ਰੰਗੇ ਹੱਥੀਂ ਫੜੇ ਜਾਣ ''ਤੇ ਜਾਂਚ ਨਹੀਂ ਹੋਵੇਗੀ ਸਿੱਧੀ ਕਾਰਵਾਈ, DGP ਓਪੀ ਸਿੰਘ ਦਾ ਸਖ਼ਤ ਹੁਕਮ

Saturday, Dec 27, 2025 - 01:26 PM (IST)

ਰੰਗੇ ਹੱਥੀਂ ਫੜੇ ਜਾਣ ''ਤੇ ਜਾਂਚ ਨਹੀਂ ਹੋਵੇਗੀ ਸਿੱਧੀ ਕਾਰਵਾਈ, DGP ਓਪੀ ਸਿੰਘ ਦਾ ਸਖ਼ਤ ਹੁਕਮ

ਡੈਸਕ : ਹਰਿਆਣਾ ਦੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਓਪੀ ਸਿੰਘ ਨੇ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ ਅਤੇ ਪੁਲਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਸਪੱਸ਼ਟ ਸੰਦੇਸ਼ ਦਿੰਦੇ ਹੋਏ ਡੀਜੀਪੀ ਨੇ ਕਿਹਾ ਕਿ ਠੱਗ ਅਤੇ ਅਪਰਾਧੀ ਭਾਵੇਂ ਪੁਲਸ ਵਿਭਾਗ ਵਿੱਚ ਹੋਣ ਜਾਂ ਸਮਾਜ ਵਿੱਚ, ਉਨ੍ਹਾਂ ਲਈ ਕਾਨੂੰਨ ਹੀ ਇੱਕੋ ਇੱਕ ਜਵਾਬ ਹੈ। 

ਪੜ੍ਹੋ ਇਹ ਵੀ - 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਟੁਕੜਿਆਂ 'ਚ ਮਿਲੀ ਲਾਸ਼, ਕੰਬਿਆ ਪੂਰਾ ਇਲਾਕਾ

ਡੀਜੀਪੀ ਓਪੀ ਸਿੰਘ ਨੇ ਸਾਰੇ ਐਸਪੀਜ਼ ਅਤੇ ਸੀਪੀਜ਼ ਨੂੰ ਹਦਾਇਤ ਕੀਤੀ ਹੈ ਕਿ ਰੰਗੇ ਹੱਥੀਂ ਫੜੇ ਗਏ ਕਿਸੇ ਵੀ ਦੋਸ਼ੀ ਦੀ ਵੱਖਰੇ ਤੌਰ 'ਤੇ ਜਾਂਚ ਕਰਨ ਦੀ ਲੋੜ ਨਹੀਂ ਹੈ। ਅਜਿਹੇ ਕਰਮਚਾਰੀਆਂ ਨੂੰ ਸੰਵਿਧਾਨ ਦੇ ਅਨੁਛੇਦ 311(2) ਅਧੀਨ ਦਿੱਤੀਆਂ ਗਈਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸਿੱਧੇ ਤੌਰ 'ਤੇ ਸੇਵਾ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।

ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ


author

rajwinder kaur

Content Editor

Related News