ਵਟਸਐੱਪ ਦੀ ਆਦਤ ਨੌਜਵਾਨਾਂ ਨੂੰ ਬਣਾ ਸਕਦੀ ਹੈ ਇਸ ਬੀਮਾਰੀ ਦਾ ਮਰੀਜ਼
Friday, Jun 30, 2017 - 04:36 PM (IST)
ਲਖਨਊ— ਫੇਸਬੁੱਕ ਅਤੇ ਵਟਸਐੱਪ ਵਰਗੀ ਸੋਸ਼ਲ ਨੈੱਟਵਰਕਿੰਗ ਸਾਈਟ 'ਚ ਸਰਫਿੰਗ ਦੀ ਆਦਤ ਨੌਜਵਾਨਾਂ ਨੂੰ ਭਾਰੀ ਪੈ ਸਕਦੀ ਹੈ। ਇਹ ਨੌਜਵਾਨ ਗਠੀਏ ਦਾ ਸ਼ਿਕਾਰ ਹੋ ਸਕਦੇ ਹਨ। ਰੋਗ ਮਾਹਰਾਂ ਦਾ ਕਹਿਣਾ ਹੈ ਕਿ ਮੋਬਾਇਲ ਫੋਨ ਦੀ ਵਧ ਵਰਤੋਂ ਨਾਲ ਕਲਾਈ ਅਤੇ ਉਂਗਲੀਆਂ ਦੇ ਜੋੜਾਂ 'ਚ ਦਰਦ, ਆਰਥਰਾਈਟਿਸ ਅਤੇ ਰਿਪਿਟਿਟਿਵ ਸਟਰੈੱਸ ਇੰਜਯੁਰਿਜ (ਆਰ.ਐੱਸ.ਆਈ.) ਦੀ ਸਮੱਸਿਆ ਪੈਦਾ ਕਰ ਰਿਹਾ ਹੈ। ਰਾਜਧਾਨੀ ਲਖਨਊ ਦੇ ਮਸ਼ਹੂਰ ਰੋਗ ਮਾਹਰ ਡਾ. ਸ਼ੁਭ ਮੇਹਰੋਤਰਾ ਨੇ ਦੱਸਿਆ,''ਪਿਛਲੇ ਕੁਝ ਸਾਲਾਂ 'ਚ ਟਚ ਸਕਰੀਨ ਵਾਲੇ ਫੋਨ, ਸਮਾਰਟ ਫੋਨ ਅਤੇ ਟੈਬਲੇਟ ਦੀ ਵਰਤੋਂ ਦਾ ਪ੍ਰਚਲਨ ਤੇਜ਼ੀ ਨਾਲ ਵਧਿਆ ਹੈ। ਇਨ੍ਹਾਂ ਗੈਜੇਟਸ ਦੇ ਲਗਾਤਾਰ ਇਸਤੇਮਾਲ ਕਾਰਨ ਅਜਿਹੀ ਮਰੀਜ਼ਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ, ਜਿਨ੍ਹਾਂ ਨੂੰ ਉਂਗਲੀਆਂ, ਅੰਗੂਠੇ ਅਤੇ ਹੱਥਾਂ 'ਚ ਦਰਦ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਤਰ੍ਹਾਂ ਦਾ ਦਰਦ ਅਤੇ ਜਕੜਨ ਰਿਪੇਟਿਟਿਵ ਸਟਰੈੱਸ ਇੰਜਯੁਰਿਜ (ਆਰ.ਐੱਸ.ਆਈ.) ਪੈਦਾ ਕਰ ਸਕਦੀ ਹੈ। ਆਰ.ਐੱਸ.ਆਈ. ਇਕ ਹੀ ਗਤੀਵਿਧੀ ਦੇ ਲੰਬੇ ਸਮੇਂ ਤੱਕ ਵਾਰ-ਵਾਰ ਦੋਹਰਾਏ ਜਾਣ ਕਾਰਨ ਜੋੜਾਂ ਦੇ ਲਿਗਾਮੇਂਟ ਅਤੇ ਟੇਂਡਨ 'ਚ ਸੋਜ (ਇੰਫਲਾਮੇਂਸ਼ਨ) ਹੋਣ ਕਾਰਨ ਹੁੰਦੀ ਹੈ।
ਡਾ. ਮੇਹਰੋਤਰਾ ਨੇ ਕਿਹਾ,''ਜੋ ਲੋਕ ਟਚ ਸਕਰੀਨ ਸਮਾਰਟ ਫੋਨ ਅਤੇ ਟੈਬਲੇਟ 'ਤੇ ਬਹੁਤ ਜ਼ਿਆਦਾ ਗੇਮ ਖੇਡਦੇ ਹਨ ਅਤੇ ਟਾਈਪ ਕਰਦੇ ਹਨ, ਉਨ੍ਹਾਂ ਦੀ ਕਲਾਈ ਅਤੇ ਉਂਗਲੀਆਂ ਦੇ ਜੋੜਾਂ 'ਚ ਦਰਦ ਹੋ ਸਕਦਾ ਹੈ ਅਤੇ ਕਦੇ-ਕਦੇ ਉਂਗਲੀਆਂ 'ਚ ਗੰਭੀਰ ਆਰਥਰਾਈਟਿਸ ਹੋ ਸਕਦੀ ਹੈ। ਗੇਮ ਖੇਡਣ ਵਾਲੇ ਡਿਵਾਈਸ ਦੇ ਲੰਬੇ ਸਮੇਂ ਤੱਕ ਇਸਤੇਮਾਲ ਕਾਰਨ ਨੌਜਵਾਨ ਬੱਚਿਆਂ 'ਚ ਇਸ ਸਮੱਸਿਆ ਦੇ ਹੋਣ ਦੀ ਵਧ ਸੰਭਾਵਨਾ ਹੈ।'' ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਗਤੀਵਿਧੀ ਦੇ ਵਾਰ-ਵਾਰ ਦੋਹਰਾਏ ਜਾਣ ਕਾਰਨ ਜੋੜ, ਮਾਸਪੇਸ਼ੀਆਂ, ਟੇਂਡਨ ਅਤੇ ਨਰਵਸ ਪ੍ਰਭਾਵਿਤ ਹੁੰਦੇ ਹਨ, ਜਿਸ ਕਾਰਨ ਰਿਪਿਟਿਟਿਵ ਸਟਰੈੱਸ ਇੰਜਰੀਜ਼ (ਜ਼ਖਮ) ਹੁੰਦੀ ਹੈ। ਉਦਾਹਰਣ ਲਈ ਜੋ ਲੋਕ ਸੈੱਲ ਫੋਨ 'ਤੇ ਹਮੇਸ਼ਾ ਸੰਦੇਸ਼ ਟਾਈਪ ਕਰਨ ਲਈ ਆਪਣੇ ਅੰਗੂਠੇ ਦੀ ਵਰਤੋਂ ਕਰਦੇ ਹਨ, ਉਨ੍ਹਾਂ 'ਚ ਕਦੇ-ਕਦੇ ਰੇਡੀਅਲ ਸਟਿਲਾਇਡ ਟੇਨੋਸਿਨੋਵਾਈਟਿਸ (ਡੀ ਕਵੇਰਵੇਨ ਸਿੰਡਰੋਮ, ਬਲੈਕਬੇਰੀ ਥੰਬ ਜਾਂ ਟੈਕਸਟਿੰਗ ਥੰਬ ਦੇ ਨਾਂ ਵੀ ਜਾਣਿਆ ਜਾਣ ਵਾਲਾ) ਵਿਕਸਿਤ ਹੋ ਜਾਂਦਾ ਹੈ।
