ਕੌਣ ਬਣੇਗਾ ਦਿੱਲੀ ਦਾ ਨਵਾਂ ਉੱਪ ਰਾਜਪਾਲ? ਅਨਿਲ ਬੈਜਲ ਦੇ ਅਸਤੀਫ਼ੇ ਮਗਰੋਂ ਚਰਚਾ ’ਚ ਇਹ 4 ਨਾਂ

05/19/2022 12:00:26 PM

ਨਵੀਂ ਦਿੱਲੀ– ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਦੱਸ ਦੇਈਏ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ 1969 ਬੈਚ ਦੇ ਅਧਿਕਾਰੀ ਬੈਜਲ ਨੂੰ ਨਜੀਬ ਜੰਗ ਦੇ ਅਚਾਨਕ ਅਸਤੀਫ਼ਾ ਦੇਣ ਮਗਰੋਂ 2016 ’ਚ ਦਿੱਲੀ ਦੇ 21ਵੇਂ ਉੱਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। 5 ਸਾਲ ਤੋਂ ਵੱਧ ਦੇ ਕਾਰਜਕਾਲ ’ਚ ਬੈਜਲ ਦਾ ਪ੍ਰਸ਼ਾਸਨਿਕ ਅਧਿਕਾਰ ਖੇਤਰ ਅਤੇ ਸ਼ਾਸਨ ਸਬੰਧੀ ਮੁੱਦਿਆਂ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਅਕਸਰ ਟਕਰਾਅ ਹੋਇਆ। 

ਇਹ ਵੀ ਪੜੋ- ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਦਿੱਤਾ ਅਸਤੀਫ਼ਾ

ਇਨ੍ਹਾਂ ਨਾਵਾਂ ’ਤੇ ਚਰਚਾ-
ਨਵੇਂ ਉੱਪ ਰਾਜਪਾਲ ਨੂੰ ਲੈ ਕੇ ਕਈ ਨਾਂ ਚਰਚਾ ’ਚ ਹਨ। ਸੂਤਰਾਂ ਮੁਤਾਬਕ ਲਕਸ਼ਦੀਪ ਦੇ ਮੌਜੂਦਾ ਪ੍ਰਸ਼ਾਸਕ ਪ੍ਰਫੁੱਲ ਪਟੇਲ, ਸਾਬਕਾ ਨੌਕਰਸ਼ਾਹ ਰਾਜੀਵ ਮਹਾਰਿਸ਼ੀ, ਮੌਜੂਦਾ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਦਿੱਲੀ ਦੇ ਮੌਜੂਦਾ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਦਾ ਨਾਂ ਵੀ ਚਰਚਾ ਵਿਚ ਹੈ। ਹਾਲਾਂਕਿ ਅਜੇ ਤੱਕ ਬੈਜਲ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ ਹੈ, ਇਸ ਲਈ ਸਰਕਾਰ ਵਲੋਂ ਨਵੇਂ ਨਾਂ ਨੂੰ ਲੈ ਕੇ ਕੋਈ ਸੰਕੇਤ ਨਹੀਂ ਹਨ।

ਬੈਜਲ ਦਾ ਅਸਤੀਫ਼ਾ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਤਿੰਨੋਂ ਨਗਰ ਨਿਗਮਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਤਿੰਨੋਂ ਨਿਗਮਾਂ ਦਾ ਰਲੇਵਾਂ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ, ਜਿਸ ਤੋਂ ਬਾਅਦ ਚੋਣਾਂ ਹੋਣਗੀਆਂ। ਦਿੱਲੀ ’ਚ ਤਿੰਨ ਵਿਸ਼ੇ ਜ਼ਮੀਨ, ਸੇਵਾਵਾਂ ਅਤੇ ਕਾਨੂੰਨ ਵਿਵਸਥਾ ਸਿੱਧੇ ਉੱਪ ਰਾਜਪਾਲ ਦੇ ਦਾਇਰੇ ’ਚ ਆਉਂਦੇ ਹਨ। ਸੇਵਾ ਵਿਭਾਗ ’ਤੇ ਕੰਟੋਰਲ ਦਾ ਮਾਮਲਾ ਅਜੇ ਵੀ ਸੁਪਰੀਮ ਕੋਰਟ ’ਚ ਹੈ। 

ਇਹ ਵੀ ਪੜੋ- ਹਰਿਆਣਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਕੇਜਰੀਵਾਲ ਸਰਕਾਰ ਦਾ ਬੈਜਲ ਨਾਲ ਟਕਰਾਅ-
ਬੈਜਲ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦਾ ਵੱਡਾ ਟਕਰਾਅ 2019 ’ਚ ਹੋਇਆ ਸੀ, ਜਦੋਂ ਕੇਜਰੀਵਾਲ ਆਪਣੇ ਮੰਤਰੀਆਂ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਗੋਪਾਲ ਰਾਏ ਨਾਲ ਉੱਪ ਰਾਜਪਾਲ ਦਫ਼ਤਰ ’ਚ ਧਰਨੇ ’ਤੇ ਬੈਠ ਗਏ। ਕੇਜਰੀਵਾਲ ਨੇ ਦੋਸ਼ ਲਾਇਆ ਸੀ ਕਿ IAS ਅਧਿਕਾਰੀ ਦਿੱਲੀ ਸਰਕਾਰ ਨਾਲ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਯੋਜਨਾ ਨੂੰ ਮਨਜ਼ੂਰੀ ਨਹੀਂ ਦੇ ਰਹੇ ਹਨ। ਜੁਲਾਈ 2018 ’ਚ ਸੁਪਰੀਮ ਕੋਰਟ ਦੇ ਅਸਤੀਫ਼ੇ ਮਗਰੋਂ ਉੱਪ ਰਾਜਪਾਲ ਅਤੇ ‘ਆਪ’ ਵਿਚਾਲੇ ਤਲਖ਼ੀ ਘੱਟ ਹੋਈ ਕਿ ਦਿੱਲੀ ਦੇ ਉੱਪ ਰਾਜਪਾਲ ਦਿੱਲੀ ਸਰਕਾਰ ਦੀ ਮਦਦ ਅਤੇ ਸਲਾਹ ਨਾਲ ਬੱਝੇ ਹੋਏ ਹਨ। 


Tanu

Content Editor

Related News