ਟੀਕਾਕਰਨ ਤੋਂ ਬਾਅਦ ਵੀ ਕਿਉਂ ਹੁੰਦਾ ਹੈ ਕੋਰੋਨਾ, ਪੜ੍ਹੋ ਪੂਰੀ ਖ਼ਬਰ

07/24/2021 6:04:52 PM

ਨਵੀਂ ਦਿੱਲੀ (ਬਿਊਰੋ) : ਟੀਕਾਕਰਨ ਨਾ ਕਰਵਾਉਣ ਵਾਲੇ ਵਧੇਰੇ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਅਤੇ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ, ਇਥੋਂ ਤੱਕ ਕਿ ਪੂਰਨ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਵਿਚ ਵੀ ਕੁਝ ਮਾਮਲਿਆਂ ਵਿਚ ਇਨਫੈਕਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਟੀਕਾਕਰਨ ਤੋਂ ਬਾਅਦ ਵੀ ਮਾਮਲੇ ਕਿਉਂ?
ਇਨਫੈਕਸ਼ਨ ਦੇ ਸਾਰੇ ਮਾਮਲਿਆਂ ਵਿਚ ਕੋਈ ਵੀ ਵੈਕਸੀਨ 100 ਫੀਸਦੀ ਇਫੈਕਟਿਵ ਨਹੀਂ ਹੈ। ਅਜਿਹੇ ਵਿਚ ਜਦੋਂ ਵੱਡੇ ਪੱਧਰ ’ਤੇ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ ਤਾਂ ਟੀਕਾਕਰਨ ਤੋਂ ਬਾਅਦ ਮਿਲਣ ਵਾਲੇ ਕੋਰੋਨਾ ਦੇ ਮਾਮਲੇ ਵੀ ਵਧ ਰਹੇ ਹਨ।

ਵਾਇਰਸ ’ਚ ਕੁਦਰਤੀ ਬਦਲਾਅ
ਸਾਰਸ-ਕੋਵ-2 ਲਗਾਤਾਰ ਵੇਰੀਐਂਟ ਵਿਚ ਮਿਯੂਟੈਂਟ ਬਦਲਦੇ ਹੋਏ ਜ਼ਿਆਦਾ ਹਮਲਾਵਰ ਹੋ ਰਿਹਾ ਹੈ ਅਤੇ ਕਈ ਵਾਰ ਵੈਕਸੀਨੇਸ਼ਨ ਤੋਂ ਉਪਲੱਭਦ ਇਮਿਊਨਿਟੀ ਅਤੇ ਕੋਰੋਨਾ ਵਾਇਰਸ ਤੋਂ ਉਭਰਣ ਨਾਲ ਪ੍ਰਾਪਤ ਇਮਿਊਨਿਟੀ ਦੇ ਮੁਕਾਬਲੇ ਜ਼ਿਆਦਾ ਹਮਲਾਵਰ ਹੁੰਦਾ ਹੈ।

ਇਹ ਵੀ ਪੜ੍ਹੋ : ਰਾਜਾਂ ਦੇ ਅਧਿਕਾਰਾਂ ’ਤੇ ਸਿੱਧਾ ਡਾਕਾ ਹੈ ਨਵਾਂ ਬਿਜਲੀ ਸੋਧ ਬਿੱਲ : ਭਗਵੰਤ ਮਾਨ

ਵੈਕਸੀਨ ਦਾ ਪ੍ਰਭਾਵ
ਰਿਸਰਚ ਦਰਸਾਉਂਦੀ ਹੈ ਕਿ ਵਧੇਰੇ ਵੈਕਸੀਨ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਦਾ ਰਿਸਕ ਘੱਟ ਕਰਨ ਦਾ ਕੰਮ ਕਰਦੀਆਂ ਹਨ, ਜੋ ਕਿ ਹਾਈ ਹਮਲਾਵਰ ਡੈਲਟਾ ਵੈਰੀਐਂਟ ਦੇ ਮਾਮਲੇ ਵਿਚ ਵੀ ਦੇਖਿਆ ਗਿਆ ਹੈ। ਉਦਾਹਰਣ ਲਈ ਫਾਈਜਰ ਵੈਕਸੀਨ ਦੀਆਂ 2 ਡੋਜ਼ ਡੈਲਟਾ ਵੈਰੀਐਂਟ ਮਰੀਜ਼ ਨੂੰ 96 ਫੀਸਦੀ ਤੱਕ ਹਸਪਤਾਲ ਵਿਚ ਦਾਖਲ ਹੋਣ ਤੋਂ ਰੋਕਦੀ ਹੈ।

ਸਿੰਗਲ ਇਮਿਊਨ ਪ੍ਰਤੀਕਿਰਿਆ
ਜਿਨ੍ਹਾਂ ਦੀ ਸਿਹਤ ਸਥਿਤੀ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ, ਉਨ੍ਹਾਂ ਦੀ ਟੀਕਾਕਰਨ ਦੇ ਬਾਅਦ ਸੀਰੀਅਸ ਬੀਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਦੇ ਮੁਕਾਬਲੇ ਜਿਨ੍ਹਾਂ ਦੀ ਇਮਿਊਨਿਟੀ ਬਿਹਤਰ ਹੈ, ਵੈਕਸੀਨ ਲੰਬੇ ਸਮੇਂ ਤੱਕ ਅਸਰਦਾਇਕ ਹੋ ਸਕਦੀ ਹੈ।

ਬੀਮਾਰੀ ਦੀ ਗੰਭੀਰਤਾ
ਟੀਕਾਕਰਨ ਕਰਵਾਉਣ ਵਾਲੇ ਲੋਕ ਬੁਖਾਰ ਦੇ ਨਾਲ ਹਲਕੇ ਹਮਲਾਵਰ ਹੁੰਦੇ ਹਨ ਪਰ ਕੁਝ ਹੀ ਮਾਮਲਿਆਂ ਵਿਚ ਗੰਭੀਰ ਬੀਮਾਰ ਹੁੰਦੇ ਹਨ। 12 ਜੁਲਾਈ ਨੂੰ 15.9 ਕਰੋੜ ਪੂਰਨ ਟੀਕਾਕਰਨ ਕਰਵਾਉਣ ਵਾਲੇ ਲੋਕਾਂ ’ਤੇ ਸੀ. ਡੀ. ਸੀ. ਨੇ 5492 ਕੇਸ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਦੇ ਦਰਜ ਕੀਤੇ (ਜੋ ਕਿ 29000 ਵਿਚੋਂ 1 ਤੋਂ ਵੀ ਘੱਟ ਹੈ)

65 ਅਤੇ ਉਸ ਤੋਂ ਜ਼ਿਆਦਾ ਉਮਰ ਦੇ ਮਾਮਲਿਆਂ ਦਾ ਹਿੱਸਾ
ਕੁਲ ਕੇਸਾਂ ਵਿਚੋਂ 19 ਫੀਸਦੀ ਦੀ ਮੌਤ
ਰੋਗ ਕੰਟਰੋਲ ਅਤੇ ਬਚਾਅ ਕੇਂਦਰ

ਇਹ ਵੀ ਪੜ੍ਹੋ : ਟਿਕਟਾਂ ਕੱਟੇ ਜਾਣ ਦੇ ਖ਼ਦਸ਼ੇ ਤੋਂ ਘਬਰਾਏ ਕਈ ਵਿਧਾਇਕਾਂ ਨੇ ਫੜ੍ਹਿਆ ਸਿੱਧੂ ਦਾ ਪੱਲਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 

 


Anuradha

Content Editor

Related News