ਸ਼ਸ਼ੀ ਥਰੂਰ ਆਪਣਾ ਸੁਰ ਕਿਉਂ ਬਦਲ ਰਹੇ

Wednesday, Jan 07, 2026 - 11:36 PM (IST)

ਸ਼ਸ਼ੀ ਥਰੂਰ ਆਪਣਾ ਸੁਰ ਕਿਉਂ ਬਦਲ ਰਹੇ

ਨੈਸ਼ਨਲ ਡੈਸਕ- ਹਫ਼ਤਿਆਂ ਤੋਂ, ਸ਼ਸ਼ੀ ਥਰੂਰ ਅਚਾਨਕ ਸੁਲ੍ਹਾ ਦਾ ਰਾਗ ਅਲਾਪਦੇ ਨਜ਼ਰ ਆ ਰਹੇ ਸਨ। ਕਾਂਗਰਸ ਸੰਸਦ ਮੈਂਬਰ ਪਿਛਲੇ ਕੁਝ ਸਮੇਂ ਤੋਂ ਕਈ ਪਹਿਲਕਦਮੀਆਂ ’ਤੇ ਸਰਕਾਰ ਦਾ ਸਾਥ ਦਿੰਦੇ ਨਜ਼ਰ ਆ ਰਹੇ ਸਨ, ਜਿਸ ਨਾਲ ਲੁਟੀਅੰਜ਼ ਦਿੱਲੀ ਵਿਚ ਇਹ ਚਰਚਾ ਸ਼ੁਰੂ ਹੋ ਗਈ : ਕੀ ਥਰੂਰ ਭਾਜਪਾ ਦੇ ਨੇੜੇ ਆ ਰਹੇ ਹਨ, ਜਾਂ ਘੱਟੋ-ਘੱਟ ਕਾਂਗਰਸ ਦੀ ਹਮਲਾਵਰ ਲਾਈਨ ਤੋਂ ਦੂਰ ਜਾ ਰਹੇ ਹਨ? ਇਹ ਗੱਲ ਹੁਣ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ।

ਪਿਛਲੇ ਕੁਝ ਦਿਨਾਂ ’ਚ, ਥਰੂਰ ਨੇ ਸਾਫ਼ ਤੌਰ ’ਤੇ ਆਪਣਾ ਰੁਖ ਬਦਲਿਆ ਹੈ, ਅਤੇ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਮੋਦੀ ਸਰਕਾਰ ਦੇ ਸਭ ਤੋਂ ਮਜ਼ਬੂਤ ਅਤੇ ਠੋਸ ਆਲੋਚਕਾਂ ’ਚੋਂ ਇਕ ਬਣ ਕੇ ਉੱਭਰੇ ਹਨ। ਉਨ੍ਹਾਂ ਨੇ ਮਨਰੇਗਾ ਨੂੰ ਕਮਜ਼ੋਰ ਕਰਨ ਦਾ ਵਿਰੋਧ ਕੀਤਾ ਅਤੇ ਜੀ ਰਾਮ ਜੀ ਬਿੱਲ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ‘ਰਾਮ ਦਾ ਨਾਂ ਬਦਨਾਮ ਨਾ ਕਰੋ’। ਕਈ ਕਾਂਗਰਸੀ ਹੈਰਾਨ ਸਨ ਕਿ ਜਦੋਂ ਥਰੂਰ ਖੁੱਲ੍ਹੇਆਮ ਭਾਜਪਾ ਦਾ ਸਾਥ ਦੇ ਰਹੇ ਸਨ, ਤਾਂ ਪਾਰਟੀ ਨੇ ਉਨ੍ਹਾਂ ਨੂੰ ਮੈਦਾਨ ’ਚ ਕਿਉਂ ਉਤਾਰਿਆ। ਥਰੂਰ ਨੇ ਨਿਊਕਲੀਅਰ ਐਨਰਜੀ ਸੈਕਟਰ ਨੂੰ ਪ੍ਰਾਈਵੇਟ ਪਲੇਅਰਜ਼ ਲਈ ਖੋਲ੍ਹਣ ਵਾਲੇ ਵਿਵਾਦਤ ਬਿੱਲ ’ਤੇ ਵੀ ਸਰਕਾਰ ਨੂੰ ਆੜੇ ਹੱਥੀਂ ਲਿਆ, ਇਹ ਤਰਕ ਦਿੰਦੇ ਹੋਏ ਕਿ ਸਟ੍ਰੈਟੇਜਿਕ ਸੈਕਟਰਜ਼ ਨੂੰ ਕਾਰਪੋਰੇਟ ਰਿਸਕ ਲੈਣ ਲਈ ਨਹੀਂ ਛੱਡਿਆ ਜਾ ਸਕਦਾ।

ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ ਥਰੂਰ ਨੇ ਇਕ ਵੱਡੇ ਇੰਗਲਿਸ਼ ਡੇਲੀ ’ਚ ਤਿੱਖੇ ਸ਼ਬਦਾਂ ਵਾਲਾ ਕਾਲਮ ਲਿਖਿਆ, ਜਿਸ ’ਚ ਉਨ੍ਹਾਂ ਨੇ ਸਰਕਾਰ ’ਤੇ ਪਾਰਲੀਮੈਂਟ ਨੂੰ ‘ਰਬੜ ਸਟੈਂਪ’ ਬਣਾਉਣ ਦਾ ਦੋਸ਼ ਲਾਇਆ। ਇਹ ਕਿਸੇ ਅਜਿਹੇ ਸੰਸਦ ਮੈਂਬਰ ਦੀ ਗੱਲ ਨਹੀਂ ਸੀ ਜੋ ਕਿਸੇ ਗੱਲ ’ਤੇ ਅੜਿਆ ਹੋਇਆ ਸੀ, ਸਗੋਂ ਇਕ ਅਜਿਹੇ ਸੰਸਦ ਮੈਂਬਰ ਦੀ ਗੱਲ ਸੀ, ਜੋ ਐਗਜ਼ੀਕਿਊਟਿਵ ਦੇ ਦਖਲ ਅਤੇ ਲੈਜਿਸਲੇਟਿਵ ਨੂੰ ਨਜ਼ਰਅੰਦਾਜ਼ ਕਰਨ ਤੋਂ ਬਹੁਤ ਪਰੇਸ਼ਾਨ ਸੀ।

ਤਾਂ ਕਾਂਗਰਸ ਤੋਂ ਉਨ੍ਹਾਂ ਦੇ ਬਾਹਰ ਨਿਕਲਣ ਦੀਆਂ ਅਟਕਲਾਂ ਕਿਉਂ ਲੱਗ ਰਹੀਆਂ ਹਨ? ਕੁਝ ਹੱਦ ਤੱਕ ਇਸ ਲਈ ਕਿਉਂਕਿ ਥਰੂਰ ਪਾਰਟੀ ਦੇ ਜ਼ੋਰਦਾਰ ਪਰ ਢਿੱਲੇ ਵਿਰੋਧ ਦੇ ਸਟਾਈਲ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਦੀ ਆਲੋਚਨਾ ਵਿਵਸਥਿਤ, ਨੀਤੀ ’ਤੇ ਅਧਾਰਿਤ ਅਤੇ ਸੰਵਿਧਾਨਕ ਭਾਸ਼ਾ ’ਤੇ ਅਧਾਰਿਤ ਹੈ—ਅਜਿਹੀਆਂ ਖੂਬੀਆਂ ਜਿਨ੍ਹਾਂ ਨੂੰ ਅੱਜ ਦੇ ਬਹੁਤ ਜ਼ਿਆਦਾ ਪਾਰਟੀਬਾਜ਼ੀ ਵਾਲੇ ਮਾਹੌਲ ’ਚ ਅਕਸਰ ਨਰਮੀ ਵਾਲਾ ਸਮਝ ਲਿਆ ਜਾਂਦਾ ਹੈ। ਜੇ ਕੁਝ ਹੈ, ਤਾਂ ਥਰੂਰ ਦਾ ‘ਬਦਲਦਾ ਸੁਰ’ ਵਿਚਾਰਧਾਰਕ ਵਹਾਅ ਬਾਰੇ ਘੱਟ ਅਤੇ ਪਾਰਟੀ ਦੀ ਉਸ ਅਨੁਸ਼ਾਸਿਤ ਅਸਹਿਮਤੀ ਤੋਂ ਬੇਚੈਨੀ ਬਾਰੇ ਜ਼ਿਆਦਾ ਦੱਸਦਾ ਹੈ ਜੋ ਰੋਜ਼ਾਨਾ ਦੇ ਗੁੱਸੇ ’ਚ ਲਿਪਟੀ ਨਹੀਂ ਹੁੰਦੀ।


author

Rakesh

Content Editor

Related News