ਕਿਹੜੀਆਂ ਗਿਫਟਾਂ ''ਤੇ ਲੱਗਦਾ ਹੈ ਟੈਕਸ? ਦੀਵਾਲੀ ''ਤੇ ਗਿਫਟ ਲੈਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ

Tuesday, Oct 29, 2024 - 12:09 AM (IST)

ਨਵੀਂ ਦਿੱਲੀ : ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਗਿਫਟਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਲੋਕਾਂ ਨੂੰ ਦੋਸਤਾਂ, ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਬਹੁਤ ਸਾਰੇ ਗਿਫਟ ਮਿਲਦੇ ਹਨ, ਜੋ ਪਿਆਰ ਅਤੇ ਸ਼ੁਭਇੱਛਾਵਾਂ ਦੇ ਸੰਦੇਸ਼ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਗਿਫਟਾਂ 'ਤੇ ਵੀ ਟੈਕਸ ਨਿਯਮ ਲਾਗੂ ਹੁੰਦੇ ਹਨ? ਤੁਹਾਡੇ ਲਈ ਉਨ੍ਹਾਂ ਗਿਫਟਾਂ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ 'ਤੇ ਟੈਕਸ ਦੇ ਨਿਯਮ ਹਨ। ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਗਿਫਟਾਂ 'ਤੇ ਟੈਕਸ ਕਿਵੇਂ ਲਗਾਇਆ ਜਾਂਦਾ ਹੈ ਅਤੇ ਕਿਹੜੀਆਂ ਸਥਿਤੀਆਂ ਵਿਚ ਉਹ ਟੈਕਸ ਮੁਕਤ ਹਨ।

ਗਿਫਟਾਂ 'ਤੇ ਟੈਕਸ ਦਾ ਮੂਲ ਨਿਯਮ - ਧਾਰਾ 56(2)(x)
ਭਾਰਤੀ ਇਨਕਮ ਟੈਕਸ ਐਕਟ ਦੀ ਧਾਰਾ 56(2)(x) ਤਹਿਤ ਕੋਈ ਵੀ ਵਿਅਕਤੀ ਜਾਂ ਹਿੰਦੂ ਅਣਵੰਡੇ ਪਰਿਵਾਰ (HUF) ਤੋਹਫ਼ੇ ਵਜੋਂ ਪੈਸੇ, ਜਾਇਦਾਦ ਜਾਂ ਹੋਰ ਵਸਤੂਆਂ ਪ੍ਰਾਪਤ ਕਰਨ 'ਤੇ 'ਦੂਜੇ ਸਰੋਤਾਂ ਤੋਂ ਆਮਦਨ' ਵਜੋਂ ਟੈਕਸਯੋਗ ਹੈ। ਇਸ ਦਾ ਮਤਲਬ ਹੈ ਕਿ ਆਮਦਨ ਵਿਚ ਕੁਝ ਕਿਸਮ ਦੇ ਤੋਹਫ਼ੇ ਸ਼ਾਮਲ ਕੀਤੇ ਜਾਂਦੇ ਹਨ ਅਤੇ ਉਨ੍ਹਾਂ 'ਤੇ ਟੈਕਸ ਲਗਾਇਆ ਜਾਂਦਾ ਹੈ।

Monetary Gifts 'ਤੇ ਟੈਕਸੇਸ਼ਨ
ਜੇਕਰ ਕੋਈ ਵਿਅਕਤੀ ਇਕ ਵਿੱਤੀ ਸਾਲ ਵਿਚ 50 ਹਜ਼ਾਰ ਰੁਪਏ ਤੋਂ ਵੱਧ ਦੇ ਗਿਫਟ ਪ੍ਰਾਪਤ ਕਰਦਾ ਹੈ ਤਾਂ ਇਹ ਟੈਕਸਯੋਗ ਹੋ ਜਾਂਦਾ ਹੈ। ਹਾਲਾਂਕਿ, ਭੈਣ-ਭਰਾ, ਮਾਪਿਆਂ, ਬੱਚਿਆਂ ਅਤੇ ਜੀਵਨ ਸਾਥੀ ਤੋਂ ਪ੍ਰਾਪਤ ਕੀਤੇ ਗਿਫਟ ਟੈਕਸ-ਮੁਕਤ ਹਨ।

PunjabKesari

ਗੈਰ-ਰਿਸ਼ਤੇਦਾਰਾਂ ਤੋਂ ਮਿਲੇ ਗਿਫਟਾਂ 'ਤੇ ਟੈਕਸ
ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਲੋਕਾਂ ਤੋਂ ਪ੍ਰਾਪਤ ਕੀਤੇ ਗਿਫਟ ਟੈਕਸਯੋਗ ਹਨ। ਨਿਯਮਾਂ ਮੁਤਾਬਕ ਜੇਕਰ ਇਨ੍ਹਾਂ ਦੀ ਕੁੱਲ ਕੀਮਤ 50 ਹਜ਼ਾਰ ਰੁਪਏ ਤੋਂ ਵੱਧ ਹੈ ਤਾਂ ਉਨ੍ਹਾਂ 'ਤੇ ਟੈਕਸ ਲਗਾਇਆ ਜਾਵੇਗਾ। ਇਨਕਮ ਟੈਕਸ ਦੀ ਪਰਿਭਾਸ਼ਾ ਵਿਚ ਦੋਸਤਾਂ ਨੂੰ ਰਿਸ਼ਤੇਦਾਰ ਨਹੀਂ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਤੋਂ 50 ਹਜ਼ਾਰ ਰੁਪਏ ਤੋਂ ਵੱਧ ਮੁੱਲ ਦੇ ਗਿਫਟ ਟੈਕਸਯੋਗ ਹੋਣਗੇ।

ਵਿਸ਼ੇਸ਼ ਮੌਕਿਆਂ 'ਤੇ ਮਿਲਣ ਵਾਲੇ ਟੈਕਸ-ਫ੍ਰੀ ਗਿਫਟਾਂ
ਕੁਝ ਖਾਸ ਮੌਕਿਆਂ ਜਿਵੇਂ ਵਿਆਹ ਦੇ ਸਮੇਂ ਜਾਂ ਵਿਰਾਸਤ ਵਿਚ ਮਿਲੇ ਹੋਏ ਗਿਫਟਾਂ 'ਤੇ ਟੈਕਸ ਨਹੀਂ ਲੱਗਦਾ। ਅਜਿਹੇ ਗਿਫਟਾਂ ਨੂੰ ਪੂਰੀ ਤਰ੍ਹਾਂ ਟੈਕਸ-ਮੁਕਤ ਰੱਖਿਆ ਗਿਆ ਹੈ, ਕਿਉਂਕਿ ਇਹ ਜੀਵਨ ਦੇ ਵਿਸ਼ੇਸ਼ ਮੌਕਿਆਂ ਨਾਲ ਸਬੰਧਤ ਹਨ।

ਕਿਹੜੇ ਗਿਫਟਾਂ 'ਤੇ ਲੱਗੇਗਾ ਟੈਕਸ?
ਆਮਦਨ ਕਰ ਵਿਭਾਗ ਦੇ ਨਿਯਮਾਂ ਅਨੁਸਾਰ ਜਿਨ੍ਹਾਂ ਸੰਪਤੀਆਂ ਨੂੰ ਟੈਕਸ ਦੇ ਦਾਇਰੇ ਵਿਚ ਰੱਖਿਆ ਗਿਆ ਹੈ, ਉਨ੍ਹਾਂ ਵਿਚ ਸ਼ੇਅਰ, ਗਹਿਣੇ, ਸੋਨੇ ਅਤੇ ਚਾਂਦੀ ਦੀਆਂ ਵਸਤੂਆਂ, ਕਲਾਕ੍ਰਿਤੀਆਂ, ਪੁਰਾਣੀਆਂ ਚੀਜ਼ਾਂ ਅਤੇ ਵਰਚੁਅਲ ਡਿਜੀਟਲ ਸੰਪਤੀਆਂ ਜਿਵੇਂ ਕਿ ਕ੍ਰਿਪਟੋਕਰੰਸੀ ਅਤੇ ਐੱਨਐੱਫਟੀ ਸ਼ਾਮਲ ਹਨ। ਜੇਕਰ ਇਨ੍ਹਾਂ ਗਿਫਟਾਂ ਦੀ ਬਾਜ਼ਾਰੀ ਕੀਮਤ 50,000 ਰੁਪਏ ਤੋਂ ਵੱਧ ਹੈ ਤਾਂ ਇਨ੍ਹਾਂ ਨੂੰ ਟੈਕਸਯੋਗ ਮੰਨਿਆ ਜਾਂਦਾ ਹੈ।

ਜਾਇਦਾਦ 'ਤੇ ਟੈਕਸ ਦੇ ਨਿਯਮ?
ਜੇਕਰ ਕਿਸੇ ਨੂੰ ਜ਼ਮੀਨ ਜਾਂ ਮਕਾਨ ਗਿਫਟ ਵਜੋਂ ਮਿਲਦਾ ਹੈ ਅਤੇ ਉਸ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੱਧ ਹੈ ਤਾਂ ਉਸ 'ਤੇ ਵੀ ਟੈਕਸ ਲਗਾਇਆ ਜਾਵੇਗਾ। ਪਰ ਜੇਕਰ ਇਹ ਜਾਇਦਾਦ ਕਿਸੇ ਨਜ਼ਦੀਕੀ ਰਿਸ਼ਤੇਦਾਰ ਤੋਂ ਪ੍ਰਾਪਤ ਕੀਤੀ ਗਈ ਹੈ ਤਾਂ ਇਹ ਟੈਕਸ ਮੁਕਤ ਰਹੇਗੀ।

ਕੰਪਨੀ ਤੋਂ ਮਿਲੇ ਗਿਫਟਾਂ ਜਾਂ ਵਾਊਚਰ 'ਤੇ ਟੈਕਸ ਨਿਯਮ
ਕੰਪਨੀ ਤੋਂ ਮਿਲੇ ਗਿਫਟਾਂ, ਵਾਊਚਰ ਜਾਂ ਬੋਨਸ 5000 ਰੁਪਏ ਤੱਕ ਟੈਕਸ-ਮੁਕਤ ਹਨ। ਪਰ ਜੇਕਰ ਇਹ ਰਕਮ 5 ਹਜ਼ਾਰ ਰੁਪਏ ਤੋਂ ਵੱਧ ਹੈ ਤਾਂ ਇਸ ਨੂੰ ਤੁਹਾਡੀ ਤਨਖਾਹ ਦੇ ਤਹਿਤ ਟੈਕਸਯੋਗ ਆਮਦਨ ਮੰਨਿਆ ਜਾਂਦਾ ਹੈ। ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ 'ਤੇ ਮਿਲਣ ਵਾਲੇ ਗਿਫਟਾਂ 'ਤੇ ਟੈਕਸ ਲਗਾਉਣ ਦੇ ਇਨ੍ਹਾਂ ਨਿਯਮਾਂ ਨੂੰ ਹਰ ਵਿਅਕਤੀ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਜਾਣਕਾਰੀ ਤੋਂ ਬਿਨਾਂ ਤੁਸੀਂ ਅਣਜਾਣੇ ਵਿਚ ਟੈਕਸ ਸੰਬੰਧੀ ਸਮੱਸਿਆਵਾਂ ਵਿਚ ਫਸ ਸਕਦੇ ਹੋ। ਇਸ ਲਈ ਅਗਲੀ ਵਾਰ ਜਦੋਂ ਵੀ ਤੁਹਾਨੂੰ ਕੋਈ ਤੋਹਫ਼ਾ ਮਿਲੇਗਾ ਤਾਂ ਇਸਦੀ ਕੀਮਤ ਅਤੇ ਸਰੋਤ ਨੂੰ ਧਿਆਨ ਵਿਚ ਰੱਖੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News