ਚਾਈਂ-ਚਾਈਂ ਡੇਟ 'ਤੇ ਪੁੱਜਾ ਵਿਆਹੁਤਾ ਵਿਅਕਤੀ, ਹੋਟਲ 'ਚ ਪਹੁੰਚ ਵੇਖਿਆ ਕੁਝ ਅਜਿਹਾ ਕਿ ਹੋ ਗਿਆ ਬੇਹੋਸ਼
Sunday, May 18, 2025 - 05:19 PM (IST)

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਾਧੋਗੰਜ ਥਾਣਾ ਖੇਤਰ ਵਿੱਚ ਇੱਕ 23 ਸਾਲਾ ਕੁੜੀ ਨੇ ਆਪਣੇ ਪਤੀ ਨੂੰ ਰੰਗੇ ਹੱਥੀਂ ਫੜਨ ਲਈ ਇੱਕ ਫ਼ਿਲਮੀ ਤਰੀਕਾ ਅਪਣਾਇਆ। ਸਾਲ 2023 ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਅਤੁਲ ਨਾਲ ਵਿਆਹੀ ਕੁੜੀ ਨੂੰ ਆਪਣੇ ਪਤੀ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸਨੇ ਅਜਿਹਾ ਜਾਲ ਵਿਛਾਇਆ ਕਿ ਉਸਦੇ ਪਤੀ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : ਚਿੜੀਆਘਰ ਵੇਖਣ ਵਾਲੇ ਲੋਕ ਸਾਵਧਾਨ, ਰੈੱਡ ਅਲਰਟ ਜਾਰੀ, ਬਰਡ ਫਲੂ ਨਾਲ ਫੈਲੀ ਸਨਸਨੀ
ਆਨਲਾਈਨ ਪਿਆਰ ਦੀ ਖੁੱਲ੍ਹੀ ਪੋਲ
ਦਰਅਸਲ, ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਅਤੁਲ ਦਾ ਵਿਵਹਾਰ ਬਦਲਣ ਲੱਗ ਪਿਆ ਸੀ। ਉਸਦਾ ਘੰਟਿਆਂ ਬੱਧੀ ਫ਼ੋਨ 'ਤੇ ਰੁੱਝਿਆ ਰਹਿਣਾ, ਬਿਨਾਂ ਕਿਸੇ ਕਾਰਨ ਘਰ ਤੋਂ ਬਾਹਰ ਜਾਣਾ, ਮੋਬਾਈਲ ਬੰਦ ਰੱਖਣਾ ਅਤੇ ਦੇਰ ਰਾਤ ਤੱਕ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣਾ ਉਸਦੀ ਪਤਨੀ ਨੂੰ ਪਰੇਸ਼ਾਨ ਕਰਨ ਲੱਗਾ। ਸ਼ੱਕ ਹੌਲੀ-ਹੌਲੀ ਵਿਸ਼ਵਾਸ ਵਿੱਚ ਬਦਲ ਗਿਆ। ਜਦੋਂ ਉਸਦੀ ਪਤਨੀ ਉਸ ਤੋਂ ਸਵਾਲ ਪੁੱਛਦੀ ਸੀ, ਤਾਂ ਅਤੁਲ ਹਮੇਸ਼ਾ ਕੰਪਨੀ ਜਾਂ ਕਲਾਇੰਟ ਦੇ ਬਹਾਨੇ ਬਣਾਉਂਦਾ ਰਹਿੰਦਾ ਸੀ। ਉਸਦੀ ਪਤਨੀ ਨੇ ਉਸ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸਨੇ ਸੱਚਾਈ ਜਾਣਨ ਲਈ ਇਕ ਯੋਜਨਾ ਬਣਾਈ।
ਇਹ ਵੀ ਪੜ੍ਹੋ : 3 ਦਿਨਾਂ ਦੀ ਕੁੜੀ ਨੂੰ ਸੜਕ ਤੋਂ ਚੁੱਕ ਦਿੱਤੀ ਸੀ ਨਵੀਂ ਜ਼ਿੰਦਗੀ, ਹੁਣ ਉਸੇ ਨੇ ਕਰ 'ਤਾ ਹੈਰਾਨੀਜਨਕ ਕਾਂਡ
ਪਤਨੀ ਦੇ ਜਾਲ 'ਚ ਫੱਸਿਆ ਪਤੀ
ਪਤਨੀ ਨੇ ਆਪਣੀ ਭੈਣ ਦੀ ਮਦਦ ਨਾਲ ਇੱਕ ਨਵਾਂ ਸਿਮ ਕਾਰਡ ਲਿਆ ਅਤੇ ਇੱਕ ਜਾਅਲੀ ਇੰਸਟਾਗ੍ਰਾਮ ਪ੍ਰੋਫਾਈਲ ਬਣਾਈ। ਪ੍ਰੋਫਾਈਲ 'ਤੇ ਉਸ ਨੇ ਇੱਕ ਸੁੰਦਰ ਕੁੜੀ ਦੀ ਤਸਵੀਰ ਲਗਾਈ ਅਤੇ ਨਾਮ ਵੀ ਬਦਲ ਦਿੱਤਾ। ਉਸ ਨੇ ਇਸ ਜਾਅਲੀ ਆਈਡੀ ਤੋਂ ਅਤੁਲ ਨੂੰ ਇੱਕ ਫ੍ਰੈਂਡ ਰਿਕੁਆਸਟ ਭੇਜੀ। ਹੈਰਾਨੀ ਦੀ ਗੱਲ ਇਹ ਰਹੀ ਕਿ ਅਤੁਲ ਨੇ ਤੁਰੰਤ ਰਿਕੁਆਸਟ ਸਵੀਕਾਰ ਕਰ ਲਿਆ ਅਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਦੋ ਮਹੀਨੇ ਤੱਕ ਪਤਨੀ ਨੇ ਵੱਡੀ ਚਾਲਾਕੀ ਨਾਲ ਆਨਲਾਈਨ ਗੱਲਾਂ ਕੀਤੀਆਂ। ਚੈਟ ਵਿੱਚ ਪਿਆਰ ਭਰੀਆਂ ਗੱਲਾਂ ਕਰਦੇ ਹੋਏ ਉਸ ਨੇ ਮਿਲਣ ਦੀ ਯੋਜਨਾ ਬਣਾਈ। ਆਉਣ ਵਾਲੇ ਭਵਿੱਖ ਨੂੰ ਲੈ ਕੇ ਉਹਨਾਂ ਨੇ ਸੁਫ਼ਨੇ ਸਜਾਉਣੇ ਸ਼ੁਰੂ ਕਰ ਦਿੱਤੇ। ਜਦੋਂ ਕਦੇ ਫੋਨ 'ਤੇ ਗੱਲ ਕਰਨੀ ਪੈਂਦੀ ਸੀ ਤਾਂ ਉਹ ਆਪਣੀ ਭੈਣ ਨਾਲ ਉਸ ਦੀ ਗੱਲਬਾਤ ਕਰਵਾ ਦਿੰਦੀ ਸੀ।
ਇਹ ਵੀ ਪੜ੍ਹੋ : Canada Study Work Permit ਹੋ ਗਿਆ ਰੱਦ? ਤਾਂ ਘਬਰਾਓ ਨਹੀਂ, ਇੰਝ ਕਰੋ ਮੁੜ ਅਪਲਾਈ
ਇੰਝ ਖੁੱਲ੍ਹੀ ਪੋਲ
ਅੰਤ ਉਹ ਦਿਨ ਆ ਗਿਆ, ਜਦੋਂ ਪਤਨੀ ਨੇ ਆਪਣੇ ਪਤੀ ਨੂੰ ਰੰਗੇ ਹੱਥੀਂ ਫੜਨ ਦਾ ਫ਼ੈਸਲਾ ਕੀਤਾ। ਉਸਨੇ ਫੇਕ ਪ੍ਰੋਫਾਈਲ ਰਾਹੀਂ ਅਤੁਲ ਨੂੰ ਸ਼ਹਿਰ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਮਿਲਣ ਲਈ ਕਿਹਾ। ਅਤੁਲ ਬਿਨਾਂ ਕਿਸੇ ਸ਼ੱਕ ਦੇ ਉਸ ਨੂੰ ਮਿਲਣ ਲਈ ਮੰਨ ਗਿਆ। ਰੈਸਟੋਰੈਂਟ 'ਚ ਜਦੋਂ ਉਸ ਨੇ ਆਪਣੀ ਆਨਲਾਈਨ ਗਰਲਫ੍ਰੈਂਡ ਦੀ ਜਗ੍ਹਾ ਅਸਲੀ ਪਤਨੀ ਨੂੰ ਸਾਹਮਣੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦਾ ਚਿਹਰਾ ਪੀਲਾ ਪੈ ਗਿਆ ਅਤੇ ਜੁਬਾਨ ਲੜਖੜਾਉਣ ਲੱਗੀ। ਅਤੁਲ ਨੇ ਪਹਿਲਾਂ ਤਾਂ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਇੱਕ ਗਾਹਕ ਨੂੰ ਮਿਲਣ ਆਇਆ ਹੈ ਪਰ ਪਤਨੀ ਨੇ ਜਦੋਂ ਉਸ ਦਾ ਮੋਬਾਈਲ ਕੱਢ ਕੇ ਚੈਟ ਦਿਖਾਈ ਤਾਂ ਉਸ ਨੂੰ ਝੂਠ ਫੜ੍ਹਿਆ ਗਿਆ। ਰੈਸਟੋਰੈਂਟ 'ਚ ਦੋਵਾਂ ਵਿਚਕਾਰ ਬਹੁਤ ਹੰਗਾਮਾ ਹੋਇਆ ਅਤੇ ਮਾਮਲਾ ਥਾਣੇ ਪਹੁੰਚ ਗਿਆ। ਪਤਨੀ ਨੇ ਪਤੀ 'ਤੇ ਧੋਖਾ ਦੇਣ ਦਾ ਦੋਸ਼ ਲਗਾਉਂਦੇ ਹੋਏ ਤਲਾਕ ਦੀ ਮੰਗ ਕੀਤੀ, ਜਦਕਿ ਪਤੀ ਨੇ ਉਲਟਾ ਪਤਨੀ 'ਤੇ ਮਾਨਸਿਕ ਪ੍ਰਤਾੜਨਾ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ : ਮਹਿਲਾ ਅਧਿਆਪਕ ਦੀ ਸ਼ਰਮਨਾਕ ਕਰਤੂਤ, ਵਿਦਿਆਰਥੀ ਨੇ ਕਿਹਾ-'ਮੈਮ ਨੇ ਮੇਰੀ ਗੁੱਤ ਕੱਟੀ ਤੇ...'
ਇੰਝ ਹੋਈ ਦੋਵਾਂ ਵਿਚ ਸੁਲਾਹ
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਹਿਲਾ ਥਾਣਾ ਪੁਲਸ ਨੇ ਦੋਵਾਂ ਨੂੰ ਕਾਉਂਸਲਿੰਗ ਸੈਂਟਰ ਭੇਜ ਦਿੱਤਾ। ਕੌਂਸਲਰ ਮਹਿੰਦਰ ਸ਼ੁਕਲਾ ਨੇ ਇੱਕ ਮਹੀਨੇ ਤੱਕ ਲਗਾਤਾਰ ਦੋਵਾਂ ਦੀ ਕਾਉਂਸਲਿੰਗ ਕੀਤੀ। ਵਿਚਾਰ-ਵਟਾਂਦਰੇ ਅਤੇ ਸਮਝਾਉਣ ਤੋਂ ਬਾਅਦ ਅਤੁਲ ਨੇ ਆਪਣੀ ਗਲਤੀ ਮੰਨ ਲਈ ਅਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ। ਅੰਤ ਵਿੱਚ ਦੋਵਾਂ ਨੇ ਤਲਾਕ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਅਤੇ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣ ਦਾ ਫ਼ੈਸਲਾ ਕੀਤਾ। ਇਸ ਫ਼ਿਲਮੀ ਅੰਦਾਜ਼ 'ਚ ਹੋਏ ਖ਼ੁਲਾਸੇ ਤੇ ਸੁਲਾਹ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।