ਆਕਸੀਜਨ, ICU ਬੈੱਡ, ਵੈਂਟੀਲੇਟਰ ਨੂੰ ਲੈ ਕੇ ਘਬਰਾਓ ਨਾ, ਜਾਣੋ ਮਰੀਜ਼ ਨੂੰ ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ

04/21/2021 1:19:34 PM

ਨਵੀਂ ਦਿੱਲੀ– ਕੋਰੋਨਾ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਦਾ ਹਰ ਸੂਬਾ ਇਸ ਬੀਮਾਰੀ ਨਾਲ ਸੰਘਰਸ਼ ਕਰ ਰਿਹਾ ਹੈ। ਮਰੀਜ਼ ਇੰਨੇ ਜ਼ਿਆਦਾ ਹੋ ਗਏ ਹਨ ਕਿ ਆਈ.ਸੀ.ਯੂ. ਬੈੱਡ, ਦਵਾਈਆਂ, ਰੇਮਡੇਸਿਵਿਰ ਟੀਕਾ, ਆਕਸੀਜਨ ਅਤੇ ਵੈਂਟੀਲੇਟਰ, ਇਨ੍ਹਾਂ ਪੰਜ ਚੀਜ਼ਾਂ ਲਈ ਲੋਕ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ ਪਰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਦੀ ਅਸਲ ’ਚ ਲੋੜ ਕਦੋਂ ਅਤੇ ਕਿਉਂ ਪੈਂਦੀ ਹੈ। ਨਾਲ ਤੁਹਾਨੂੰ ਇਹ ਵੀ ਦੱਸ ਰਹੇ ਹਾਂ ਕਿ ਇਨ੍ਹਾਂ ਪੰਜਾਂ ਚੀਜ਼ਾਂ ਦੀ ਇੰਨੀ ਘਾਟ ਕਿਉਂ ਹੋ ਰਹੀ ਹੈ।  

ਇਹ ਵੀ ਪੜ੍ਹੋ– ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਰਿਕਾਰਡ 3 ਲੱਖ ਦੇ ਕਰੀਬ ਨਵੇਂ ਮਾਮਲੇ ਆਏ ਸਾਹਮਣੇ

ਜ਼ਿਆਦਾਤਰ ਮਰੀਜ਼ ਹਲਕੇ ਲੱਛਣ ਵਾਲੇ
ਕੋਰੋਨਾ ਦੇ ਜ਼ਿਆਦਾਤਰ ਮਰੀਜ਼ ਜਾਂ ਹਲਕੇ ਲੱਛਣ ਵਾਲੇ ਹੁੰਦੇ ਹਨ ਜਾਂ ਹੋਮ ਆਈਸੋਲੇਸ਼ਨ ’ਚ ਠੀਕ ਹੋ ਜਾਂਦੇ ਹਨ ਪਰ ਇਹ ਵਾਇਰਸ ਇੰਨਾ ਜ਼ਿਆਦਾ ਫੈਲ ਚੁੱਕਾ ਹੈ ਕਿ ਗੰਭੀਰ ਹਾਲਾਤ ’ਚ ਪੁਹੰਚੇ ਲੋਕਾਂ ਦਾ ਅੰਕੜਾ ਵੀ ਇੰਨਾ ਹੈ ਕਿ ਸਿਹਤ ਸਿਵਾਵਾਂ ਦਾ ਢਾਂਚਾ ਉਸ ਨੂੰ ਨਹੀਂ ਝੱਲ ਪਾ ਰਿਹਾ। ਲੋਕ ਸੰਘਰਸ਼ ਕਰ ਰਹੇ ਹਨ ਪਰ ਇਸ ਨੂੰ ਸੁਣ ਕੇ ਸਾਰਿਆਂ ਦਾ ਮਾਨਸਿਕ ਰੂਪ ਨਾਲ ਡਰ ਜਾਣਾ ਠੀਕ ਨਹੀਂ ਕਿਉਂਕਿ ਜ਼ਿਆਦਾਤਰ ਲੋਕ ਘਰ ’ਚ ਹੀ ਠੀਕ ਹੋ ਜਾਂਦੇ ਹਨ। ਕੁਝ ਵੱਡੀਆਂ ਗੱਲਾਂ ਸਮਝੋ। 

ਇਹ ਵੀ ਪੜ੍ਹੋ– ਜਨਵਰੀ ਤੋਂ ਹੁਣ ਤਕ ਕੋਰੋਨਾ ਵੈਕਸੀਨ ਦੀਆਂ 44 ਲੱਖ ਤੋਂ ਜ਼ਿਆਦਾ ਖੁਰਾਕਾਂ ਬਰਬਾਦ, RTI ਦਾ ਖੁਲਾਸਾ

ਹਸਪਤਾਲ ’ਚ ਕਦੋਂ ਦਾਖਲ ਹੋਣਾ ਚਾਹੀਦਾ ਹੈ
ਕੋਵਿਡ ਮਾਹਰ ਗੰਗਾਰਾਮ ਹਸਪਤਾਲ ਦੇ ਡਾਕਟਰ ਅਤੁਲ ਗੋਗਿਆ ਨੇ ਕਿਹਾ ਕਿ ਕੋਰੋਨਾ ਦੇ ਪਹਿਲੇ ਹਫਤੇ ਦੇ ਅੰਤ ’ਚ ਅਤੇ ਦੂਜੇ ਹਫਤੇ ਦੀ ਸ਼ੁਰੂਆਤ ’ਚ ਜ਼ਿਆਦਾ ਖ਼ਤਰਾ ਰਹਿੰਦਾ ਹੈ। ਏਮਜ਼ ਦੇ ਕੋਵਿਡ ਮਾਹਰ ਡਾਕਟਰ ਨੀਰਜ ਨਿਸ਼ਚਲ ਦਾ ਕਹਿਣਾ ਹੈ ਕਿ ਪਹਿਲੇ ਹਫਤੇ 80 ਤੋਂ 85 ਫੀਸਦੀ ਮਰੀਜ ਰਿਕਵਰ ਹੋ ਜਾਂਦੇ ਹਨ ਪਰ ਕੁਝ ਲੋਕਾਂ ’ਚ ਇਹ ਬੀਮਾਰੀ ਦੂਜੇ ਹਫਤੇ ’ਚ ਚਲੀ ਜਾਂਦੀ ਹੈ। ਉਨ੍ਹਾਂ ਦੇ ਲੱਛਣ ਵਧ ਜਾਂਦੇ ਹਨ, ਬੁਖਾਰ ਘੱਟ ਨਹੀਂ ਹੁੰਦਾ। ਖੰਘ ਨਹੀਂ ਰੁਕਦੀ। ਸਾਹ ਲੈਣ ’ਚ ਤਕਲੀਫ ਵੀ ਵਧਣ ਲਗਦੀ ਹੈ। ਅਜਿਹੇ ’ਚ ਲੋਕਾਂ ਨੂੰ ਹਸਪਤਾਲ ’ਚ ਦਾਖਲ ਹੋਣ ਦੀ ਜ਼ਿਆਦਾ ਲੋੜ ਹੁੰਦੀ ਹੈ। ਡਾਕਟਰ ਨੀਰਜ਼ ਨੇ ਕਿਹਾ ਕਿ ਪਹਿਲੇ ਹਫਤੇ ’ਚ ਹਸਪਤਾਲ ’ਚ ਦਾਖਲ ਨਹੀਂ ਹੋਣਾ ਚਾਹੀਦਾ ਕਿਉਂਕਿ 80 ਤੋਂ 85 ਫੀਸਦੀ ਤਕ ਮਰੀਜ਼ ਪਹਿਲੇ ਹਫਤੇ ਠੀਕ ਹੋ ਜਾਂਦੇ ਹਨ। ਅਜਿਹੇ ਲੋਕ ਜੇਕਰ ਦਾਖਲ ਹੋ ਜਾਣਗੇ ਤਾਂ ਹਸਪਤਾਲ ’ਚ ਬੈੱਡ ਭਰ ਜਾਣਗੇ। ਅਜਿਹੇ ’ਚ ਹੋਮ ਆਈਸੋਲੇਸ਼ਨ ’ਚ ਰਹੋ। ਆਪਣੇ ਲੱਛਣਾਂ ’ਤੇ ਧਿਆਨ ਦਿਓ। ਖੁਦ ਨੂੰ ਮਾਨੀਟਰ ਕਰਦੇ ਰਹੋ। ਡਾਕਟਰ ਦੇ ਵੀ ਸੰਪਰਕ ’ਚ ਰਹੋ। 
- 5 ਦਿਨਾਂ ਤਕ ਜੇਕਰ ਕਿਸੇ ਦਾ ਬੁਖਾਰ ਘੱਟ ਨਾ ਹੋਵੇ ਤਾਂ ਉਸ ਲਈ ਇਹ ਅਲਰਟ ਹੈ। ਹਸਪਤਾਲ ’ਚ ਦਾਖਲ ਹੋਣਾ ਚਾਹੀਦਾ ਹੈ। 

ਇਹ ਵੀ ਪੜ੍ਹੋ– ਅੱਜ ਤੋਂ ਜੰਮੂ-ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ’ਚ ਲੱਗੇਗਾ ਨਾਈਟ ਕਰਫਿਊ

ਕਦੋਂ ਹੁੰਦੀ ਹੈ ਆਕਸੀਜਨ ਦੀ ਲੋੜ
- ਆਕਸੀਜਨ ਲੈਵਲ ’ਚ ਅਚਾਨਕ 2 ਤੋਂ 3 ਫੀਸਦੀ ਦੀ ਕਮੀ ਹੋਣਾ ਵੀ ਅਲਰਟ ਹੈ। ਜੇਕਰ ਕਿਸੇ ਦਾ 98 ਫੀਸਦੀ ਸੈਚੁਰੇਸ਼ਨ ਹੈ ਅਤੇ ਲਗਾਤਾਰ ਇੰਨਾ ਹੀ ਰਹਿੰਦਾ ਹੈ ਪਰ ਅਚਾਨਕ ਇਸ ਵਿਚ ਦੋ ਤੋਂ ਤਿੰਨ ਫੀਸਦੀ ਦੀ ਕਮੀ ਹੋ ਜਾਵੇ ਤਾਂ ਅਲਰਟ ਹੋ ਜਾਓ। 
- ਜੇਕਰ ਆਕਸੀਜਨ ਸੈਚੁਰੇਸ਼ਨ 94 ਫੀਸਦੀ ਤੋਂ ਹੇਠਾਂ ਆ ਜਾਵੇ, ਤਾਂ ਐਡਮਿਟ ਹੋਣ ਦੀ ਲੋੜ ਪੈ ਸਕਦੀ ਹੈ। 

ਇਹ ਵੀ ਪੜ੍ਹੋ– ਰੇਲ ਦੀਆਂ ਪਟੜੀਆਂ ’ਤੇ ਡਿੱਗਾ ਬੱਚਾ, ਫਰਿਸ਼ਤਾ ਬਣ ਕੇ ਆਏ ਪੁਆਇੰਟਮੈਨ ਨੇ ਬਚਾਈ ਜਾਨ (ਵੀਡੀਓ)

ਡਾਕਟਰ ਦੀ ਸਲਾਹ ’ਤੇ ਆਪਣਾ ਸਕਦੇ ਹੋ ਇਹ ਤਰੀਕੇ
- ਮਰੀਜ਼ ਨੂੰ ਬੁਖਾਰ ਜਾਂ ਯੂ.ਆਰ.ਟੀ.ਆਈ. ਹੋਵੇ ਤਾਂ ਹੋਮ ਆਈਸੋਲੇਸ਼ਨ ਜਾਂ ਕੋਵਿਡ ਕੇਅਰ ਸੈਂਟਰ ’ਚ ਰੱਖਣ ਦੀ ਲੋੜ ਹੈ। 
- ਕੋਵਿਡ ਦੀ ਪੁਸ਼ਟੀ ਤੋਂ ਬਾਅਦ ਜੇਕਰ ਲੱਛਣ ਹਲਕੇ ਹੋਣ ਤਾਂ ਹੋਮ ਆਈਸੋਲੇਸ਼ਨ ’ਚ ਰਹੋ।
- ਘਰ ’ਚ ਆਰਾਮ ਕਰੋ। ਡੀਹਾਈਡ੍ਰੇਸ਼ਨ ਦਾ ਧਿਆਨ ਰੱਖੋ ਅਤੇ ਬੁਖਾਰ ਜਾਣ ’ਤੇ ਪੈਰਾਸੀਟਾਮੋਲ ਦੀ ਗੋਲੀ ਲਓ। 
- ਘਰ ’ਚ ਆਕਸੀਮੀਟਰ ਜ਼ਰੂਰ ਰੱਖੋ ਅਤੇ ਕੁਝ ਘੰਟਿਆਂ ਬਾਅਦ ਆਕਸੀਜਨ ਸੈਚੁਰੇਸ਼ਨ ਦਾ ਲੈਵਲ ਚੈੱਕ ਕਰਦੇ ਰਹੋ। 
- ਘਰ ’ਚ ਵੀ ਮਾਸਕ ਪਹਿਨ ਕੇ ਰੱਖੋ। ਇਸ ਨਾਲ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਇਸ ਲਾਗ ਤੋਂ ਬਚ ਸਕਦੇ ਹਨ। 
- ਘਰ ਦੀਆਂ ਬਾਰੀਆਂ ਖੋਲ੍ਹ ਕੇ ਰੱਖੋ ਤਾਂ ਜੋ ਵੈਂਟੀਲੇਸ਼ਨ ਹੋ ਸਕੇ, ਪਰਿਵਾਰ ਦੇ ਬਾਕੀ ਮੈਂਬਰ ਵੀ ਮਾਸਕ ਪਾ ਕੇ ਰੱਖਣ। 

ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼

ਰੇਮਡੇਸਿਵਿਰ ਰਾਮਬਣ ਨਹੀਂ ਹੈ
ਏਮਜ਼ ਦੇ ਕੋਵਿਡ ਮਾਹਰ ਡਾਕਟਰ ਦਾ ਕਹਿਣਾ ਹੈ ਕਿ ਰੇਮਡੇਸਿਵਿਰ ਰਾਮਬਣ ਦਵਾਈ ਨਹੀਂ ਹੈ। ਅਜੇ ਤਕ ਕਿਸੇ ਵੀ ਸਟਡੀ ’ਚ ਇਹ ਸਾਬਤ ਨਹੀਂ ਹੋਇਆ ਕਿ ਇਹ ਦਵਾਈ ਮੌਤ ਨੂੰ ਘੱਟ ਕਰਦੀ ਹੈ। ਹਾਂ, ਥੋੜ੍ਹੇ ਫਾਇਦੇ ਹਨ। ਡਾਕਟਰ ਨੀਰਜ ਨੇ ਕਿਹਾ ਕਿ 1 ਤੋਂ 2 ਫੀਸਦੀ ਤੋਂਵੀ ਘੱਟ ’ਚ ਇਸ ਦਵਾਈ ਦੀ ਵਰਤੋਂ ਦੀ ਲੋੜ ਹੁੰਦੀ ਹੈ, ਉਹ ਵੀ ਐਕਸਪੈਰੀਮੈਂਟਲ ਥੈਰੇਪੀ ਦੇ ਤੌਰ ’ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਟਡੀ ’ਚ ਇਹ ਸਾਬਤ ਨਹੀਂ ਹੋਇਆ ਕਿ ਇਸ ਨਾਲ ਕੀ ਫਾਇਦਾ ਹੈ? ਇਸ ਲਈ ਬਿਨਾਂ ਕਾਰਨ ਇਸ ਦਵਾਈ ਲਈ ਹਾਏਤੌਬਾ ਨਾ ਮਚਾਓ। ਇਹ ਬਹੁਤ ਗੰਭੀਰ ਮਰੀਜ਼ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ, ਖਾਸਕਰਕੇ ਜਿਨ੍ਹਾਂ ਦੇ ਫੇਫੜਿਆਂ ’ਚ ਇਨਫੈਕਸ਼ਨ ਹੋ ਜਾਂਦੀ ਹੈ। ਜੋ ਮਰੀਜ਼ ਵੈਂਟੀਲੇਟਰ ’ਤੇ ਹਨ, ਉਨ੍ਹਾਂ ਨੂੰ ਹੀ ਦਿੱਤੀ ਜਾ ਸਕਦੀ ਹੈ। ਇਹ ਦਵਾਈ ਹਰ ਕਿਸੇ ਲਈ ਨਹੀਂ ਹੈ, ਇਹ ਗੱਲ ਮੰਨ ਲਓ, ਡਾਕਟਰ ’ਤੇ ਦਵਾਈ ਚਲਾਉਣ ਦਾ ਪ੍ਰੈਸ਼ਰ ਨਾ ਪਾਓ।

ਨੋਟ: ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Rakesh

Content Editor

Related News