ਕਦੋ ਮਿਲੇਗਾ ਕੋਰੋਨਾ ਵਾਇਰਸ ਤੋਂ ਛੁਟਕਾਰਾ? ਵਿਗਿਆਨੀਆਂ ਨੇ ਕਹੀ ਇਹ ਗੱਲ
Tuesday, Apr 14, 2020 - 07:56 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਤੇਜ਼ ਰਫਤਾਰ ਨੇ ਦੁਨੀਆ ਦੇ ਵੱਡੇ ਦੇਸ਼ਾਂ ਨੂੰ ਡਰਾ ਦਿੱਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਸਾਰੇ ਦੇਸ਼ਾਂ 'ਚ ਲਾਕਡਾਊਨ ਕਰਨ ਨੂੰ ਮਜ਼ਬੂਰ ਹੋ ਗਏ ਹਨ। ਦੇਸ਼ 'ਚ ਵੀ ਕੋਰੋਨਾ ਪੀੜਤ ਦੇ ਵੱਧਦੇ ਮਾਮਲਿਆਂ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਹੈ। ਲਾਕਡਾਊਨ ਦੀ ਵਜ੍ਹਾ ਨਾਲ ਲੋਕ ਘਰਾਂ 'ਚ ਕੈਦ ਹੋ ਗਏ ਹਨ, ਜਿਸ ਨਾਲ ਉਸਦੀ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ, ਸਿਹਤ ਤੋਂ ਇਲਾਵਾ ਲਾਕਡਾਊਨ ਨਾਲ ਲੋਕਾਂ ਦੀ ਰੋਜੀ ਰੋਟੀ 'ਤੇ ਵੀ ਸੰਕਟ ਪੈਦ ਹੋ ਗਿਆ ਹੈ, ਅਜਿਹੇ 'ਚ ਹੋਰ ਲੋਕਾਂ ਦੇ ਮੰਨ 'ਚ ਇਹ ਸਵਾਲ ਆਉਣ ਲੱਗੇ ਹਨ ਕਿ ਆਖਿਰ ਸਭ ਕੁਝ ਕਦੋ ਠੀਕ ਹੋਵੇਗਾ? ਕੋਰੋਨਾ ਵਾਇਰਸ ਦੀ ਮਹਾਮਾਰੀ ਕਦੋ ਰੁਕੇਗੀ?
ਕਈ ਦੇਸ਼ ਲਾਕਡਾਊਨ ਤੇ ਸੋਸ਼ਲ ਡਿਸਟੇਂਸਿੰਗ ਦੇ ਜਰੀਏ ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਉਸ ਨੂੰ ਭਰੋਸਾ ਹੈ ਕਿ ਉਸਦਾ ਦੇਸ਼ 12 ਹਫਤਿਆਂ 'ਚ ਕੋਰੋਨਾ ਵਾਇਰਸ 'ਤੇ ਕਾਬੂ ਪਾ ਲਵੇਗਾ। ਨਾਲ ਹੀ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ 'ਚ ਜਲਦ ਸਭ ਕੁਝ ਠੀਕ ਹੋ ਜਾਵੇਗਾ। ਸਿਹਤ ਮਾਹਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਚੁਣੌਤੀ ਨਾਲ ਦੁਨੀਆ ਇੰਨੀ ਜਲਦੀ ਛੁਟਕਾਰਾ ਨਹੀਂ ਪਾ ਸਕੇਗੀ।
ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਰਾਜਦੂਤ ਡੇਵਿਡ ਨਾਬਾਰੋ ਨੇ ਵੀ ਜਾਣੂ ਕਰਵਾਇਆ ਹੈ ਕਿ ਕੋਰੋਨਾ ਵਾਇਰਸ ਮਾਨਵ ਜਾਤੀ ਦਾ ਲੰਮੇ ਸਮੇਂ ਤਕ ਪਿੱਛਾ ਕਰਦਾ ਰਹੇਗਾ। ਜਦੋ ਤਕ ਲੋਕ ਵੈਕਸੀਨ ਨਾਲ ਖੁਦ ਨੂੰ ਸੁਰੱਖਿਅਤ ਨਹੀਂ ਕਰ ਲੈਂਦੇ, ਕੋਰੋਨ ਵਾਇਰਸ ਦਾ ਪ੍ਰਕੋਪ ਜਾਰੀ ਰਹੇਗਾ।
ਹਾਰਵਰਡ ਚੈਨ ਸਕੂਲ ਆਫ ਪਬਲਿਕ ਹੈਲਥ 'ਚ ਗਲੋਬਲ ਹੈਲਥ ਇਕੋਨਾਮਿਸਟ ਅਰਿਕ ਫਿਗੇਲ ਡਿੰਗ ਨੇ ਸੀ. ਐੱਨ. ਬੀ. ਸੀ. ਨਾਲ ਗੱਲਬਾਤ 'ਚ ਕਹੀ, ਸ਼ਾਇਦ ਹੁਣ ਸਾਨੂੰ ਇਕ ਜਾਂ ਦੋ ਮਹੀਨੇ ਤਕ ਲਾਕਡਾਊਨ 'ਚ ਰਹਿਣਾ ਪਵੇ। ਇਹ ਗੱਲ ਪੱਕੀ ਹੈ ਕਿ ਕੋਰੋਨਾ ਵਾਇਰਸ ਅਗਲੇ ਤਿੰਨ ਹਫਤਿਆਂ 'ਚ ਗਾਇਬ ਹੋਣ ਵਾਲਾ ਹੈ, ਅਸੀਂ ਵੁਹਾਨ ਤੋਂ ਭਾਵੇ ਜਿੰਨੀ ਤੁਲਨਾ ਕਰਨ ਦੀ ਕੋਸ਼ਿਸ਼ ਕਰੀਏ ਪਰ ਇਹ ਸੰਭਵ ਨਹੀਂ ਹੈ। ਸਾਡੇ ਇੱਥੇ ਵੁਹਾਨ ਦੀ ਤਰ੍ਹਾਂ ਕੋਰੋਨਾ ਵਾਇਰਸ ਦਾ ਸਿਰਫ ਇਕ ਕੇਂਦਰ ਨਹੀਂ ਹੈ। ਸਾਡੇ ਦੇਸ਼ ਦੇ ਬਾਕੀ ਹਿੱਸਿਆਂ ਤੋਂ ਸਾਰੇ ਡਾਕਟਰਾਂ ਤੇ ਨਰਸਾਂ ਨੂੰ ਬੁਲਾ ਕੇ ਇਕ ਜਗ੍ਹਾ 'ਤੇ ਨਹੀਂ ਲਿਆ ਸਕਦੇ, ਜਿਵੇਂ ਚੀਨ ਨੇ ਕੀਤਾ। ਇਸ ਲਈ ਸਾਨੂੰ ਘੱਟ ਤੋਂ ਘੱਟ 2 ਮਹੀਨੇ ਜਾਂ ਇਸ ਤੋਂ ਜ਼ਿਆਦਾ ਸਮਾਂ ਲੱਗ ਜਾਵੇਗਾ। ਜੇਕਰ ਵੈਕਸੀਨ 12 ਮਹੀਨੇ ਤੋਂ ਪਹਿਲਾਂ ਆ ਜਾਂਦੀ ਹੈ ਤਾਂ ਅਸੀਂ ਜਲਦੀ ਤੋਂ ਜਲਦੀ ਸਾਰੇ ਲੋਕਾਂ ਨੂੰ ਵੈਕਸੀਨ ਨਾਲ ਸੁਰੱਖਿਅਤ ਕਰਨਾ ਸ਼ੁਰੂ ਕਰ ਦੇਵਾਂਗੇ।
ਅਮਰੀਕਾ ਕੋਰੋਨਾ ਵਾਇਰਸ ਟਾਸਕਫੋਰਸ ਦੇ ਮੈਂਬਰ ਤੇ ਮਹਾਮਾਰੀ ਦੇ ਵਿਸ਼ੇਸ਼ ਮਾਹਰ ਐਂਥੋਨੀ ਫਾਊਚੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਅਸੀਂ ਇਹ ਨਹੀਂ ਕਹਿ ਹਾਂ ਕਿ ਇਹ ਮਹਾਮਾਰੀ ਇਕ ਜਾਂ 2 ਹਫਤੇ 'ਚ ਖਤਮ ਹੋਣ ਵਾਲੀ ਹੈ। ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕੋਈ ਸੰਭਾਵਨਾ ਵੀ ਹੈ। ਡਾ. ਫਾਊਚੀ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦਾ ਜੜ੍ਹ ਤੋਂ ਖਤਮ ਹੋਣਾ ਮੁਸ਼ਕਿਲ ਹੈ, ਹੋ ਸਕਦਾ ਹੈ ਕਿ ਇਹ ਸੀਜਨਲ ਬੀਮਾਰੀ ਦਾ ਰੂਪ ਧਾਰਨ ਕਰ ਲਵੇ।
ਯੂਨੀਵਰਸਿਟੀ ਆਫ ਰੀਡਿੰਗ 'ਚ ਸੇਲਯੁਲਰ ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ ਡਾ. ਸਿਮਨ ਕਲਾਰਕ ਨੇ ਦਿ ਇੰਡੀਪੇਂਡੇਟ ਨਾਲ ਗੱਲਬਾਤ 'ਚ ਕਿਹਾ ਕਿ ਕੋਰੋਨਾ ਵਾਇਰਸ ਦੀ ਆਖਰੀ ਤਾਰੀਖ ਦੱਸਣਾ ਅਸੰਭਵ ਗੱਲ ਹੈ। ਉਨ੍ਹਾਂ ਨੇ ਕਿਹਾ ਜੇਕਰ ਕੋਈ ਤੁਹਾਨੂੰ ਕੋਰੋਨਾ ਵਾਇਰਸ ਦੀ ਆਖਰੀ ਤਾਰੀਖ ਦੱਸ ਰਿਹਾ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਕ੍ਰਿਸਟਲ ਬਾਲ ਦੇਖ ਕੇ ਭਵਿੱਖਬਾਣੀ ਕਰ ਰਿਹਾ ਹੈ। ਸਚਾਈ ਤਾਂ ਇਹ ਹੈ ਕਿ ਕੋਰੋਨਾ ਵਾਇਰਸ ਫੈਲ ਚੁੱਕਿਆ ਹੈ ਤੇ ਹੁਣ ਇਹ ਸਾਡੇ ਨਾਲ ਹਮੇਸ਼ਾ ਦੇ ਲਈ ਰਹਿਣ ਵਾਲਾ ਹੈ।
ਡਾ. ਕਲਾਰਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਬਹੁਤ ਚੁਣੌਤੀਪੂਰਨ ਹੈ ਕਿਉਂਕਿ ਲੋਕਾਂ ਦੇ ਸ਼ਰੀਰ 'ਚ ਬਿਨ੍ਹਾ ਲੱਛਣ ਨਜ਼ਰ ਆਏ ਪੀੜਤ ਹੋ ਸਕਦਾ ਹੈ ਤੇ ਉਹ ਦੂਜੇ ਲੋਕਾਂ 'ਚ ਵੀ ਬੀਮਾਰੀ ਫੈਲਾ ਸਕਦਾ ਹੈ।