਡੀਆ 'ਤੇ ਫਰਜ਼ੀ ਆਈਡੀ ਬਣਾ ਕੇ ਆਪਣੇ ਹੀ ਪਤੀ ਨੂੰ 'ਹਨੀ ਟ੍ਰੈਪ' 'ਚ ਫਸਾਇਆ ਤੇ ਫਿਰ ਜੋ ਹੋਇਆ, ਉਹ ਚਰਚਾ ਦਾ ਵਿਸ਼ਾ ਬਣ ਗਿਆ ਹੈ।
4 ਸਾਲਾਂ ਤੋਂ ਪੇਕੇ ਰਹਿ ਰਹੀ ਸੀ ਪਤਨੀ
ਜਾਣਕਾਰੀ ਮੁਤਾਬਕ ਸੋਨੀ ਨਾਮ ਦੀ ਔਰਤ ਪਿਛਲੇ ਚਾਰ ਸਾਲਾਂ ਤੋਂ ਆਪਣੇ ਪੇਕੇ ਰਹਿ ਰਹੀ ਸੀ। ਉਸ ਦੇ ਪਤੀ ਪ੍ਰਭੂਦੱਤ, ਜੋ ਕਿ ਪ੍ਰਤਾਪਗੜ੍ਹ ਦਾ ਰਹਿਣ ਵਾਲਾ ਹੈ, ਨੇ ਕਥਿਤ ਤੌਰ 'ਤੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਦੋਵਾਂ ਦੇ ਰਿਸ਼ਤੇ 'ਚ ਕਾਫੀ ਕੁੜੱਤਣ ਆ ਚੁੱਕੀ ਸੀ। ਇਸ ਦੌਰਾਨ ਸੋਨੀ ਨੇ ਆਪਣੇ ਪਤੀ ਦੀ ਵਫ਼ਾਦਾਰੀ ਪਰਖਣ ਲਈ ਇੱਕ ਯੋਜਨਾ ਬਣਾਈ।
ਇੰਸਟਾਗ੍ਰਾਮ 'ਤੇ ਫਰਜ਼ੀ ਦੋਸਤੀ ਤੇ ਵਿਆਹ ਦਾ ਵਾਅਦਾ
ਸੋਨੀ ਨੇ ਇੰਸਟਾਗ੍ਰਾਮ 'ਤੇ ਇੱਕ ਫਰਜ਼ੀ ਪ੍ਰੋਫਾਈਲ ਬਣਾਈ ਤੇ ਆਪਣੇ ਪਤੀ ਪ੍ਰਭੂਦੱਤ ਨੂੰ ਫਰੈਂਡ ਰਿਕੁਐਸਟ ਭੇਜੀ। ਪ੍ਰਭੂਦੱਤ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਜਿਸ ਕੁੜੀ ਨਾਲ ਉਹ ਚੈਟਿੰਗ ਕਰ ਰਿਹਾ ਹੈ, ਉਹ ਉਸ ਦੀ ਆਪਣੀ ਪਤਨੀ ਹੀ ਹੈ। ਗੱਲਬਾਤ ਇੰਨੀ ਵਧ ਗਈ ਕਿ ਪ੍ਰਭੂਦੱਤ ਨੇ ਉਸ ਫਰਜ਼ੀ ਆਈਡੀ ਵਾਲੀ 'ਮਹਿਲਾ' ਨਾਲ ਦੂਜੇ ਵਿਆਹ ਤੱਕ ਦੀ ਗੱਲ ਕਰ ਲਈ।
ਹੋਟਲ ਦੀ ਬਜਾਏ ਮੰਦਰ 'ਚ ਸੱਦਿਆ
ਕਾਫੀ ਦਿਨਾਂ ਦੀ ਚੈਟਿੰਗ ਤੋਂ ਬਾਅਦ ਦੋਵਾਂ ਨੇ ਮਿਲਣ ਦਾ ਫੈਸਲਾ ਕੀਤਾ। ਪ੍ਰਭੂਦੱਤ ਨੇ ਕਈ ਵਾਰ ਹੋਟਲ ਵਿੱਚ ਮਿਲਣ ਦੀ ਪੇਸ਼ਕਸ਼ ਕੀਤੀ, ਪਰ ਸੋਨੀ ਨੇ ਉਸ ਨੂੰ ਟਾਲ ਕੇ ਜਨਤਕ ਥਾਂ 'ਤੇ ਮਿਲਣ ਲਈ ਮਨਾ ਲਿਆ। ਆਖਿਰਕਾਰ 2 ਮਈ ਨੂੰ ਪ੍ਰਯਾਗਰਾਜ ਦੇ ਨਾਗਵਾਸੂਕੀ ਮੰਦਰ ਵਿੱਚ ਮਿਲਣ ਦਾ ਸਮਾਂ ਤੈਅ ਹੋਇਆ।
ਚਿਹਰੇ ਤੋਂ ਪਰਦਾ ਉੱਠਦੇ ਹੀ ਹੋਈ ਕੁੱਟਮਾਰ
ਮੁਲਾਕਾਤ ਵੇਲੇ ਸੋਨੀ ਨੇ ਆਪਣਾ ਚਿਹਰਾ ਦੁਪੱਟੇ ਅਤੇ ਐਨਕਾਂ ਨਾਲ ਢੱਕਿਆ ਹੋਇਆ ਸੀ, ਜਿਸ ਕਾਰਨ ਪ੍ਰਭੂਦੱਤ ਉਸ ਨੂੰ ਪਛਾਣ ਨਹੀਂ ਸਕਿਆ। ਪਰ ਜਿਵੇਂ ਹੀ ਸੋਨੀ ਨੇ ਆਪਣਾ ਚਿਹਰਾ ਦਿਖਾਇਆ, ਪ੍ਰਭੂਦੱਤ ਦੇ ਹੋਸ਼ ਉੱਡ ਗਏ। ਪੁਲਸ ਮੁਤਾਬਕ, ਸੱਚਾਈ ਸਾਹਮਣੇ ਆਉਣ ਤੋਂ ਬਾਅਦ ਪ੍ਰਭੂਦੱਤ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਪੁਲਸ ਨੇ ਲਿਆ ਹਿਰਾਸਤ 'ਚ
ਮੌਕੇ 'ਤੇ ਮੌਜੂਦ ਸੋਨੀ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਦਖਲ ਦੇ ਕੇ ਪ੍ਰਭੂਦੱਤ ਨੂੰ ਫੜ ਲਿਆ ਤੇ ਪੁਲਸ ਨੂੰ ਸੂਚਿਤ ਕੀਤਾ। ਦਾਰਾਗੰਜ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪ੍ਰਭੂਦੱਤ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਨੇ ਪ੍ਰਭੂਦੱਤ ਖ਼ਿਲਾਫ਼ ਕੁੱਟਮਾਰ, ਧਮਕੀਆਂ ਦੇਣ ਤੇ ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
