ਦਿੱਲੀ ਹਾਈ ਕੋਰਟ ਨੇ ਕੇਂਦਰ ਤੋਂ ਪੁੱਛਿਆ, ‘ਕਿਰਾਏ ਦੀ ਕੁੱਖ’ ਕਾਨੂੰਨ ਦੇ ਲਾਭ ਤੋਂ ਅਣਵਿਆਹੀਆਂ ਔਰਤਾਂ ਬਾਹਰ ਕਿਉਂ?
Tuesday, Oct 17, 2023 - 11:05 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕੁਆਰੀਆਂ ਅਤੇ ਅਣਵਿਆਹੀਆਂ ਔਰਤਾਂ ਨੂੰ ‘ਕਿਰਾਏ ਦੀ ਕੁੱਖ’ ਕਾਨੂੰਨ ਦੇ ਲਾਭਾਂ ਤੋਂ ਬਾਹਰ ਰੱਖਣ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਸਰੋਗੇਸੀ (ਰੈਗੂਲੇਸ਼ਨ) ਐਕਟ-2021 ਅਧੀਨ ‘ਇਛੁਕ ਔਰਤ’ ਦਾ ਭਾਵ ਭਾਰਤੀ ਔਰਤ ਹੈ ਜੋ ਵਿਧਵਾ ਜਾਂ ਤਲਾਕਸ਼ੁਦਾ ਹੈ। ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਨੇ ਸਵਾਲ ਕੀਤਾ ਕਿ ਔਰਤ ਦੀ ਵਿਆਹੁਤਾ ਸਥਿਤੀ ਨੂੰ ਪ੍ਰਕਿਰਿਆ ਤੋਂ ਲੰਘਣ ਦੀ ਯੋਗਤਾ ਨਾਲ ਜੋੜਨ ਪਿੱਛੇ ਕੀ ਦਲੀਲ ਹੈ?
ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ 'ਤੇ ਲਗਾਇਆ ਝੂਠੇ ਮਾਮਲਿਆਂ 'ਚ ਫਸਾਉਣ ਦਾ ਦੋਸ਼
ਜਸਟਿਸ ਸੰਜੀਵ ਨਰੂਲਾ ’ਤੇ ਆਧਾਰਿਤ ਬੈਂਚ ਨੇ ਸਵਾਲ ਕੀਤਾ ਕਿ ਜੋ ਔਰਤ ਵਿਆਹ ਕਰਨਾ ਚਾਹੁੰਦੀ ਹੈ, ਉਸ ਲਈ ਵਿਆਹੁਤਾ ਸਥਿਤੀ ਕਿਉਂ? ਇੱਥੋਂ ਤਕ ਕਿ ਉਸ (ਵਿਧਵਾ ਜਾਂ ਤਲਾਕਸ਼ੁਦਾ) ਦਾ ਵਿਆਹੁਤਾ ਜੀਵਨ ਨਹੀਂ ਹੈ। ਫਿਰ ਇਹ ਵਿਤਕਰਾ ਕਿਉਂ? ਇਸ ’ਤੇ ਕੇਂਦਰ ਸਰਕਾਰ ਦੀ ਮਹਿਲਾ ਵਕੀਲ ਨੇ ਕਿਹਾ ਕਿ ਉਹ ਇਸ ਸਵਾਲ ’ਤੇ ਨਿਰਦੇਸ਼ ਮੰਗੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8