ਸ਼ਰਾਬੀ ਨੇ ਪਤਨੀ ਅਤੇ ਬੇਟੇ ਨੂੰ ਮਾਰੀ ਗੋਲੀ, ਇਕ ਦੀ ਮੌਤ

10/21/2017 10:32:03 AM

ਗੋਰਖਪੁਰ— ਉੱਤਰ ਪ੍ਰਦੇਸ਼ 'ਚ ਗੋਰਖਪੁਰ ਦੇ ਗਗਹਾ ਖੇਤਰ 'ਚ ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਜਵਾਨ ਬੇਟੇ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਔਰਤ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਗੌਰਪਾਰ ਪਿੰਡ ਵਾਸੀ ਰਾਣਾ ਪ੍ਰਤਾਪ ਸਿੰਘ ਸ਼ਰਾਬ ਪੀਣ ਤੋਂ ਬਾਅਦ ਆਏ ਦਿਨ ਆਪਣੀ ਪਤਨੀ ਅਤੇ ਮਾਂ ਨਾਲ ਕੁੱਟਮਾਰ ਕਰਦਾ ਸੀ। 
ਸ਼ੁੱਕਰਵਾਰ ਦੀ ਰਾਤ ਕਰੀਬ 10.30 ਵਜੇ ਪਤਨੀ ਕੰਚਨ ਸਿੰਘ (45) ਦੇ ਨਾਲ ਸ਼ਰਾਬ ਪੀਣ ਨੂੰ ਲੈ ਕੇ ਕਹਾਸੁਣੀ ਹੋ ਗਈ। ਗੱਲ ਵਧਣ 'ਤੇ ਉਸ ਦਾ ਬੇਟਾ ਸਾਕੇਤ ਸਿੰਘ ਵੀ ਉੱਥੇ ਆ ਗਿਆ। ਉਦੋਂ ਰਾਣਾ ਪ੍ਰਤਾਪ ਸਿੰਘ ਨੇ ਦੋਹਾਂ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਕੰਚਨ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਜ਼ਖਮੀ ਬੇਟੇ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।


Related News