ਜਦੋਂ ਮੈਂ JNU ''ਚ ਪੜ੍ਹਦਾ ਸੀ ਉਦੋਂ ਕੋਈ ਟੁੱਕੜ-ਟੁੱਕੜ ਗੈਂਗ ਨਹੀਂ ਦੇਖਿਆ : ਐੱਸ. ਜੈਸ਼ੰਕਰ

01/06/2020 9:22:24 PM

ਨਵੀਂ ਦਿੱਲੀ — ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਜੇ.ਐੱਨ.ਯੂ. 'ਚ ਹੋਈ ਹਿੰਸਾ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਇਕ ਪ੍ਰੋਗਰਾਮ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ, 'ਮੈਂ ਯਕੀਨੀ ਤੌਰ 'ਤੇ ਤੁਹਾਨੂੰ ਦੱਸ ਸਕਦਾ ਹਾਂ ਕਿ ਜਦੋਂ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪੜ੍ਹਦਾ ਸੀ, ਤਾਂ ਅਸੀਂ ਉਥੇ ਕੋਈ ਟੁੱਕੜ-ਟੁੱਕੜੇ ਗੈਂਗ ਨਹੀਂ ਦੇਖਿਆ। ਤੁਹਾਨੂੰ ਦੱਸ ਦਈਏ ਕਿ ਜੈਸ਼ੰਕਰ ਵੀ ਜੇ.ਐੱਨ.ਯੂ. ਦੇ ਵਿਦਿਆਰਥੀ ਰਹਿ ਚੁੱਕੇ ਹਨ।

ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੋਵੇਂ ਹੀ ਜੇ.ਐੱਨ.ਯੂ. ਤੋਂ ਪੜ੍ਹੇ ਹਨ। ਜੈਸ਼ੰਕਰ ਨੇ ਐਤਵਾਰ ਨੂੰ ਟਵੀਟ ਕਰ ਜੇ.ਐੱਨ.ਯੂ. 'ਚ ਹੋਈ ਹਿੰਸਾ ਦੀ ਨਿੰਦਾ ਕੀਤੀ  ਸੀ। ਉਨ੍ਹਾਂ ਕਿਹਾ ਸੀ, 'ਜੇ.ਐੱਨ.ਯੂ. 'ਚ ਜੋ ਹੋਇਆ ਉਸ ਦੀ ਤਸਵੀਰ ਦੇਖੀ। ਹਿੰਸਾ ਦੀ ਸਪੱਸ਼ਟ ਤੌਰ 'ਤੇ ਨਿੰਦਾ ਕਰਦੇ ਹਾਂ। ਇਹ ਯੂਨੀਵਰਸਿਟੀ ਦੀ ਸੱਭਿਆਚਾਰ ਤੇ ਪਰੰਪਰਾ ਦੇ ਪੁਰੀ ਤਰ੍ਹਾਂ ਖਿਲਾਫ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟਵੀਟ ਕਰ ਕਿਹਾ ਸੀ, 'ਜੇ.ਐੱਨ.ਯੂ. ਤੋਂ ਬਹੁਕ ਹੀ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਹਨ। ਉਹ ਥਾਂ ਜਿਸ ਨੂੰ ਮੈਂ ਜਾਣਦੀ ਹਾਂ ਅਤੇ ਅਜਿਹੀ ਥਾਂ ਦੇ ਤੌਰ 'ਤੇ ਯਾਦ ਕਰਦੀ ਹਾਂ ਜਿਸ ਨੂੰ ਨਿਡਰ ਚਰਚਾਵਾਂ ਅਤੇ ਵਿਚਾਰਾਂ ਲਈ ਯਾਦ ਕੀਤਾ ਜਾਂਦਾ ਸੀ ਪਰ ਹਿੰਸਾ ਕਦੇ ਨਹੀਂ। ਮੈਂ ਅੱਜ ਹੋਈ ਹਿੰਸਾ ਦੀ ਸਪੱਸ਼ਟ ਤੌਰ 'ਤੇ ਨਿੰਦਾ ਕਰਦੀ ਹਾਂ। ਇਹ ਸਰਕਾਰ, ਪਿਛਲੇ ਕੁਝ ਹਫਤਿਆਂ 'ਚ ਜੋ ਕੁਝ ਕਿਹਾ ਗਿਆ ਉਸ ਦੇ ਬਾਵਜੂਦ, ਚਾਹੁੰਦੀ ਹਾਂ ਕਿ ਯੂਨੀਵਰਸਿਟੀ ਹਰੇਕ ਵਿਦਿਆਰਥੀ ਲਈ ਸੁਰੱਖਿਅਤ ਰਹੇ।'

 


Inder Prajapati

Content Editor

Related News