''28 ਦੀ ਉਮਰ ''ਚ ਪੈਦਾ ਕਰ ਚੁੱਕੀ ਹਾਂ 9 ਬੱਚੇ, ਪਤੀ ਮੁੰਡਾ ਪੈਦਾ ਕਰਨ ਦਾ ਬਣਾ ਰਿਹੈ ਦਬਾਅ''

Sunday, Mar 16, 2025 - 11:53 AM (IST)

''28 ਦੀ ਉਮਰ ''ਚ ਪੈਦਾ ਕਰ ਚੁੱਕੀ ਹਾਂ 9 ਬੱਚੇ, ਪਤੀ ਮੁੰਡਾ ਪੈਦਾ ਕਰਨ ਦਾ ਬਣਾ ਰਿਹੈ ਦਬਾਅ''

ਪਾਨੀਪਤ- ਹਰਿਆਣਾ ਦੇ ਪਾਨੀਪਤ ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 28 ਸਾਲ ਦੀ ਉਮਰ 'ਚ ਔਰਤ 9 ਬੱਚਿਆਂ ਦੀ ਜਨਮ ਦੇ ਚੁੱਕੀ ਹੈ, ਇਨ੍ਹਾਂ 'ਚੋਂ ਉਸ ਦੇ 4 ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ 5 ਬੱਚੇ ਹਨ, ਜਿਸ 'ਚ ਇਕ ਮੁੰਡਾ ਅਤੇ ਚਾਰ ਕੁੜੀਆਂ ਹਨ। ਮੁੰਡੇ ਦੀ ਇੱਛਾ 'ਚ ਪਤੀ ਮੁੜ ਪਤਨੀ ਨੂੰ ਬੱਚਾ ਪੈਦਾ ਕਰਨ ਦਾ ਦਬਾਅ ਬਣਾ ਰਿਹਾ ਹੈ। ਪਤਨੀ ਮੌਜੂਦਾ ਸਮੇਂ 3 ਮਹੀਨਿਆਂ ਦੀ ਗਰਭਵਤੀ ਹੈ। ਗਰਭਵਤੀ ਪਤਨੀ ਨੇ ਘਰੇਲੂ ਹਿੰਸਾ 'ਚ ਨਿਆਂ ਲਈ ਮਹਿਲਾ ਸੁਰੱਖਿਆ ਅਤੇ ਬਾਲ ਵਿਆਹ ਰੋਕਥਾਮ ਅਧਿਕਾਰੀ ਰਜਨੀ ਗੁਪਤਾ ਨੂੰ ਸ਼ਿਕਾਇਤ ਕੀਤੀ ਹੈ। ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 15-16 ਸਾਲ ਦੀ ਉਮਰ 'ਚ ਹੋ ਗਿਆ ਸੀ। ਪਤੀ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਅਸੀਂ ਪਾਨੀਪਤ 'ਚ ਇਕ ਕਾਲੋਨੀ 'ਚ ਰਹਿੰਦੇ ਹਾਂ। ਉਸ ਨੇ ਦੱਸਿਆ ਕਿ ਪਤੀ ਦਾ ਖ਼ੁਦ ਦਾ ਕੰਮ ਹੈ ਪਰ ਜ਼ਿਆਦਾ ਕਮਾਈ ਨਹੀਂ ਹੈ। ਇਸ ਦੇ ਬਾਵਜੂਦ ਲਗਾਤਾਰ ਬੱਚੇ ਪੈਦਾ ਕਰਨ ਦਾ ਦਬਾਅ ਬਣਾਉਂਦਾ ਰਹਿੰਦਾ ਹੈ। 18 ਸਾਲ ਦੀ ਉਮਰ ਤੋਂ ਪਹਿਲੇ ਹੀ ਉਹ 2 ਬੱਚਿਆਂ ਦੀ ਮਾਂ ਬਣ ਗਈ ਸੀ, ਉਦੋਂ ਪਤੀ ਨੂੰ ਅੱਗੇ ਬੱਚਾ ਪੈਦਾ ਨਾ ਕਰਨ ਲਈ ਕਿਹਾ ਸੀ ਪਰ ਪਤੀ ਮੰਨਿਆ ਹੀ ਨਹੀਂ।

ਇਹ ਵੀ ਪੜ੍ਹੋ : ਜੇਠ ਦੇ ਪਿਆਰ 'ਚ ਪਾਗਲ ਮਾਂ ਨੇ ਮਰਵਾਇਆ ਪੁੱਤ, ਬੋਲੀ- ਨਹੀਂ ਪਸੰਦ ਤਾਂ ਮਾਰ ਦਿਓ...

ਔਰਤ ਨੇ ਕਿਹਾ ਕਿ ਹੁਣ ਮੁੜ ਗਰਭਵਤੀ ਹਾਂ, ਇਸ ਨਾਲ ਮੇਰੇ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਡੂੰਘਾ ਅਸਰ ਪੈ ਰਿਹਾ ਹੈ। ਮੇਰੇ ਪਤੀ ਨੂੰ ਸਮਝਾਓ। ਕਾਊਂਸਲਿੰਗ 'ਚ ਜੋੜੇ ਨੂੰ ਬੁਲਾਇਆ ਗਿਆ। ਪਤੀ ਨੇ ਕਿਹਾ ਕਿ ਉਸ ਦੇ 4 ਬੱਚੇ ਮਰ ਗਏ ਹਨ, ਇਸ 'ਚ ਤਿੰਨ ਮੁੰਡੇ ਸਨ। ਅਜਿਹੇ 'ਚ ਹੁਣ ਕੁੜੀਆਂ ਜ਼ਿਆਦਾ ਹਨ। ਆਉਣ ਵਾਲੇ ਮਹਿੰਗਾਈ ਦੇ ਦੌਰ 'ਚ ਮੁੰਡਿਆਂ ਦਾ ਹੋਣਾ ਜ਼ਰੂਰੀ ਹੈ। ਇਸ ਲਈ ਮੁੰਡਾ ਪੈਦਾ ਕਰਨ ਲਈ ਕਿਹਾ ਸੀ ਕਿ ਮੁੰਡੇ ਜ਼ਿਆਦਾ ਹੋਣਗੇ ਤਾਂ ਪੈਸਾ ਕਮਾਉਣਗੇ। ਘਰ ਚਲਾਉਣ 'ਚ ਮਦਦ ਮਿਲੇਗੀ। ਉੱਥੇ ਹੀ ਆਪਣਾ ਆਪਰੇਸ਼ਨ ਕਰਵਾਉਣ ਤੋਂ ਉਸ ਨੇ ਮਨ੍ਹਾਂ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਆਪਣੀ ਪਤਨੀ ਦਾ ਆਪਰੇਸ਼ਨ ਕਰਵਾਉਣ ਲਈ ਤਿਆਰ ਹੈ। ਅਧਿਕਾਰੀ ਵਲੋਂ ਇਸ ਬਾਰੇ ਵੀ ਸਮਝਾਇਆ ਗਿਆ ਹੈ ਕਿ ਮਹਿਲਾ ਆਪਰੇਸ਼ਨ 'ਚ ਜ਼ਿਆਦਾ ਦਰਦ ਸਹਿਣਾ ਪੈਂਦਾ ਹੈ। ਪੁਰਸ਼ ਨਸਬੰਦੀ 'ਚ ਨਾ ਮਾਤਰ ਦਰਦ ਹੀ ਹੁੰਦਾ ਹੈ। ਅਧਿਕਾਰੀ ਰਜਨੀ ਗੁਪਤਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਨ੍ਹਾਂ ਕੋਲ ਇਹ ਮਾਮਲਾ ਆਇਆ ਸੀ। ਜਿਸ 'ਚ ਪਤਨੀ ਨੇ ਕਿਹਾ ਸੀ ਕਿ ਪਤੀ ਬੱਚੇ ਪੈਦਾ ਕਰਨ ਦਾ ਦਬਾਅ ਬਣਾਉਂਦਾ ਹੈ। ਪਤੀ ਨੂੰ ਸਮਝਾਇਆ ਗਿਆ ਹੈ ਕਿ ਮੁੰਡਾ ਅਤੇ ਕੁੜੀ ਬਰਾਬਰ ਹੁੰਦੇ ਹਨ। ਇਨ੍ਹਾਂ 'ਚ ਭੇਦਭਾਵ ਨਹੀਂ ਕਰਨਾ ਚਾਹੀਦਾ। ਨਾਲ ਹੀ ਪਤਨੀ ਅਤੇ ਬੱਚੇ ਪੈਦਾ ਕਰਨ ਦਾ ਦਬਾਅ ਵੀ ਨਹੀਂ ਬਣਾਉਣ 'ਤੇ ਉਸ ਨੇ ਸਹਿਮਤੀ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News