ਜਾਣੋ ਕੌਣ ਹਨ ਡੀ-ਵੋਟਰ, ਜਿਨ੍ਹਾਂ ਨੂੰ ਭਾਰਤ ’ਚ ਰਹਿ ਕੇ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ

Monday, May 13, 2024 - 11:10 AM (IST)

ਜਾਣੋ ਕੌਣ ਹਨ ਡੀ-ਵੋਟਰ, ਜਿਨ੍ਹਾਂ ਨੂੰ ਭਾਰਤ ’ਚ ਰਹਿ ਕੇ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ

ਨੈਸ਼ਨਲ ਡੈਸਕ- ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਵਿਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ? ਇਨ੍ਹਾਂ ਲੋਕਾਂ ਨੂੰ ਡੀ-ਵੋਟਰ ਯਾਨੀ ਸ਼ੱਕੀ ਵੋਟਰ ਕਿਹਾ ਜਾਂਦਾ ਹੈ। ਦਰਅਸਲ ਆਸਾਮ ਦੇ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਨਿਰਮਾਣ ਦੌਰਾਨ ਜਿਨ੍ਹਾਂ ਲੋਕਾਂ ਦੀ ਨਾਗਰਿਕਤਾ ਸਬੰਧੀ ਸਵਾਲ ਸਨ ਜਾਂ ਉਹ ਸ਼ੱਕ ਸਨ, ਉਨ੍ਹਾਂ ਨੂੰ ਡੀ-ਵੋਟਰ ਕਿਹਾ ਜਾਂਦਾ ਹੈ। ਦਰਅਸਲ ਇਹ ਅਜਿਹੇ ਵੋਟਰ ਹਨ ਜੋ ਅਜੇ ਤੱਕ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਸਕੇ ਹਨ ਅਤੇ ਇਸ ਲਈ ਸ਼ੱਕੀ ਨਾਗਰਿਕਤਾ ਦੇ ਘੇਰੇ ਵਿਚ ਆਉਂਦੇ ਹਨ। ਇਸ ਕਰ ਕੇ ਇਨ੍ਹਾਂ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ- ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: CM ਕੇਜਰੀਵਾਲ

ਆਸਾਮ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਵਿਚ ਲਗਭਗ ਇਕ ਲੱਖ ਡੀ-ਵੋਟਰ ਹਨ। ਇਨ੍ਹਾਂ ਲੋਕਾਂ ਦੀ ਨਾਗਰਿਕਤਾ ਸ਼ੱਕ ਦੇ ਘੇਰੇ ਵਿਚ ਹੈ। ਆਸਾਮ ਵਿਚ ਡੀ-ਵੋਟਰ ਇਕ ਵੱਡਾ ਮੁੱਦਾ ਹੈ। 1997 ਵਿਚ ਭਾਰਤੀ ਚੋਣ ਕਮਿਸ਼ਨ ਨੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਲਈ ਇਕ ਮੁਹਿੰਮ ਚਲਾਈ ਸੀ, ਜਿਸ ਵਿਚ ਉਨ੍ਹਾਂ ਲੋਕਾਂ ਦੇ ਨਾਂ ਦਰਜ ਕੀਤੇ ਗਏ ਸਨ, ਜਿਨ੍ਹਾਂ ਦੀ ਨਾਗਰਿਕਤਾ ਸ਼ੱਕ ਦੇ ਘੇਰੇ ਵਿਚ ਸੀ। 24 ਮਾਰਚ 1971 ਨੂੰ ਤਤਕਾਲੀ ਸਰਕਾਰ ਨੇ ਤਾਰੀਖ ਤੈਅ ਕੀਤੀ ਅਤੇ ਕਿਹਾ ਕਿ ਇਸ ਤਾਰੀਖ ਤੋਂ ਪਹਿਲਾਂ ਭਾਰਤ ਆਉਣ ਵਾਲਿਆਂ ਨੂੰ ਕਾਨੂੰਨੀ ਨਾਗਰਿਕ ਮੰਨਿਆ ਜਾਵੇਗਾ ਅਤੇ ਇਸ ਤਾਰੀਖ ਤੋਂ ਬਾਅਦ ਆਉਣ ਵਾਲੇ ਗ਼ੈਰ-ਕਾਨੂੰਨੀ ਨਾਗਰਿਕ ਮੰਨੇ ਜਾਣਗੇ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਫਾਰਨਰ ਟ੍ਰਿਬਿਊਨਲ ਆਰਡਰ ਪਾਸ ਕੀਤਾ ਗਿਆ ਸੀ, ਜੋ ਕਿ 1964 ਵਿਚ ਆਇਆ ਸੀ। ਇਸ ਵਿਚ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਤੈਅ ਕਰੇ ਕਿ ਕੋਈ ਵਿਅਕਤੀ ਕਾਨੂੰਨੀ ਨਾਗਰਿਕ ਹੈ ਜਾਂ ਗੈਰ-ਕਾਨੂੰਨੀ ਨਾਗਰਿਕ, ਭਾਵ ਭਾਰਤੀ ਹੈ ਜਾਂ ਵਿਦੇਸ਼ੀ।

ਇਹ ਵੀ ਪੜ੍ਹੋ-  CM ਕੇਜਰੀਵਾਲ ਨੇ ਭਾਜਪਾ ਸਰਕਾਰ ਨੂੰ ਘੇਰਿਆ, ਲੋਕ ਸਭਾ ਚੋਣਾਂ ਲਈ ਦਿੱਤੀਆਂ '10 ਗਾਰੰਟੀਆਂ'

ਸਰਕਾਰੀ ਸਕੀਮਾਂ ਦੇ ਲਾਭ ਤੋਂ ਵੀ ਵਾਂਝੇ ਡੀ-ਵੋਟਰ

ਡੀ-ਵੋਟਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਦਾ ਸਗੋਂ ਹੋਰ ਸਕੀਮਾਂ ਦਾ ਲਾਭ ਵੀ ਨਹੀਂ ਮਿਲਦਾ। ਇਹ ਲੋਕ ਪੈਸੇ ਦੀ ਸਮੱਸਿਆ ਨਾਲ ਤਾਂ ਜੂਝ ਰਹੇ ਹਨ ਸਗੋਂ ਸਰਕਾਰੀ ਸਕੀਮਾਂ ਦੇ ਲਾਭ ਤੋਂ ਵੀ ਵਾਂਝੇ ਹਨ। ਇਹੀ ਕਾਰਨ ਹੈ ਕਿ ਜਿਥੇ ਵੀ ਇਹ ਲੋਕ ਮਿਲਦੇ ਹਨ, ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਨੂੰ ਰੋਟੀ, ਕੱਪੜਾ ਅਤੇ ਮਕਾਨ ਲਈ ਸੰਘਰਸ਼ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ-  ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੁੱਲ੍ਹੇ, ਚਾਰਧਾਮ ਯਾਤਰਾ ਪੂਰੀ ਤਰ੍ਹਾਂ ਹੋਈ ਸ਼ੁਰੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News