ਪਾਠੀ ਨੇ ਗੁਰਦੁਆਰੇ ''ਚ ਪਤਨੀ ਦੀ ਲਈ ਪ੍ਰੀਖਿਆ, ਬਲੇਡ ਨਾਲ ਵਾਰ ਕਰ ਬੋਲਿਆ ਜੇ ਤੂੰ ਚੀਕੀ ਤਾਂ ਮੈਨੂੰ ਪਿਆਰ ਨਹੀਂ ਕਰਦੀ

Saturday, Dec 30, 2023 - 04:01 PM (IST)

ਪਾਠੀ ਨੇ ਗੁਰਦੁਆਰੇ ''ਚ ਪਤਨੀ ਦੀ ਲਈ ਪ੍ਰੀਖਿਆ, ਬਲੇਡ ਨਾਲ ਵਾਰ ਕਰ ਬੋਲਿਆ ਜੇ ਤੂੰ ਚੀਕੀ ਤਾਂ ਮੈਨੂੰ ਪਿਆਰ ਨਹੀਂ ਕਰਦੀ

ਸਿਰਸਾ- ਹਰਿਆਣਾ ਦੇ ਸਿਰਸਾ 'ਚ ਮੁਸਾਹਿਬ ਵਾਲਾ ਗੁਰਦੁਆਰਾ ਦੇ ਪਾਠੀ ਨੇ ਗੁਰਦੁਆਰੇ 'ਚ ਆਪਣੀ ਪਤਨੀ ਦੇ ਪਿਆਰ ਦੀ ਪ੍ਰੀਖਿਆ ਲੈਂਦੇ ਹੋਏ ਉਸ 'ਤੇ ਬਲੇਡ ਨਾਲ ਹਮਲਾ ਕਰ ਦਿੱਤਾ। ਬਲੇਡ ਮਾਰਦੇ ਹੋਏ ਉਸ ਨੇ ਪਤਨੀ ਨੂੰ ਕਿਹਾ ਕਿ ਜੇਕਰ ਤੇਰੇ ਮੂੰਹ 'ਚੋਂ ਚੀਕ ਨਿਕਲੀ ਤਾਂ ਸਮਝਾਂਗਾ ਕਿ ਤੂੰ ਮੇਰੇ ਨਾਲ  ਪਿਆਰ ਨਹੀਂ ਕਰਦੀ। ਵਿਆਹੁਤਾ ਦੇ ਹੱਥ 'ਤੇ ਬਲੇਡ ਨਾਲ ਕੱਟ ਦੇ ਕਈ ਨਿਸ਼ਾਨ ਮਿਲੇ ਹਨ। ਪਾਠੀ ਪਤੀ ਨੂੰ ਆਪਣੇ ਪਿਆਰ ਦਾ ਵਿਸ਼ਵਾਸ ਦਿਵਾਉਣ ਲਈ ਪਤਨੀ ਨੇ ਦਰਦ ਝੱਲਦੇ ਹੋਏ ਮੂੰਹ ਤੋਂ ਆਵਾਜ਼ ਤੱਕ ਨਹੀਂ ਕੱਢੀ ਅਤੇ ਬੇਹੋਸ਼ ਹੋ ਗਈ। ਹੋਸ਼ ਆਉਣ 'ਤੇ ਉਸ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਪਿਤਾ ਧੀ ਦੇ ਸਹੁਰੇ ਪਹੁੰਚਿਆ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਘਟਨਾ ਦੀ ਸੂਚਨਾ ਮਿਲਣ 'ਤੇ ਸਦਰ ਥਾਣਾ ਪੁਲਸ ਨੇ ਹਸਪਤਾਲ ਪਹੁੰਚ ਕੇ ਬਿਆਨ ਦਰਜ ਕੀਤੇ। ਪੁਲਸ ਨੇ ਦੋਸ਼ੀ ਪਤੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ।

ਇਹ ਵੀ ਪੜ੍ਹੋ : ਭਿਆਨਕ ਘਟਨਾ : ਘਰ ਅੰਦਰੋਂ 5 ਜੀਆਂ ਦੇ ਮਿਲੇ ਕੰਕਾਲ, 2019 ਦੇ ਬਾਅਦ ਤੋਂ ਨਹੀਂ ਦਿੱਸਿਆ ਸੀ ਪਰਿਵਾਰ

ਜਾਣਕਾਰੀ ਅਨੁਸਾਰ, ਪੰਜਾਬ ਦੀ ਰਹਿਣ ਵਾਲੀ 21 ਸਾਲਾ ਮਹਿਕ (ਕਾਲਪਨਿਕ ਨਾਂ) ਦਾ ਵਿਆਹ ਸਿਰਸਾ ਜ਼ਿਲ੍ਹੇ ਦੇ ਪਿੰਡ ਅਲੀਕਾ ਵਾਸੀ ਜਗਤਾਰ ਸਿੰਘ ਨਾਲ ਹੋਇਆ ਸੀ। ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਪਿੰਡ ਮੁਸਾਹਿਬ ਪਿੰਡ ਦੇ ਗੁਰਦੁਆਰਾ 'ਚ ਪਾਠੀ ਦਾ ਕੰਮ ਕਰਦਾ ਹੈ। ਬੀਤੇ ਦਿਨ ਉਹ ਆਪਣੇ ਪਤੀ ਨਾਲ ਕੋਲ ਦੇ ਗੁਰਦੁਆਰੇ 'ਚ ਆਈ ਸੀ। ਉਸ ਦੌਰਾਨ ਉਸ ਦਾ ਪਤੀ ਉਸ ਨੂੰ ਕਹਿਣ ਲੱਗਾ ਕਿ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਹੈ। ਮਹਿਕ ਨੇ ਜਵਾਬ ਦਿੱਤਾ ਬਹੁਤ ਜ਼ਿਆਦਾ। ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਕਹਿਣ ਲੱਗਾ ਕਿ ਮੈਂ ਤੈਨੂੰ ਸੱਟ ਮਾਰਦਾ ਹਾਂ ਅਤੇ ਦੇਖਦਾ ਹਾਂ ਕਿ ਤੂੰ ਚੀਕਦੀ ਹੈ ਜਾਂ ਨਹੀਂ। ਜੇਕਰ ਚੀਕੀ ਤਾਂ ਸਾਬਿਤ ਹੋ ਜਾਵੇਗਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ। ਪਤੀ ਜਗਤਾਰ ਸਿੰਘ ਨੇ ਆਪਣੇ ਹੱਥ 'ਚ ਇਕ ਬਲੇਡ ਲਿਆ ਅਤੇ ਮਹਿਕ ਦਾ ਹੱਥ ਫੜ ਕੇ ਵਾਰ ਕਰਨ ਲੱਗਾ। ਪਤੀ ਨੂੰ ਆਪਣੇ ਪਿਆਰ ਦਾ ਵਿਸ਼ਵਾਸ ਦਿਵਾਉਣ ਲਈ ਪਤਨੀ ਦਰਦ ਝੱਲਦੀ ਰਹੀ ਅਤੇ ਮੂੰਹ ਤੋਂ ਆਵਾਜ਼ ਤੱਕ ਨਹੀਂ ਕੱਢੀ। ਬਲੇਡ ਦੇ ਸੈਂਕੜੇ ਵਾਰ ਨਾਲ ਮਹਿਕ ਖੂਨ ਨਾਲ ਲੱਥਪੱਥ ਹੋ ਕੇ ਬੇਹੋਸ਼ ਹੋ ਗਈ। ਪੀੜਤਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਸ ਦੇ ਪਤੀ ਨੇ ਗਿੱਲਾ ਕੱਪੜਾ ਲੈ ਕੇ ਫਰਸ਼ 'ਤੇ ਡਿੱਗਿਆ ਸਾਰਾ ਖੂਨ ਸਾਫ਼ ਕਰ ਦਿੱਤਾ। ਹੋਸ਼ ਆਉਣ 'ਤੇ ਉਸ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ ਸਾਰੀ ਗੱਲ ਦੱਸੀ। ਪਿਤਾ ਉਸ ਨੂੰ ਲੈਣ ਉਸ ਦੇ ਸਹੁਰੇ ਅਲੀਕਾਂ ਆਏ ਅਤੇ ਹਸਪਤਾਲ ਲੈ ਕੇ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News