ਜਾਮ ’ਚ ਫਸੀ ਕਾਰ ਤਾਂ ਮੌਕਾ ਵੇਖ ਦੌੜਿਆ ਲਾੜਾ, ਪਿੱਛੇ ਦੌੜਦੀ ਰਹੀ ਲਾੜੀ

Friday, Mar 10, 2023 - 10:40 AM (IST)

ਜਾਮ ’ਚ ਫਸੀ ਕਾਰ ਤਾਂ ਮੌਕਾ ਵੇਖ ਦੌੜਿਆ ਲਾੜਾ, ਪਿੱਛੇ ਦੌੜਦੀ ਰਹੀ ਲਾੜੀ

ਬੈਂਗਲੁਰੂ (ਅਨਸ)- ਬੈਂਗਲੁਰੂ 'ਚ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇਕ ਲਾੜਾ ਟਰੈਫਿਕ ’ਚ ਮੌਕੇ ਦਾ ਫਾਇਦਾ ਚੁੱਕ ਕੇ ਦੌੜ ਗਿਆ। ਲਾੜੀ ਨੇ ਕੁਝ ਦੂਰੀ ਤੱਕ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ’ਚ ਕਾਮਯਾਬ ਹੋ ਗਿਆ। ਲਾੜੀ ਨੇ ਲਾੜੇ ਦੇ ਦੌੜ ਜਾਣ ਸਬੰਧੀ ਸ਼ਿਕਾਇਤ ਦਰਜ ਕਰਾਈ ਹੈ। ਇਕ ਨਵ-ਵਿਆਹੁਤਾ ਜੋੜਾ ਗਿਰਜਾ ਘਰ ’ਚ ਪ੍ਰਾਰਥਨਾ ਕਰ ਕੇ ਪਰਤ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਮਹਾਦੇਵਾਪੁਰਾ ਕਾਰੀਡੋਰ ਦੇ ਕੋਲ ਟਰੈਫਿਕ ’ਚ ਫਸ ਗਈ ਸੀ। ਅੱਗੇ ਦੀ ਸੀਟ ’ਤੇ ਬੈਠੇ ਲਾੜੇ ਨੇ ਮੌਕਾ ਵੇਖ ਕੇ ਕਾਰ ਦੀ ਬਾਰੀ ਖੋਲ੍ਹੀ ਅਤੇ ਦੌੜ ਗਿਆ।

ਇਹ ਵੀ ਪੜ੍ਹੋ : ਥਾਣੇ 'ਚ ਜੈਮਾਲਾ ਪਹਿਨਾ ਕੇ ਪ੍ਰੇਮੀ ਜੋੜੇ ਦਾ ਹੋਇਆ ਵਿਆਹ, ਪੁਲਸ ਵਾਲੇ ਬਣੇ ਬਰਾਤੀ

ਲਾੜੇ ਨੂੰ ਦੌੜਦੇ ਵੇਖ ਲਾੜੀ ਨੇ ਉਸ ਦਾ ਕੁਝ ਦੂਰੀ ਤੱਕ ਪਿੱਛਾ ਕੀਤਾ ਪਰ ਉਹ ਪਕੜ ’ਚ ਨਹੀਂ ਆਇਆ ਅਤੇ ਦੌੜ ਗਿਆ। ਘਟਨਾ ਤੋਂ 2 ਹਫ਼ਤੇ ਬਾਅਦ ਵੀ ਲਾੜੇ ਦਾ ਪਤਾ ਨਹੀਂ ਲੱਗ ਸਕਿਆ ਹੈ। ਲਾੜੀ ਨੇ 5 ਮਾਰਚ ਨੂੰ ਦਰਜ ਕੀਤੀ ਗਈ ਸ਼ਿਕਾਇਤ ’ਚ ਪੁਲਸ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਪ੍ਰੇਮਿਕਾ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਾਇਵੇਟ ਪਲਾਂ ਦੀਆਂ ਤਸਵੀਰਾਂ ਅਪਲੋਡ ਕਰਨ ਦੀ ਧਮਕੀ ਦੇ ਰਹੀ ਸੀ। ਇਸੇ ਦੇ ਡਰ ਕਾਰਨ ਉਹ ਦੌੜ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News