'SC 'ਚ ਕੋਈ ਸਿੱਖ ਜੱਜ ਕਿਉਂ ਨਹੀਂ?', ਜਾਣੋ ਸਿਮਰਨਜੀਤ ਮਾਨ ਦੇ ਸਵਾਲ 'ਤੇ ਕੇਂਦਰੀ ਮੰਤਰੀ ਦਾ ਜਵਾਬ
Wednesday, Jul 27, 2022 - 11:37 AM (IST)
ਨਵੀਂ ਦਿੱਲੀ- ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਲੋਕ ਸਭਾ 'ਚ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕਿਆ। ਮਾਨ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਸੁਪਰੀਮ ਕੋਰਟ 'ਚ ਕੋਈ ਸਿੱਖ ਜੱਜ ਕਿਉਂ ਨਹੀਂ ਹੈ। ਜਿਸ ਦਾ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜੱਜ ਬਣਨ ਤੋਂ ਨਹੀਂ ਰੋਕਦੀ। ਇਸ ਨੂੰ ਲੈ ਕੇ ਕੋਈ ਰਿਜਰਵੇਸ਼ਨ ਨਹੀਂ ਹੈ।
ਦੱਸਣਯੋਗ ਹੈ ਕਿ ਕੋਰਟ ਦੇ ਕਾਲੇਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ 13 ਵਕੀਲਾਂ ਨੂੰ ਜੱਜ ਵਜੋਂ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ 13 ਵਕੀਲਾਂ ਤਰੱਕੀ ਦੇ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ’ਚ ਨਿਧੀ ਗੁਪਤਾ, ਸੰਜੇ ਵਸ਼ਿਸ਼ਟ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਕੇਸ਼ ਮਨੂਜਾ, ਅਮਨ ਚੌਧਰੀ, ਨਰੇਸ਼ ਸਿੰਘ ਸ਼ੇਖਾਵਤ, ਹਰਸ਼ ਬੰਗੜ, ਜਗਮੋਹਨ ਬਾਂਸਲ, ਦੀਪਕ ਮਨਚੰਦਾ, ਅਲੋਕ ਜੈਨ, ਹਰਪ੍ਰੀਤ ਸਿੰਘ ਬਰਾੜ ਤੇ ਕੁਲਦੀਪ ਤਿਵਾੜੀ ਸ਼ਾਮਲ ਹਨ।