ਪ੍ਰੇਮਿਕਾ ਨੂੰ ਉਸ ਦੇ ਸਹੁਰੇ ਘਰ ਮਿਲਣਾ ਪਿਆ ਭਾਰੀ, ਪੁਲਸ ਨੇ ਸੰਦੂਕ ਖੋਲ੍ਹਿਆ ਤਾਂ ਵਿਚ ਬੈਠਾ ਮਿਲਿਆ ਪ੍ਰੇਮੀ

Sunday, Dec 11, 2022 - 03:46 PM (IST)

ਪ੍ਰੇਮਿਕਾ ਨੂੰ ਉਸ ਦੇ ਸਹੁਰੇ ਘਰ ਮਿਲਣਾ ਪਿਆ ਭਾਰੀ, ਪੁਲਸ ਨੇ ਸੰਦੂਕ ਖੋਲ੍ਹਿਆ ਤਾਂ ਵਿਚ ਬੈਠਾ ਮਿਲਿਆ ਪ੍ਰੇਮੀ

ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਇਕ ਪ੍ਰੇਮੀ ਨੂੰ ਵਿਆਹੁਤਾ ਪ੍ਰੇਮਿਕਾ ਨੂੰ ਉਸ ਦੇ ਸਹੁਰੇ ਘਰ ਮਿਲਣਾ ਭਾਰੀ ਪੈ ਗਿਆ। ਸਹੁਰੇ ਪਰਿਵਾਰ ਨੰ ਜਦੋਂ ਇਸ ਦੀ ਭਣਕ ਲੱਗੀ ਤਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਸੰਦੂਕ 'ਚ ਲੁਕਾ ਦਿੱਤਾ। ਅਜਿਹੇ 'ਚ ਸ਼ੱਕ ਹੋਣ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਸ਼ੱਕ ਹੋਣ 'ਤੇ ਸੰਦੂਕ ਖੋਲ੍ਹਿਆ ਤਾਂ ਉਸ 'ਚ ਪ੍ਰੇਮੀ ਬੈਠਾ ਮਿਲਿਆ। ਪੁਲਸ ਪ੍ਰੇਮੀ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਆਈ। 

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਵਾਪਰਿਆ ਭਿਆਨਕ ਹਾਦਸਾ, 5 ਵਿਦਿਆਰਥੀਆਂ ਦੀ ਮੌਤ (ਵੀਡੀਓ)

ਪੂਰਾ ਮਾਮਲਾ ਟੱਪਲ ਥਾਣਾ ਖੇਤਰ ਦੇ ਖੋੜੀਆ ਖੁਰਦ ਪਿੰਡ ਦਾ ਹੈ। ਇੱਥੇ ਸ਼ੁੱਕਰਵਾਰ ਰਾਤ ਨੌਜਵਾਨ ਆਪਣੀ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਲਈ ਉਸ ਦੇ ਸਹੁਰੇ ਘਰ ਪਹੁੰਚ ਗਿਆ। ਉੱਥੇ ਹੀ ਇਸ ਦੌਰਾਨ ਸ਼ੱਕ ਹੋਣ 'ਤੇ ਸਹੁਰਾ ਪਰਿਵਾਰ ਉੱਠ ਗਿਆ। ਅਜਿਹੇ 'ਚ ਪਰਿਵਾਰ ਨੇ ਜਦੋਂ ਪੁੱਛ-ਗਿੱਛ ਕੀਤੀ ਤਾਂ ਔਰਤ ਟਾਲ-ਮਟੋਲ ਕਰਨ ਲੱਗੀ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਨੇ ਪੁਲਸ ਬੁਲਾ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਘਰ 'ਚ ਖੋਜ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉੱਥੇ ਹੀ ਜਦੋਂ ਪੁਲਸ ਨੇ ਸੰਦੂਕ ਖੋਲ੍ਹਿਆ ਤਾਂ ਪ੍ਰੇਮੀ ਵਿਚ ਬੈਠਾ ਸੀ। ਪੁਲਸ ਨੇ ਉਸ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਉਸ ਨੂੰ ਥਾਣੇ ਲਿਆਂਦਾ ਗਿਆ। ਨੌਜਵਾਨ ਦੇ ਸੰਦੂਕ ਤੋਂ ਨਿਕਲਣ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News