PM ਮੋਦੀ ਨੇ ਆਪਣੇ ਸੰਬੋਧਨ 'ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ

Tuesday, Jun 30, 2020 - 07:14 PM (IST)

PM ਮੋਦੀ ਨੇ ਆਪਣੇ ਸੰਬੋਧਨ 'ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ

ਨਵੀਂ ਦਿੱਲੀ/ਸੋਫੀਆ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਨਾਂ ਸੰਬੋਧਨ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਲਾਕਡਾਊਨ ਦੌਰਾਨ ਦੇਸ਼ ਵਿਚ ਜਿਸ ਗੰਭੀਰਤਾ ਨਾਲ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ, ਅਜਿਹੀ ਹੀ ਸਾਵਧਾਨੀ ਦਿਖਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੀ. ਐਮ. ਨੇ ਇਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਉਪਰ ਮਾਸਕ ਨਾ ਪਾਉਣ 'ਤੇ 13 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗਾ ਹੈ। ਦੱਸ ਦਈਏ ਕਿ ਪੀ. ਐਮ. ਮੋਦੀ ਬੁਲਗਾਰੀਆ ਦੇ ਪ੍ਰਧਾਨ ਮੰਤਰੀ ਬਾਇਕੋ ਬੋਰੀਸੋਵ ਦੀ ਗੱਲ ਕਰ ਰਹੇ ਸਨ ਜਿਨ੍ਹਾਂ ਦੇ ਉਪਰ ਪਿਛਲੇ ਦਿਨੀਂ ਇਹ ਜ਼ੁਰਮਾਨਾ ਲਗਾਇਆ ਗਿਆ ਹੈ।

ਬਿਨਾਂ ਮਾਸਕ ਦੇ ਪਹੁੰਚੇ ਸਨ ਪੀ. ਐਮ.
ਦਰਅਸਲ, ਬੁਲਗਾਰੀਆ ਵਿਚ ਕੋਰੋਾਨਾਵਾਇਰਸ ਦੇ ਮਾਮਲੇ ਦੁਬਾਰਾ ਵੱਧਣ ਤੋਂ ਬਾਅਦ ਦੇਸ਼ ਵਿਚ ਨਿਯਮ ਫਿਰ ਤੋਂ ਲਾਗੂ ਕਰ ਦਿੱਤੇ ਸਨ। ਇਸ ਦੌਰਾਨ ਪੀ. ਐਮ. ਬੋਰੀਸੋਵ ਇਕ ਮੱਠ ਦੇ ਦੌਰੇ 'ਤੇ ਗਏ ਸਨ ਜਿਸ ਦਾ ਟੈਲੀਕਾਸਟ ਟੀ. ਵੀ. 'ਤੇ ਹੋਇਆ ਸੀ ਅਤੇ ਫੇਸਬੁੱਕ 'ਤੇ ਵੀ ਸ਼ੇਅਰ ਹੋਇਆ ਸੀ। ਫੁੱਟੇਜ਼ ਅਤੇ ਤਸਵੀਰਾਂ ਵਿਚ ਦੇਖਿਆ ਗਿਆ ਕਿ ਰਾਇਲਾ ਮੱਠ ਦੇ ਅੰਦਰ ਪੀ. ਐਮ. ਬਿਨਾਂ ਮਾਸਕ ਪਾਏ ਪਹੁੰਚੇ ਸਨ ਜਦਕਿ ਉਸ ਦਿਨ ਸਿਹਤ ਮੰਤਰਾਲੇ ਨੇ ਮਾਸਕ ਪਾਉਣਾ ਲਾਜ਼ਮੀ ਕੀਤਾ ਸੀ।

ਪੀ. ਐਮ. ਅਤੇ ਅਧਿਕਾਰੀਆਂ 'ਤੇ ਲੱਗਾ ਜ਼ੁਰਮਾਨਾ
ਇਸ ਤੋਂ ਬਾਅਦ ਮਾਸਕ ਨਾ ਪਾਉਣ ਵਾਲੇ ਪੀ. ਐਮ., ਉਨ੍ਹਾਂ ਦੇ ਕਾਫਿਲੇ ਵਿਚ ਸ਼ਾਮਲ ਅਧਿਕਾਰੀਆਂ ਅਤੇ ਪੱਤਰਕਾਰਾਂ 'ਤੇ 170 ਡਾਲਰ ਮਤਲਬ ਕਰੀਬ 13,000 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਬੋਰੀਸੋਵ ਦੀ ਪਾਰਟੀ ਅਤੇ ਦੇਸ਼ ਦੀ ਮੁੱਖ ਵਿਰੋਧੀ ਸੋਸ਼ਲਿਸਟ ਪਾਰਟੀ 'ਤੇ ਪਹਿਲਾਂ ਵੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਕੱਠਾ ਕਰਨ ਨੂੰ ਲੈ ਕੇ ਜ਼ੁਰਮਾਨਾ ਲੱਗ ਚੁੱਕਿਆ ਹੈ।

ਰੋਮਾਨੀਆ ਦੇ ਪੀ. ਐਮ. 'ਤੇ ਵੀ ਜ਼ੁਰਮਾਨਾ
ਬੁਲਗਾਰੀਆ ਤੋਂ ਇਲਾਵਾ ਰੋਮਾਨੀਆ ਦੇ ਪ੍ਰਧਾਨ ਮੰਤਰੀ 'ਤੇ ਵੀ ਇਸ ਤਰ੍ਹਾਂ ਦਾ ਜ਼ੁਰਮਾਨਾ ਲੱਗ ਚੁੱਕਿਆ ਹੈ। ਰੋਮਾਨੀਆ ਦੇ ਪੀ. ਐਮ. ਲੁਡੋਵਿਕ ਆਰਬਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। 25 ਮਈ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਕਈ ਕੈਬਨਿਟ ਮੰਤਰੀ ਵੀ ਸ਼ਾਮਲ ਹੋਏ ਸਨ। ਇਸ ਦੌਰਾਨ ਮਾਸਕ ਤੋਂ ਦੂਰ, ਐਲਕੋਹਲ ਅਤੇ ਸਮੋਕਿੰਗ ਵੀ ਕੀਤੀ ਜਾ ਰਹੀ ਸੀ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਨਹੀਂ ਕੀਤਾ ਜਾ ਰਿਹਾ ਸੀ। ਇਸ 'ਤੇ ਪੀ. ਐਮ. 'ਤੇ 600 ਡਾਲਰ ਮਤਲਬ ਕਰੀਬ 45 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ।

ਪੀ. ਐਮ. ਮੋਦੀ ਨੇ ਕੀਤਾ ਇਹ ਐਲਾਨ
ਉਥੇ, ਆਪਣੇ ਸੰਬੋਧਨ ਵਿਚ ਪੀ. ਐਮ. ਮੋਦੀ ਨੇ ਗਰੀਬਾਂ ਅਤੇ ਜ਼ਰੂਰਤਮੰਦਾਂ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਮੁਫਤ ਅਨਾਜ ਦੇਣ ਦੀ ਯੋਜਨਾ ਹੁਣ ਅਗਲੇ 5 ਮਹੀਨਿਆਂ ਤੱਕ ਜਾਰੀ ਰਹੇਗੀ। ਸਰਕਾਰ ਨੇ ਫੈਸਲਾ ਕੀਤਾ ਹੈ ਕਿ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਵਾਲੀ ਯੋਜਨਾ ਜੁਲਾਈ, ਅਗਸਤ, ਸਤੰਬਰ, ਅਕਤੂਬਰ ਅਤੇ ਨਵੰਬਰ ਵਿਚ ਵੀ ਲਾਗੂ ਰਹੇਗੀ। ਇਸ ਦੌਰਾਨ 5 ਕਿਲੋ ਕਣਕ ਜਾਂ 5 ਕਿਲੋ ਚਾਵਲ ਮੁਫਤ ਦਿੱਤੇ ਜਾਣਗੇ। ਨਾਲ ਹੀ ਹਰ ਪਰਿਵਾਰ ਨੂੰ ਇਕ ਕਿਲੋ ਚਨੇ ਦੀ ਦਾਲ ਵੀ ਮੁਫਤ ਦਿੱਤੀ ਜਾਵੇਗੀ।


author

Khushdeep Jassi

Content Editor

Related News