ਜਦੋਂ ਇਕ ਸ਼ਬਦ ਨੇ ਭੋਪਾਲ ਹਵਾਈ ਅੱਡੇ ’ਤੇ ਪਾਇਆ ਭੜਥੂ! ਜਾਣੋ ਪੂਰਾ ਮਾਮਲਾ
Saturday, Sep 10, 2022 - 11:29 AM (IST)
ਭੋਪਾਲ (ਭਾਸ਼ਾ)- ਇਕ ਪ੍ਰਾਈਵੇਟ ਏਅਰਲਾਈਨ ਕੰਪਨੀ ਦੇ ਇਕ ਮੁਲਾਜ਼ਮ ਨੇ ਗਲਤੀ ਨਾਲ ਬੈਲਸਟ ਸ਼ਬਦ ਨੂੰ ‘ਬਲਾਸਟ’ ਸਮਝ ਲਿਆ ਜਿਸ ਪਿੱਛੋਂ ਮੱਧ ਪ੍ਰਦੇਸ਼ ਦੇ ਭੋਪਾਲ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਆ ਨੂੰ ਲੈ ਕੇ ਭੜਥੂ ਪੈ ਗਿਆ ਅਤੇ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ। ਅਸਲ ’ਚ ਅੰਗਰੇਜ਼ੀ ਦੇ ਸ਼ਬਦ ਬੈਲਸਟ ਦਾ ਪੰਜਾਬੀ ’ਚ ਭਾਵ ਕਿਸ਼ਤੀ ਜਾਂ ਹਵਾਈ ਜਹਾਜ਼ ਨੂੰ ਸਥਿਰ ਬਣਾਉਣ ਲਈ ਰੱਖਿਆ ਜਾਣ ਵਾਲਾ ਪੂਰਕ ਭਾਰ ਹੁੰਦਾ ਹੈ ਪਰ ਇਕ ਮੁਲਾਜ਼ਮ ਨੇ ਇਸ ਨੂੰ ਬਲਾਸਟ ਭਾਵ ਧਮਾਕਾ ਸਮਝ ਲਿਆ।
ਅਧਿਕਾਰੀਆਂ ਨੇ ਸ਼ੁੱਕਰਵਾਰ ਦੱਸਿਆ ਕਿ ਇਹ ਘਟਨਾ ਵੀਰਵਾਰ ਸਵੇਰ ਦੀ ਹੈ। ਸਵੇਰੇ 9.25 ਵਜੇ ਇੰਡੀਗੋ ਦੇ ਟਿਕਟ ਕਾਊਂਟਰ ’ਤੇ ਆਗਰਾ ਜਾਣ ਵਾਲੀ ਇਕ ਉਡਾਣ ਨੂੰ ‘ਬੈਲਸਟ’ ਬਾਰੇ ਪੁੱਛਣ ਲਈ ਫੋਨ ਆਇਆ। ਇੰਡੀਗੋ ਦੇ ਫੋਨ ਸੁਣਨ ਵਾਲੇ ਮੁਲਾਜ਼ਮ ਨੇ ਇਸ ਨੂੰ ਬਲਾਸਟ ਸਮਝ ਲਿਆ। ਕਾਹਲੀ-ਕਾਹਲੀ ਵਿਚ ਸਾਰੇ ਹਵਾਈ ਅੱਡੇ ’ਤੇ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ। ਬਾਅਦ ਵਿਚ ਹਵਾਈ ਅੱਡੇ ਦੇ ਪ੍ਰਬੰਧਕਾਂ ਨੇ ਇਸ ਕਾਰਨ ਮੁਸਾਫਰਾਂ ਨੂੰ ਪੇਸ਼ ਆਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ