ਪਤਨੀ ਨੂੰ ਸੀ ਸ਼ਰਾਬ ਦੀ ਆਦਤ ! ਛੁਡਵਾਉਣ ਦੇ ਚੱਕਰ ''ਚ ਬੰਦੇ ਨੇ ਬੈਲਟ ਨਾਲ ਕੁੱਟ-ਕੁੱਟ ਕਰ''ਤਾ ਕਤਲ
Friday, May 02, 2025 - 01:05 PM (IST)

ਪਣਜੀ- ਪਤਨੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਪਰੇਸ਼ਾਨ ਪਤੀ ਨੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁੱਕਰਵਾਰ ਨੂੰ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 30 ਅਪ੍ਰੈਲ ਨੂੰ ਦੱਖਣੀ ਗੋਆ ਦੇ ਫਤੋਰਦਾ ਕਸਬੇ 'ਚ ਵਾਪਰੀ।
ਉਨ੍ਹਾਂ ਦੱਸਿਆ ਕਿ ਮੂਲ ਰੂਪ ਨਾਲ ਪੱਛਮੀ ਬੰਗਾਲ ਦਾ ਰਹਿਣ ਵਾਲਾ ਕ੍ਰਿਸ਼ਨਾ ਰਾਏ ਆਪਣੀ ਪਤਨੀ ਦੀ ਸ਼ਰਾਬ ਪੀਣ ਦੀ ਆਦਤ ਕਾਰਨ ਉਸ ਦੀ ਡੰਡੇ ਅਤੇ ਬੈਲਟ ਨਾਲ ਕੁੱਟਮਾਰ ਕੀਤੀ, ਜਿਸ ਨਾਲ ਔਰਤ ਦੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਅਪਰਾਧ ਤੋਂ ਬਾਅਦ ਦੋਸ਼ੀ ਗੋਆ ਤੋਂ ਦੌੜ ਗਿਆ, ਜਿਸ ਤੋਂ ਬਾਅਦ ਉਸ ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਪਰਾਧ ਬਾਰੇ ਪੁਲਸ ਨੂੰ ਕਿਸ ਨੇ ਸੂਚਿਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8