ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ

02/13/2022 6:38:23 PM

ਗੈਜੇਟ ਡੈਸਕ– ਵਟਸਐਪ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਇੰਸਟੈਂਟ ਮੈਸੇਜਿੰਗ ਐਪ ਹੈ। ਐਪ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਬਿਹਤਰ ਕਰਨ ਲਈ ਸਮੇਂ-ਸਮੇਂ ’ਤੇ ਨਵੇਂ ਫੀਚਰਜ਼ ਜੋੜਦਾ ਰਹਿੰਦਾ ਹੈ। ਵਟਸਐਪ ਵੈੱਬ ’ਤੇ ਜਲਦ ਹੀ ਵੌਇਸ ਅਤੇ ਵੀਡੀਓ ਕਾਲਿੰਗ ਦਾ ਫੀਚਰ ਮਿਲ ਸਕਦਾ ਹੈ। ਐਪ ਨੇ ਇਸ ਫੀਚਰ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ

ਅਕਤੂਬਰ 2020 ’ਚ ਵਟਸਐਪ ਨੇ ਕਿਹਾ ਸੀ ਕਿ ਵਟਸਐਪ ਵੈੱਬ ਅਤੇ ਡੈਸਕਟਾਪ ਐਪ ’ਤੇ ਵੀਡੀਓ ਅਤੇ ਵੌਇਸ ਕਾਲਿੰਗ ਫੀਚਰ ਜੋੜਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਬਾਅਦ ’ਚ ਐਪ ਨੇ ਇਸ ਫੀਚਰ ਨੂੰ ਸੀਮਿਤ ਯੂਜ਼ਰਸ ਲਈ ਜਾਰੀ ਵੀ ਕੀਤਾ। ਹੁਣ ਅਜਿਹਾ ਲਗਦਾ ਹੈ ਕਿ ਵਟਸਐਪ ਇਸ ਫੀਚਰ ਨੂੰ ਸਾਰੇ ਵੈੱਬ ਯੂਜ਼ਰਸ ਲਈ ਜਾਰੀ ਕਰਨ ਵਾਲਾ ਹੈ। 

ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

ਮੋਬਾਇਲ ਐਪ ’ਤੇ ਇਹ ਫੀਚਰ ਲੰਬੇ ਸਮੇਂ ਤੋਂ ਮੌਜੂਦ ਹੈ ਪਰ ਯੂਜ਼ਰਸ ਇਸਨੂੰ ਵਟਸਐਪ ਵੈੱਬ ਅਤੇ ਡੈਸਕਟਾਪ ਐਪ ’ਤੇ ਵੀ ਚਾਹੁੰਦੇ ਹਨ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਇਕ ਕਲਿੱਕ ’ਚ ਆਸਾਨੀ ਨਾਲ ਦੂਜੇ ਵਟਸਐਪ ਯੂਜ਼ਰ ਨੂੰ ਕਾਲ ਕਰ ਸਕਦੇ ਹਨ। ਟਿਪਸਟਰ ਮੁਕੁਲ ਸ਼ਰਮਾ ਨੇ ਇਸ ਫੀਚਰ ਨੂੰ ਲੈ ਕੇ ਟਵੀਟ ਕੀਤਾ ਹੈ, ਜਿਸ ਵਿਚ ਇਸਦੇ ਜਲਦ ਜਾਰੀ ਹੋਣ ਦਾ ਸੰਕੇਤ ਮਿਲਦਾ ਹੈ। ਹਾਲਾਂਕਿ ਕਈ ਬੀਟਾ ਯੂਜ਼ਰਸ ਲਈ ਇਹ ਫੀਚਰ ਨਵਾਂ ਨਹੀਂ ਹੈ। ਐਪ ਨੇ ਸੀਮਿਤ ਯੂਜ਼ਰਸ ਲਈ ਇਸਨੂੰ ਪਹਿਲਾਂ ਹੀ ਜਾਰੀ ਕੀਤਾ ਸੀ। ਵਟਸਐਪ ਵੈੱਬ ਅਤੇ ਡੈਸਕਟਾਪ ਬੀਟਾ ਯੂਜ਼ਰਸ ਨੂੰ ਇਹ ਫੀਚਰ ਮਿਲ ਰਿਹਾ ਹੈ ਜੋ ਜਲਦ ਹੀ ਸਾਰੇ ਯੂਜ਼ਰਸ ਲਈ ਜਾਰੀ ਹੋ ਸਕਦਾ ਹੈ। ਇਹ ਫੀਚਰ ਮੋਬਾਇਲ ਵਰਜ਼ਨ ਦੀ ਤਰ੍ਹਾਂ ਹੀ ਕੰਮ ਕਰਦਾ ਹੈ। 

ਇਹ ਵੀ ਪੜ੍ਹੋ– YouTube ਰਾਹੀਂ ਕਰ ਸਕੋਗੇ ਮੋਟੀ ਕਮਾਈ, ਜਾਣੋ ਕੀ ਹੈ ਕੰਪਨੀ ਦਾ ਪਲਾਨ

PunjabKesari

ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ

ਇੰਝ ਕੰਮ ਕਰੇਗਾ ਇਹ ਫੀਚਰ
ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਵਟਸਐਪ ਵੈੱਬ ਜਾਂ ਡੈਸਕਟਾਪ ਐਪ ਡਾਊਨਲੋਡ ਕਰਨਾ ਹੋਵੇਗਾ, ਜਿਸਨੂੰ ਤੁਸੀਂ ਆਪਣੇ ਸਮਾਰਟਫੋਨ ਦੀ ਮਦਦ ਨਾਲ QR ਕੋਡ ਸਕੈਨ ਕਰਕੇ ਆਪਣੇ ਵਟਸਐਪ ਨਾਲ ਜੋੜ ਸਕਦੇ ਹੋ। ਇਸਤੋਂ ਬਾਅਦ ਤੁਹਾਨੂੰ ਕਿਸੇ ਯੂਜ਼ਰ ਦੀ ਚੈਟ ’ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸੱਜੇ ਕੋਨੇ ’ਤੇ ਉੱਪਰ ਵੀਡੀਓ ਅਤੇ ਵੌਇਸ ਕਾਲਿੰਗ ਦਾ ਆਪਸ਼ਨ ਮਿਲੇਗਾ। 

ਇਸ ਲਈ ਤੁਹਾਨੂੰ ਕੁਝ ਚੀਜ਼ਾਂ ਦੀ ਲੋੜ ਹੋਵੇਗੀ। ਵਟਸਐਪ ਵੈੱਬ ’ਤੇ ਵੌਇਸ ਜਾਂ ਵੀਡੀਓ ਕਾਲ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਵੈੱਬਕੈਮ, ਮਾਈਕ੍ਰੋਫੋਨ ਅਤੇ ਸਟੇਬਲ ਇੰਟਰਨੈੱਟ ਦੀ ਲੋੜ ਹੋਵੇਗੀ। 

ਇਹ ਵੀ ਪੜ੍ਹੋ– ਵਾਰ-ਵਾਰ ਮੋਬਾਇਲ ਹੈਂਗ ਹੋਣ ਦੀ ਸਮੱਸਿਆ ਤੋਂ ਇੰਝ ਪਾਓ ਛੁਟਕਾਰਾ


Rakesh

Content Editor

Related News