50 ਹਜ਼ਾਰ ਦਾ ਕਰਜ਼ਾ ਮੋੜਨ ਲਈ ਕਿਹਾ ਤਾਂ ਦੋਸਤ ਨੇ ਦਿੱਤੀ ਦਰਦਨਾਕ ਮੌਤ, ਕਬਰਸਤਾਨ ''ਚ ਦਫ਼ਨਾ ਦਿੱਤੀ ਲਾਸ਼

Wednesday, Sep 14, 2022 - 11:21 AM (IST)

50 ਹਜ਼ਾਰ ਦਾ ਕਰਜ਼ਾ ਮੋੜਨ ਲਈ ਕਿਹਾ ਤਾਂ ਦੋਸਤ ਨੇ ਦਿੱਤੀ ਦਰਦਨਾਕ ਮੌਤ, ਕਬਰਸਤਾਨ ''ਚ ਦਫ਼ਨਾ ਦਿੱਤੀ ਲਾਸ਼

ਹੈਦਰਾਬਾਦ (ਵਾਰਤਾ)- ਹੈਦਰਾਬਾਦ 'ਚ 50 ਹਜ਼ਾਰ ਰੁਪਏ ਦਾ ਕਰਜ਼ਾ ਮੋੜਨ ਦੀ ਮੰਗ ਨੂੰ ਲੈ ਕੇ ਤਿੰਨ ਲੋਕਾਂ ਨੇ ਇੱਥੋਂ ਕਰੀਬ 40 ਕਿਲੋਮੀਟਰ ਦੂਰ ਪਾਟਨਚੇਰੂ 'ਚ ਇਕ 28 ਸਾਲਾ ਨੌਜਵਾਨ ਦਾ ਕਤਲ ਕਰ ਕੇ ਕਬਰਸਤਾਨ 'ਚ ਦਫ਼ਨਾ ਦਿੱਤਾ। ਮੁਲਜ਼ਮਾਂ ਵਿੱਚੋਂ ਇਕ ਨੇ ਮ੍ਰਿਤਕ ਤੋਂ ਪੈਸੇ ਉਧਾਰ ਲਏ ਸਨ। ਪੁਲਸ ਸੂਤਰਾਂ ਨੇ ਦੱਸਿਆ ਕਿ ਪਾਟਨਚੇਰੂ ਕਸਬੇ ਦਾ ਰਹਿਣ ਵਾਲਾ ਪੀੜਤ ਮੁਹੰਮਦ ਸਮੀਰ 9 ਸਤੰਬਰ ਸ਼ਾਮ ਆਪਣੇ ਘਰੋਂ ਲਾਪਤਾ ਹੋ ਗਿਆ ਸੀ। ਉਸ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਦੌਰਾਨ ਮੁੱਖ ਦੋਸ਼ੀ, ਜਿਸ ਨੇ ਸਮੀਰ ਤੋਂ ਉਧਾਰ ਲਿਆ ਸੀ, ਪਾਟਨਚੇਰੂ ਸ਼ਹਿਰ ਦੇ ਸ਼ੇਖ ਇਲਿਆਸ (32) ਨੂੰ ਸੋਮਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ।

ਇਹ ਵੀ ਪੜ੍ਹੋ : ਅਜ਼ਬ ਗਜ਼ਬ! ਪਤਨੀ ਨਾਲ ਝਗੜਾ ਹੋਣ ’ਤੇ ਪਤੀ ਨੇ ਗੁੱਸੇ ’ਚ ਖਾ ਲਿਆ ਜ਼ਹਿਰੀਲਾ ਸੱਪ

ਜਾਂਚ ਦੌਰਾਨ ਇਲਿਆਸ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ 2 ਦੋਸਤਾਂ ਨਾਲ ਮਿਲ ਕੇ 9 ਸਤੰਬਰ ਨੂੰ ਸਮੀਰ ਦਾ ਕਤਲ ਕਰ ਦਿੱਤਾ ਸੀ ਅਤੇ ਸਮੀਰ ਨੂੰ ਕਸਬੇ ਦੇ ਮੁਸਲਿਮ ਕਬਰਸਤਾਨ 'ਚ ਦਫ਼ਨਾ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਨੂੰ ਲਾਸ਼ ਨੂੰ ਕਬਰਿਸਤਾਨ 'ਚੋਂ ਬਾਹਰ ਕੱਢਿਆ ਗਿਆ ਅਤੇ ਇਲਿਆਸ ਦੇ ਜੀਜਾ ਰੁਸਤਮ ਅਲੀ ਨੂੰ ਹਿਰਾਸਤ 'ਚ ਲੈ ਲਿਆ ਗਿਆ, ਜਦਕਿ ਇਕ ਹੋਰ ਅਲਾਊਦੀਨ ਫਰਾਰ ਹੈ। ਮੁੱਖ ਦੋਸ਼ੀ ਨੇ 8 ਮਹੀਨੇ ਪਹਿਲਾਂ ਪੀੜਤ ਤੋਂ 50 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਜਦੋਂ ਉਸ ਨੇ ਕਰਜ਼ਾ ਮੋੜਨ ਦੀ ਮੰਗ ਕੀਤੀ ਤਾਂ ਇਲਿਆਸ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਉਸ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News