ਜ਼ਹਿਰੀਲੇ ਪੱਧਰ ''ਤੇ ਪੁੱਜਾ ਦਿੱਲੀ ਦਾ ਹਵਾ ਪ੍ਰਦੂਸ਼ਣ! AQI 439 ਤੋਂ ਪਾਰ, ਸਾਹ ਲੈਣ ''ਚ ਹੋਈ ਪਰੇਸ਼ਾਨੀ

Thursday, Nov 20, 2025 - 11:10 AM (IST)

ਜ਼ਹਿਰੀਲੇ ਪੱਧਰ ''ਤੇ ਪੁੱਜਾ ਦਿੱਲੀ ਦਾ ਹਵਾ ਪ੍ਰਦੂਸ਼ਣ! AQI 439 ਤੋਂ ਪਾਰ, ਸਾਹ ਲੈਣ ''ਚ ਹੋਈ ਪਰੇਸ਼ਾਨੀ

ਨੈਸ਼ਨਲ ਡੈਸਕ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਲਗਾਤਾਰ ਲੋਕਾਂ ਲਈ ਪਰੇਸ਼ਆਨੀ ਦਾ ਕਾਰਨ ਬਣਿਆ ਹੋਇਆ ਹੈ। ਉਕਤ ਸਥਾਨ 'ਤੇ ਹਵਾ ਦੀ ਗੁਣਵੱਤਾ ਇੰਨੀ ਵਿਗੜ ਗਈ ਹੈ ਕਿ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ AQI 300 ਤੋਂ ਪਾਰ ਹੋ ਗਿਆ ਸੀ, ਅਤੇ ਅੱਜ ਇਹ 439 ਤੱਕ ਪਹੁੰਚ ਗਿਆ ਹੈ, ਜੋ ਕਿ "ਗੰਭੀਰ" ਸ਼੍ਰੇਣੀ ਵਿੱਚ ਆਉਂਦਾ ਹੈ। ਖ਼ਾਸ ਕਰਕੇ ਆਨੰਦ ਵਿਹਾਰ ਅਤੇ ਪੰਜਾਬੀ ਬਾਗ ਵਰਗੇ ਇਲਾਕਿਆਂ ਵਿਚ ਹਵਾ ਵੱਧ ਪ੍ਰਦੂਸ਼ਿਤ ਦਰਜ ਕੀਤੀ ਗਈ। 

ਪੜ੍ਹੋ ਇਹ ਵੀ : ਹੈਰਾਨੀਜਨਕ! 2 ਲੱਖ ਮ੍ਰਿਤਕਾਂ ਨੂੰ ਮਿਲ ਰਹੀ ਪੈਨਸ਼ਨ, ਬਿਹਾਰ ਸਰਕਾਰ ਵਲੋਂ ਜਾਂਚ ਦੇ ਹੁਕਮ

ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਦਾ AQI
. ਆਨੰਦ ਵਿਹਾਰ: 420 (ਗੰਭੀਰ)
. ਪੰਜਾਬੀ ਬਾਗ: 439 (ਗੰਭੀਰ)
. ਆਈਟੀਓ: 405
. ਵਜ਼ੀਰਪੁਰ: 477
. ਨੋਇਡਾ: 403
. IGI ਹਵਾਈ ਅੱਡਾ: 373
. ਗਾਜ਼ੀਆਬਾਦ: 427
. ਗ੍ਰੇਟਰ ਨੋਇਡਾ: 395
. ਗੁਰੂਗ੍ਰਾਮ: 302

ਪੜ੍ਹੋ ਇਹ ਵੀ : ਹੁਣ ਬਿਨਾਂ ਹਸਪਤਾਲ ਦਾਖਲ ਹੋਏ ਘਰ ਬੈਠਕੇ ਆਯੁਰਵੈਦਿਕ ਤਰੀਕੇ ਨਾਲ ਛੱਡੋ ਨਸ਼ਾ

ਇਨ੍ਹਾਂ ਅੰਕੜਿਆਂ ਦੇ ਅਨੁਸਾਰ ਰਾਜਧਾਨੀ ਅਤੇ ਆਲੇ-ਦੁਆਲੇ ਦੇ ਖੇਤਰ ਪੂਰੀ ਤਰ੍ਹਾਂ "ਗੰਭੀਰ" ਸ਼੍ਰੇਣੀ ਵਿੱਚ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਦਿਨ ਦੇ ਦੌਰਾਨ ਹੋਰ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ 19 ਨਵੰਬਰ ਤੋਂ 24 ਨਵੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਹੋ ਸਕਦਾ ਹੈ ਅਤੇ AQI ਵਿੱਚ ਕਮੀ ਆ ਸਕਦੀ ਹੈ।

ਪੰਜਾਬੀ ਬਾਗ ਦੇ ਰਹਿਣ ਵਾਲੇ ਇਕ ਨਿਵਾਸੀ ਨੇ ਕਿਹਾ ਕਿ ਇਹ ਸਮੱਸਿਆ 10-15 ਸਾਲਾਂ ਤੋਂ ਬਣੀ ਹੋਈ ਹੈ ਅਤੇ ਇਸਦਾ ਕੋਈ ਸਥਾਈ ਹੱਲ ਨਹੀਂ ਲੱਭਿਆ ਗਿਆ ਹੈ। ਉਨ੍ਹਾਂ ਨੇ ਹਰ ਸਾਲ ਘੱਟੋ-ਘੱਟ 2 ਕਰੋੜ ਰੁੱਖ ਲਗਾਉਣ ਦਾ ਸੁਝਾਅ ਦਿੱਤਾ ਅਤੇ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਾਨੂੰ ਵਿਅਕਤੀਗਤ ਤੌਰ 'ਤੇ ਆਪਣੀਆਂ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਪੜ੍ਹੋ ਇਹ ਵੀ : 20 ਸਾਲਾਂ 'ਚ ਜਾਣੋ ਨਿਤੀਸ਼ ਕੁਮਾਰ ਨੇ ਕਦੋਂ-ਕਦੋਂ ਅਤੇ ਕਿਵੇਂ ਚੁੱਕੀ ਸੀ ਬਿਹਾਰ ਦੇ ਮੁੱਖ ਮੰਤਰੀ ਦੀ ਸਹੁੰ

 


author

rajwinder kaur

Content Editor

Related News