''ਇਕ ਦਿਨ ''ਚ 120 ਕਰੋੜ ਕਮਾ ਰਹੀਆਂ ਹਨ ਫਿਲਮਾਂ ਤਾਂ ਕਿੱਥੇ ਹੈ ਮੰਦੀ''

10/12/2019 6:49:00 PM

ਨਵੀਂ ਦਿੱਲੀ — ਦੇਸ਼ ਦੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੰਦੀ ਨੂੰ ਲੈ ਕੇ ਇਕ ਅਜਿਹਾ ਬਿਆਨ ਦਿੱਤਾ ਹੈ ਜਿਹੜਾ ਕਿ ਬਹੁਤ ਹੀ ਅਜੀਬੋਗਰੀਬ ਹੈ। ਉਨ੍ਹਾਂ ਨੇ ਦੇਸ਼ ਦੀ ਆਰਥਿਕ ਮੰਦੀ ਨੂੰ ਫਿਲਮਾਂ ਦੀ ਕਮਾਈ ਨਾਲ ਜੋੜਦੇ ਹੋਏ ਕਿਹਾ ਹੈ ਕਿ ਤਿੰਨ-ਤਿੰਨ ਫਿਲਮਾਂ ਕਰੋੜਾਂ ਦਾ ਕਾਰੋਬਾਰ ਕਰ ਰਹੀਆਂ ਹਨ ਤਾਂ ਫਿਰ ਦੇਸ਼ 'ਚ ਮੰਦੀ ਕਿੱਥੇ ਹੈ। ਉਨ੍ਹਾਂ ਨੇ ਕਿਹਾ ਕਿ 3 ਫਿਲਮਾਂ ਨੇ 2 ਅਕਤਬੂਰ ਨੂੰ ਇਕ ਦਿਨ 'ਚ 120 ਕਰੋੜ ਰੁਪਏ ਦੀ ਕਮਾਈ ਕੀਤੀ।

ਮੀਡੀਆ ਰਿਪੋਰਟ ਅਨੁਸਾਰ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੁੰਬਈ 'ਚ ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ 'ਚ ਮੈਟਰੋ , ਮੋਬਾਈਲ ਅਤੇ ਸੜਕਾਂ ਬਣ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਕੰਮ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, 'ਸਾਡੀ ਅਰਥਵਿਵਸਥਾ ਦਾ ਮੁੱਢਲਾ ਢਾਂਚਾ ਮਜ਼ਬੂਤ ਹੈ ਅਤੇ ਮਹਿੰਗਾਈ ਦਰ ਕੰਟਰੋਲ 'ਚ ਹੈ।' ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਐਫ.ਡੀ.ਆਈ. ਵੀ ਸਭ ਤੋਂ ਉੱਚੇ ਪੱਧਰ 'ਤੇ ਹੈ।

ਰਵੀਸ਼ੰਕਰ ਪ੍ਰਸਾਦ ਨੇ ਕਿਹਾ, 'ਜੀ.ਡੀ.ਪੀ. ਦੀ ਵਿਕਾਸ ਦਰ ਬਰਕਰਾਰ ਹੈ। ਦੇਸ਼ 'ਚ ਮੋਬਾਇਲ ਮੈਨੁਫੈਕਚਰਿੰਗ ਦੀਆਂ 268 ਫੈਕਟਰੀਆਂ ਹਨ। ਮੈਟਰੋ ਦਾ ਨਿਰਮਾਣ ਹੋ ਰਿਹਾ ਹੈ, ਸੜਕਾਂ ਬਣ ਰਹੀਆਂ ਹਨ ਲੋਕਾਂ ਕੋਲ ਰੋਜ਼ਗਾਰ ਹੈ। ਉਨ੍ਹਾਂ ਨੇ ਐਨ.ਐਸ.ਐਸ.ਓ. ਵਲੋਂ ਨੌਕਰੀ ਨੂੰ ਲੈ ਕੇ ਜਾਰੀ ਕੀਤੇ ਗਏ ਅੰਕੜਿਆਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਦੇਸ਼ 'ਚ ਮੰਦੀ ਨਹੀਂ ਹੈ।

ਉਨ੍ਹਾਂ ਨੇ ਆਪਣੇ ਦਾਅਵੇ ਦੇ ਸਮਰਥਨ 'ਚ ਈ.ਪੀ.ਐਫ. ਦੇ ਅੰਕੜੇ ਦੱਸੇ ਅਤੇ ਕਿਸਾਨਾਂ ਦੀ ਆਤਮਹੱਤਿਆ ਦੇ ਸਬੰਦ 'ਚ ਪੁੱਛੇ ਜਾਣ 'ਤੇ ਕਿਹਾ ਕਿ ਅਸੀਂ ਕਾਰਨਾਂ ਦੀ ਪਛਾਣ ਕਰ ਰਹੇ ਹਾਂ। 


Related News