ਰਾਮ ਨੂੰ ਮਾਸਾਹਾਰੀ ਕਹਿਣ ਵਾਲੇ NCP ਆਗੂ ਖ਼ਿਲਾਫ ਇਕ ਹੋਰ FIR

Friday, Jan 12, 2024 - 10:27 AM (IST)

ਠਾਣੇ-ਭਗਵਾਨ ਰਾਮ ਨੂੰ ਮਾਸਾਹਾਰੀ ਕਹਿਣ ਵਾਲੀ ਟਿੱਪਣੀ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਵਿਧਾਇਕ ਜਤਿੰਦਰ ਆਵਹਾਡ ਖ਼ਿਲਾਫ ਇੱਥੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਖਿਲਾਫ ਪਹਿਲਾਂ ਹੀ ਇਸ ਤਰ੍ਹਾਂ ਦੀਆਂ 4 ਐੱਫ. ਆਈ. ਆਰਜ਼ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ 2 ਮੁੰਬਈ ਵਿਚ, ਇਕ ਠਾਣੇ ਜ਼ਿਲੇ ਦੇ ਨਵਘਰ ਥਾਣੇ ਵਿਚ ਅਤੇ ਇਕ ਪੁਣੇ ਵਿਚ ਦਰਜ ਕੀਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਵਹਾਡ ਖਿਲਾਫ ਬੁੱਧਵਾਰ ਰਾਤ ਨੂੰ ਠਾਣੇ ਸ਼ਹਿਰ ਦੇ ਵਰਤਕ ਨਗਰ ਪੁਲਸ ਸਟੇਸ਼ਨ ’ਚ ਇੰਡੀਅਨ ਪੀਨਲ ਕੋਡ (ਆਈ. ਪੀ. ਸੀ.) ਦੀ ਧਾਰਾ 295-ਏ (ਜਾਣ ਬੁੱਝ ਕੇ ਕਿਸੇ ਵੀ ਵਰਗ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਨੂੰ ਠੇਸ ਪਹੁੰਚਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Aarti dhillon

Content Editor

Related News