PM ਦੇ ਬਿਆਨ ''ਤੇ ਮਮਤਾ ਨੇ ਕਿਹਾ- ਦੇਸ਼ ਸੜ੍ਹ ਰਿਹੈ ਤੇ ਉਹ ਕੱਪੜਿਆਂ ਦੀ ਗੱਲ ਕਰ ਰਹੇ ਹਨ

Wednesday, Dec 18, 2019 - 12:28 AM (IST)

PM ਦੇ ਬਿਆਨ ''ਤੇ ਮਮਤਾ ਨੇ ਕਿਹਾ- ਦੇਸ਼ ਸੜ੍ਹ ਰਿਹੈ ਤੇ ਉਹ ਕੱਪੜਿਆਂ ਦੀ ਗੱਲ ਕਰ ਰਹੇ ਹਨ

ਕੋਲਕਾਤਾ — ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿੰਸਾ 'ਚ ਸ਼ਾਮਲ ਲੋਕਾਂ ਦਾ ਕੱਪੜਿਆਂ ਤੋਂ ਪਤਾ ਲਗਾਉਣ ਵਾਲੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਕਿਸੇ ਵਿਅਕਤੀ ਦੇ ਸਿਆਸੀ ਵਿਚਾਰ ਉਸ ਦੇ ਪਹਿਰਾਵੇ ਤੋਂ ਪਤਾ ਲੱਗ ਸਕਦਾ ਹੈ।
ਮਮਤਾ ਬੈਨਰਜੀ ਨੇ ਭਾਜਪਾ ਨੀਤ ਕੇਂਦਰ ਸਰਕਾਰ 'ਤੇ ਲੋਕਾਂ ਨੂੰ 'ਰੋਟੀ, ਕੱਪੜਾ ਤੇ ਮਕਾਨ' ਨਹੀ ਦੇ ਸਕਣ ਦਾ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਇਹ ਸਰਕਾਰ ਐੱਨ.ਆਰ.ਸੀ. ਅਤੇ ਸੋਧ ਕੀਤੇ ਨਾਗਰਿਕ ਕਾਨੂੰਨ ਦੇ ਜ਼ਰੀਏ ਕਰੀਬ 10 ਲੱਖ ਲੋਕਾਂ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ।

ਮਮਤਾ ਬੈਨਰਜੀ ਨੇ ਪੀ.ਐੱਮ. 'ਤੇ ਵਿੰਨ੍ਹਿਆ ਨਿਸ਼ਾਨਾ
ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਇਕ ਰੈਲੀ 'ਚ ਕਿਹਾ, 'ਦੇਸ਼ ਸੜ੍ਹ ਰਿਹਾ ਅਤੇ ਉਹ ਕੱਪੜਿਆਂ ਦੀ ਗੱਲ ਕਰ ਰਹੇ ਹਨ। ਪਹਿਰਾਵੇ ਅਤੇ ਖਾਣਪੀਣ ਦੇ ਆਧਾਰ 'ਤੇ ਬਦਮਾਸ਼ਾਂ ਤੇ ਆਮ ਲੋਕਾਂ 'ਚ ਫਰਕ ਨਹੀਂ ਕੀਤਾ ਜਾ ਸਕਦਾ। ਕੱਪੜਿਆਂ ਨਾਲ ਕਿਸੇ ਵਿਅਕਤੀ ਦੇ ਸਿਆਸੀ ਵਿਚਾਰ ਪਤੀ ਨਹੀਂ ਚਲਦੇ।' ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ 'ਚ ਇਕ ਰੈਲੀ 'ਚ ਕਿਹਾ ਸੀ ਕਿ ਅੱਗ ਲਗਾਉਣ ਵਾਲਿਆਂ ਦਾ ਪਤਾ ਉਨ੍ਹਾਂ ਦੇ ਕੱਪੜਿਆਂ ਤੋਂ ਚੱਲ ਜਾਂਦਾ ਹੈ।
ਪੱਛਮੀ ਬੰਗਾਲ 'ਚ ਜਾਰੀ ਹਿੰਸਾ ਤੇ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ 'ਛੋਟੀ ਮੋਟੀ ਘਟਨਾ' ਦੱਸਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ ਕਿ ਸੰਸਦ 'ਚ ਭਾਜਪਾ ਕੋਲ ਗਿਣਤੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸੂਬਿਆਂ 'ਤੇ ਕਾਨੂੰਨ ਲਾਗੂ ਕਰਨ ਦਾ ਦਬਾਅ ਬਣਾਏਗੀ।


author

Inder Prajapati

Content Editor

Related News