ਹੈਰਾਨੀਜਨਕ ਮਾਮਲਾ : ਸੱਪ ਨੇ ਡੱਸਿਆ ਤਾਂ ਸ਼ਖਸ ਨੇ ਦੰਦਾਂ ਨਾਲ ਚਬਾ ਕੇ ਲਿਆ ਬਦਲਾ, ਸੱਪ ਦੀ ਮੌਤ

Friday, Aug 13, 2021 - 01:40 PM (IST)

ਹੈਰਾਨੀਜਨਕ ਮਾਮਲਾ : ਸੱਪ ਨੇ ਡੱਸਿਆ ਤਾਂ ਸ਼ਖਸ ਨੇ ਦੰਦਾਂ ਨਾਲ ਚਬਾ ਕੇ ਲਿਆ ਬਦਲਾ, ਸੱਪ ਦੀ ਮੌਤ

ਜਾਜਪੁਰ- ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੂੰ ਸੱਪ ਨੇ ਡੱਸ ਲਿਆ ਸੀ। ਇਸ ਦਾ ਬਦਲਾ ਲੈਣ ਲਈ ਸ਼ਖਸ ਨੇ ਵੀ ਸੱਪ ਨੂੰ ਕੱਟ ਲਿਆ, ਜਿਸ ਕਾਰਨ ਸੱਪ ਦੀ ਮੌਤ ਹੋ ਗਈ। ਜਾਜਪੁਰ ਜ਼ਿਲ੍ਹੇ ਦੇ ਦਾਨਾਗੜ੍ਹੀ ਇਲਾਕੇ ’ਚ ਕਿਸ਼ੋਰ ਬਦਰਾ ਨਾਮ ਦਾ ਇਹ ਸ਼ਖਸ ਬੁੱਧਵਾਰ ਰਾਤ ਖੇਤ ਤੋਂ ਵਾਪਸ ਆ ਰਿਹਾ ਸੀ, ਉਦੋਂ ਸੱਪ ਨੇ ਉਸ ਨੂੰ ਪੈਰ ’ਤੇ ਡੱਸ ਲਿਆ। ਗੁੱਸੇ ’ਚ ਕਿਸ਼ੋਰ ਨੇ ਉਸ ਸੱਪ ਨੂੰ ਫੜਿਆ ਅਤੇ ਉਸ ਨੂੰ ਦੰਦਾਂ ਨਾਲ ਕੱਟ ਦਿੱਤਾ।

ਇਹ ਵੀ ਪੜ੍ਹੋ : ਜੰਮੂ : ਕੁਲਗਾਮ 'ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਢੇਰ, 2 ਸੁਰੱਖਿਆ ਕਰਮੀ ਜ਼ਖਮੀ

ਕਿਸ਼ੋਰ ਅਨੁਸਾਰ,‘‘ਰਾਤ ਨੂੰ ਜਦੋਂ ਮੈਂ ਘਰ ਆ ਰਿਹਾ ਸੀ, ਉਦੋਂ ਪੈਰ ’ਚ ਕੁਝ ਚੁੱਬਿਆ। ਮੈਂ ਟਾਰਚ ਚਲਾ ਕੇ ਦੇਖਿਆ ਤਾਂ ਸੱਪ ਮੇਰੇ ਪੈਰ ’ਤੇ ਸੀ। ਮੈਂ ਸੱਪ ਨੂੰ ਆਪਣੇ ਹੱਥ ’ਚ ਲਿਆ ਅਤੇ ਉਸ ਨੂੰ ਲਗਾਤਾਰ ਕੱਟਦਾ ਰਿਹਾ, ਜਿਸ ਕਾਰਨ ਸੱਪ ਉੱਥੇ ਹੀ ਮਰ ਗਿਆ।'' ਕਿਸ਼ੋਰ ਉਸ ਮਰੇ ਹੋਏ ਸੱਪ ਨੂੰ ਲੈ ਕੇ ਆਪਣੇ ਘਰ ਆਇਆ ਅਤੇ ਆਪਣੀ ਪਤਨੀ ਨੂੰ ਪੂਰੀ ਘਟਨਾ ਦੱਸੀ। ਦੇਖਦੇ ਹੀ ਦੇਖਦੇ ਇਹ ਖ਼ਬਰ ਪੂਰੇ ਪਿੰਡ 'ਚ ਫੈਲ ਗਈ ਅਤੇ ਹਰ ਕੋਈ ਇਸ ਬਾਰੇ ਗੱਲ ਕਰਨ ਲੱਗਾ। ਲੋਕਾਂ ਨੇ ਕਿਸ਼ੋਰ ਨੂੰ ਤੁਰੰਤ ਕੋਲ ਦੇ ਹਸਪਤਾਲ ਜਾਣ ਦੀ ਸਲਾਹ ਦਿੱਤੀ, ਹਾਲਾਂਕਿ ਉਸ ਨੇ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਰਵਾਇਤੀ ਡਾਕਟਰ ਕੋਲ ਗਿਆ ਅਤੇ ਆਪਣੇ ਆਪ ਨੂੰ ਦਿਖਾਇਆ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਿਸ਼ੋਰ ’ਤੇ ਸੱਪ ਦੇ ਡਸੇ ਜਾਣ ਦਾ ਕੁਝ ਅਸਰ ਨਹੀਂ ਹੋਇਆ।

ਇਹ ਵੀ ਪੜ੍ਹੋ : ਰਾਹੁਲ ਨੇ ਟਵਿੱਟਰ ’ਤੇ ਲਗਾਏ ਪੱਖਪਾਤ ਕਰਨ ਦੇ ਦੋਸ਼, ਕਿਹਾ- ਭਾਰਤ ਦੀ ਰਾਜਨੀਤੀ ’ਚ ਦਖ਼ਲ ਦੇ ਰਿਹੈ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News