ਨਵੀਂ ਸਿੱਖਿਆ ਨੀਤੀ ਨੂੰ ਸਭ ਨੇ ਕੀਤਾ ਮਨਜ਼ੂਰ, ਲਾਗੂ ਕਰਨ ਲਈ ਪੂਰਾ ਦੇਸ਼ ਕਰ ਰਿਹੈ ਕੰਮ: ਅਮਿਤ ਸ਼ਾਹ
Monday, Mar 20, 2023 - 05:17 AM (IST)

ਗਾਂਧੀਨਗਰ (ਭਾਸ਼ਾ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਨਵੀਂ ਕੌਮੀ ਸਿੱਖਿਆ ਨੀਤੀ ਨੂੰ ਸਾਰਿਆਂ ਨੇ ਮਨਜ਼ੂਰ ਕੀਤਾ ਹੈ ਤੇ ਪੂਰਾ ਦੇਸ਼ ਇਸ ਨੂੰ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ, ਜਦਕਿ ਪਹਿਲਾਂ ਸਿੱਖਿਆ ਨੀਤੀ ਦੇ ਵਿਚਾਰਕ ਜੁੜਾਵ ਕਾਰਨ ਵਿਵਾਦ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਨੂੰ ਫ਼ਿਰ ਮਿਲੀ ਧਮਕੀ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ
ਸ਼ਾਹ ਨੇ ਗੁਜਰਾਤ ਕੇਂਦਰੀ ਯੂਨੀਵਰਸਿਟੀ ਦੇ ਚੌਥੇ ਕਨਵੋਕੇਸ਼ਨ ਸਮਾਗਮ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨ.ਈ.ਪੀ. 2020 ਸਿੱਖਿਆ ਨੂੰ ਛੋਟੀ ਸੋਚ ਦੇ ਘੇਰੇ ਤੋਂ ਬਾਹਰ ਲਿਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ, "ਆਮ ਤੌਰ 'ਤੇ ਸਿੱਖਿਆ ਨੀਤੀਆਂ ਦਾ ਵਿਵਾਦਾਂ ਵਿਚ ਫਸਣ ਦਾ ਇਤਿਹਾਸ ਰਿਹਾ ਹੈ। ਅਤੀਤ ਵਿਚ ਦੋ ਐੱਨ.ਆਈ.ਪੀ. ਲਿਆਂਦੀਆਂ ਗਈਆਂ ਸਨ ਤੇ ਉਹ ਹਮੇਸ਼ਾ ਵਿਵਾਦਾਂ ਨਾਲ ਘਿਰੀਆਂ ਰਹੀਆਂ। ਬਦਕਿਸਮਤੀ ਨਾਲ ਸਾਡੀ ਸਿੱਖਿਆ ਨੀਤੀ ਨੂੰ ਵਿਚਾਰਧਾਰਾ ਨਾਲ ਜੋੜ ਕੇ ਉਸ ਵਿਚਾਰਧਾਰਾ ਦੇ ਢਾਂਚੇ ਵਿਚ ਬਦਲਣ ਦੀ ਪਰੰਪਰਾ ਰਹੀ ਹੈ। ਪਰ ਨਰਿੰਦਰ ਮੋਦੀ 2022 ਵਿਚ ਜੋ ਸਿੱਖਿਆ ਨੀਤੀ ਲਿਆਏ ਸਨ,ਉਸ ਦਾ ਨਾ ਤਾਂ ਕੋਈ ਵਿਰੋਧ ਕਰ ਸਕਿਆ ਤੇ ਨਾ ਹੀ ਦੋਸ਼ ਲਗਾ ਸਕਿਆ। ਇਕ ਤਰ੍ਹਾਂ ਨਾਲ ਪੂਰੇ ਸਮਾਜ ਨੇ ਇਸ ਨੂੰ ਮਨਜ਼ੂਰ ਕੀਤਾ ਤੇ ਪੂਰਾ ਦੇਸ਼ ਇਸ ਨੂੰ ਲਾਗੂ ਕਰਨ ਲਈ ਅੱਗੇ ਵੱਧ ਰਿਹਾ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।