PM ਮੋਦੀ ਵਾਲੀ ਰਾਹ 'ਤੇ WHO, 'ਜਾਨ ਵੀ ਤੇ ਜਹਾਨ ਵੀ' ਦੀ ਕੀਤੀ ਵਕਾਲਤ
Tuesday, Nov 17, 2020 - 08:51 AM (IST)
ਜੈਨੇਵਾ- ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਚੁਣੌਤੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੇ ਵਿਚਕਾਰ ਚੋਣ ਨਹੀਂ ਹੈ ਸਗੋਂ ਇਹ ਦੋਵੇਂ ਇਕ ਹੀ ਲੜਾਈ ਦੇ ਹਿੱਸੇ ਹਨ। ਉਨ੍ਹਾਂ ਕਿਹਾ ਕਿ ਸੰਭਾਵਿਤ ਵੈਕਸੀਨ ਨੂੰ ਲੈ ਕੇ ਪਾਜ਼ੀਟਿਵ ਖ਼ਬਰਾਂ ਦੇ ਬਾਵਜੂਦ ਇਸ ਸਮੇਂ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਅਣਗਹਿਲੀ ਨਹੀਂ ਕਰਨੀ ਚਾਹੀਦੀ ਅਤੇ ਲੋਕਾਂ ਨੂੰ ਆਤਮਸੰਤੁਸ਼ਟ ਨਹੀਂ ਹੋਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਅਪ੍ਰੈਲ ਵਿਚ 'ਜਾਨ ਵੀ ਤੇ ਜਹਾਨ ਵੀ' 'ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਦੋਹਾਂ ਦੀ ਚਿੰਤਾ ਜ਼ਰੂਰੀ ਹੈ। ਹੁਣ ਡਬਲਿਊ. ਐੱਚ. ਓ. ਮੁਖੀ ਨੇ ਵੀ ਇਸ ਦੀ ਵਕਾਲਤ ਕੀਤੀ ਹੈ। ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਡਹੈਨਮ ਨੇ ਜੇਨੇਵਾ ਵਿਚ ਵਰਚੁਅਲ ਬ੍ਰੀਫਿੰਗ ਦੌਰਾਨ ਕਿਹਾ ਕਿ ਵਾਇਰਸ ਨੂੰ ਹਰਾਉਣ ਦਾ ਸਭ ਤੋਂ ਆਸਾਨ ਤਰੀਕਾ ਅਰਥ ਵਿਵਸਥਾ ਨੂੰ ਖੋਲ੍ਹਣਾ ਹੈ।
ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੇ ਅਖੀਰ ਵਿਚ ਜੀ-20 ਦੇਸ਼ਾਂ ਦੇ ਨੇਤਾ ਬੈਠਕ ਕਰਨਗੇ। ਉਨ੍ਹਾਂ ਦੇ ਸਾਹਮਣੇ ਕੋਵੈਕਸ ਨੂੰ ਆਰਥਿਕ ਤੇ ਰਾਜਨੀਤਕ ਰੂਪ ਨਾਲ ਸਮਰਥਨ ਦੇਣ ਦਾ ਮੌਕਾ ਹੋਵੇਗਾ, ਤਾਂਕਿ ਗਰੀਬ ਦੇਸ਼ਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਉਪਲਬਧ ਕਰਵਾਇਆ ਜਾ ਸਕੇ।
ਵੱਖ-ਵੱਖ ਕੰਪਨੀਆਂ ਨੇ ਆਪਣੀ ਵੈਕਸੀਨ ਦੇ ਉਤਸਾਹਜਨਕ ਨਤੀਜਿਆਂ ਦੀਆਂ ਖ਼ਬਰਾਂ ਦਿੱਤੀਆਂ ਹਨ ਪਰ ਟੇਡ੍ਰੋਸ ਨੇ ਚਿਤਾਵਨੀ ਦਿੱਤੀ ਕਿ ਲੋਕਾਂ ਨੂੰ ਆਤਮਸੰਤੁਸ਼ਟ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ- ਬ੍ਰਿਟੇਨ ਕ੍ਰਿਸਮਸ ਤੋਂ ਪਹਿਲਾਂ ਫਾਈਜ਼ਰ ਕੋਵਿਡ ਟੀਕਾ ਲਾਉਣਾ ਕਰ ਦੇਵੇਗਾ ਸ਼ੁਰੂ!
ਵਿਸ਼ਵ ਭਰ ਵਿਚ ਸਾਢੇ 5 ਕਰੋੜ ਤੋਂ ਵੱਧ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਤੱਕ 13 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿਚ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਆਪ ਵੀ ਤਿਆਰੀ ਰੱਖਣ ਦੀ ਜ਼ਰੂਰਤ ਹੈ।