ਪ੍ਰਧਾਨ ਮੰਤਰੀ ਦੇ ਭਾਸ਼ਣਾਂ ''ਚ ਵਿਕਾਸ ਗੁੰਮ ਕਿਉਂ ਹੈ?- ਰਾਹੁਲ

Saturday, Dec 09, 2017 - 05:00 PM (IST)

ਨਵੀਂ ਦਿੱਲੀ— ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਤੇਜ਼ ਕਰਦੇ ਹੋਏ ਸਵਾਲ ਕੀਤਾ ਕਿ ਗੁਜਰਾਤ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਭਾਸ਼ਣਾਂ 'ਚ ਵਿਕਾਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਗੁਜਰਾਤ ਦੇ ਰਿਪੋਰਟ ਕਾਰਡ ਬਾਰੇ ਪ੍ਰਧਾਨ ਮੰਤਰੀ ਮੋਦੀ ਤੋਂ ਜੋ 10 ਸਵਾਲ ਪੁੱਛੇ ਸਨ, ਉਨ੍ਹਾਂ 'ਚੋਂ ਇਕ ਦਾ ਵੀ ਜਵਾਬ ਨਹੀਂ ਆਇਆ ਹੈ, ਜਦੋਂ ਕਿ ਭਾਜਪਾ 22 ਸਾਲਾਂ ਤੋਂ ਸੱਤਾ 'ਚ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਗੁਜਰਾਤ 'ਚ 22 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਮੈਂ ਸਿਰਫ ਇੰਨਾ ਪੁੱਛਾਂਗਾ- ਕੀ ਕਾਰਨ ਹੈ ਇਸ ਵਾਰ ਪ੍ਰਧਾਨ ਮੰਤਰੀ ਜੀ ਦੇ ਭਾਸ਼ਣਾਂ 'ਚ ਵਿਕਾਸ ਗੁੰਮ ਹੈ? ਮੈਂ ਗੁਜਰਾਤ ਦੇ ਰਿਪੋਰਟ ਤੋਂ ਕਾਰਡ 10 ਸਵਾਲ ਪੁੱਛੇ, ਉਨ੍ਹਾਂ ਦਾ ਵੀ ਜਵਾਬ ਨਹੀਂ। ਪਹਿਲੇ ਪੜਾਅ ਦਾ ਪ੍ਰਚਾਰ ਖਤਮ ਹੋਣ ਤੱਕ ਐਲਾਨ ਪੱਤਰ ਨਹੀਂ?''
ਗੁਜਰਾਤ ਵਿਧਾਨ ਸਭਾ ਲਈ ਸ਼ਨੀਵਾਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੈ। ਰਾਹੁਲ ਨੇ ਟਵੀਟ ਕਰ ਕੇ ਪਹਿਲੀ ਵਾਰ ਵੋਟ ਪਾ ਰਹੇ ਨੌਜਵਾਨ ਵੋਟਰਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਵੋਟਰਾਂ ਦੀ ਹਿੱਸੇਦਾਰੀ ਲੋਕਤੰਤਰ ਦੀ ਆਤਮਾ ਹੁੰਦੀ ਹੈ। ਗੁਜਰਾਤ ਚੋਣਾਂ 'ਚ ਪਹਿਲੀ ਵਾਰ ਵੋਟ ਪਾ ਰਹੇ ਨੌਜਵਾਨ ਸਾਥੀਆਂ ਦਾ ਬਹੁਤ ਸਵਾਗਤ ਅਤੇ ਧੰਨਵਾਦ। ਗੁਜਰਾਤ ਦੀ ਜਨਤਾ ਨੂੰ ਅਪੀਲ ਹੈ ਕਿ ਭਾਰੀ ਗਿਣਤੀ 'ਚ ਵੋਟ ਕਰ ਕੇ ਲੋਕਤੰਤਰ ਦੇ ਇਸ ਉਤਸਵ ਨੂੰ ਸਫ਼ਲ ਬਣਾਓ।''


Related News