ਮਹਿੰਗਾਈ ਤੋਂ ਆਮ ਆਦਮੀ ਨੂੰ ਰਾਹਤ, ਜਨਵਰੀ 'ਚ ਸਸਤੀਆਂ ਹੋਈਆਂ ਖਾਣ ਦੀਆਂ ਚੀਜ਼ਾਂ

Saturday, Feb 15, 2025 - 04:26 PM (IST)

ਮਹਿੰਗਾਈ ਤੋਂ ਆਮ ਆਦਮੀ ਨੂੰ ਰਾਹਤ, ਜਨਵਰੀ 'ਚ ਸਸਤੀਆਂ ਹੋਈਆਂ ਖਾਣ ਦੀਆਂ ਚੀਜ਼ਾਂ

ਨਵੀਂ ਦਿੱਲੀ- ਆਮ ਆਦਮੀ ਨੂੰ ਮਹਿੰਗਾਈ ਤੋਂ ਥੋੜ੍ਹੀ ਰਾਹਤ ਮਿਲੀ ਹੈ। ਜਨਵਰੀ 2025 ਵਿਚ ਥੋਕ ਮਹਿੰਗਾਈ (WPI) ਘੱਟ ਕੇ 2.31 ਫ਼ੀਸਦੀ 'ਤੇ ਆ ਗਈ, ਜੋ ਦਸੰਬਰ 2024 ਵਿਚ 2.37 ਫ਼ੀਸਦੀ ਸੀ। ਥੋਕ ਮਹਿੰਗਾਈ ਵਿਚ ਇਸ ਕਮੀ ਦਾ ਮੁੱਖ ਕਾਰਨ ਖੁਰਾਕ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਗਿਰਾਵਟ ਰਹੀ। ਖੁਰਾਕ ਵਾਲੀਆਂ ਚੀਜ਼ਾਂ ਖ਼ਾਸ ਕਰ ਕੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। 

ਖੁਰਾਕ ਵਸਤਾਂ ਦੀ ਮਹਿੰਗਾਈ 'ਚ ਵੱਡੀ ਗਿਰਾਵਟ

-ਖੁਰਾਕ ਵਸਤੂਆਂ ਦੀ ਮੁਦਰਾ ਸਫੀਤੀ ਜਨਵਰੀ ਵਿਚ ਘੱਟ ਕੇ 5.88 ਫ਼ੀਸਦੀ ਰਹੀ, ਜਦਕਿ ਦਸੰਬਰ ਵਿਚ ਇਹ 8.47 ਫ਼ੀਸਦੀ ਸੀ। 
-ਸਬਜ਼ੀਆਂ ਦੀ ਮਹਿੰਗਾਈ 8.35 ਫ਼ੀਸਦੀ ਆ ਗਈ, ਜੋ ਦਸੰਬਰ ਵਿਚ 28.65 ਫ਼ੀਸਦੀ ਸੀ। 
-ਟਮਾਟਰ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਪਰ ਆਲੂ ਦੀ ਮਹਿੰਗਾਈ 74.28 ਫੀਸਦੀ ਅਤੇ ਪਿਆਜ਼ ਦੀ ਮੁਦਰਾ ਸਫੀਤੀ 28.33 ਫ਼ੀਸਦੀ ਰਹੀ।
-ਅੰਡਾ, ਮਾਸ ਅਤੇ ਮੱਛੀ ਦੀ ਮਹਿੰਗਾਈ 3.56 ਫ਼ੀਸਦੀ 'ਤੇ ਆਈ ਗਈ, ਜੋ ਦਸੰਬਰ ਵਿਚ 5.43 ਫ਼ੀਸਦੀ ਸੀ।

ਈਂਧਨ ਅਤੇ ਵਿਨਿਰਮਿਤ ਵਸਤਾਂ ਦੀ ਮਹਿੰਗਾਈ 'ਚ ਬਦਲਾਅ

ਈਂਧਨ ਅਤੇ ਬਿਜਲੀ ਸ਼੍ਰੇਣੀ 'ਚ ਜਨਵਰੀ 'ਚ ਮੁਦਰਾ ਸਫੀਤੀ 2.78 ਫ਼ੀਸਦੀ ਘਟੀ ਜਦ ਕਿ ਦਸੰਬਰ 'ਚ ਇਹ 3.79 ਫੀਸਦੀ ਸੀ। ਵਿਨਿਰਮਾਣ ਵਸਤੂਆਂ ਵਿਚ ਮੁਦਰਾ ਸਫੀਤੀ ਦਸੰਬਰ 2024 ਦੇ 2.14 ਫ਼ੀਸਦੀ ਦੀ ਤੁਲਨਾ 'ਚ ਜਨਵਰੀ 2025 'ਚ 2.51 ਫ਼ੀਸਦੀ ਹੋ ਗਈ। ਖੁਦਰਾ ਮੁਦਰਾ ਸਫੀਤੀ ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਭੋਜਨ ਦੀ ਕੀਮਤ ਵਿਚ ਨਰਮੀ ਤੋਂ ਉਪਭੋਗਤਾ ਮੁੱਲ ਸੂਚਕਾਂਕ (CPI) 'ਤੇ ਆਧਾਰਿਤ ਹੈ।

ਆਉਣ ਵਾਲੇ ਮਹੀਨਿਆਂ 'ਚ ਘੱਟ ਸਕਦੀ ਹੈ ਮਹਿੰਗਾਈ 

ਜਨਵਰੀ 2025 ਵਿਚ ਥੋਕ ਮਹਿੰਗਾਈ ਵਿਚ ਆਈ ਗਿਰਾਵਟ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਨਰਮੀ ਕਾਰਨ ਪ੍ਰਚੂਨ ਮਹਿੰਗਾਈ ਵੀ ਘਟੀ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ ਮਹੀਨਿਆਂ 'ਚ ਖੁਰਾਕੀ ਮਹਿੰਗਾਈ ਦਰ ਹੋਰ ਘੱਟ ਸਕਦੀ ਹੈ। ਹਾਲਾਂਕਿ ਗਲੋਬਲ ਕਾਰਕਾਂ ਦਾ ਪ੍ਰਭਾਵ ਬਣਿਆ ਰਹਿ ਸਕਦਾ ਹੈ।


author

Tanu

Content Editor

Related News