ਕੇਰਲ ’ਚ ਕੋਰੋਨਾ ਕਾਲ ’ਚ ਵਧ ਰਹੇ ਹਨ ਵਟਸਐਪ ਪੋਰਨ ਗਰੁੱਪ

Monday, Jan 24, 2022 - 10:50 AM (IST)

ਕੇਰਲ ’ਚ ਕੋਰੋਨਾ ਕਾਲ ’ਚ ਵਧ ਰਹੇ ਹਨ ਵਟਸਐਪ ਪੋਰਨ ਗਰੁੱਪ

ਤਿਰੁਅਨੰਤਪੁਰਮ (ਵਾਰਤਾ)- ਕੇਰਲ ’ਚ ਕੋਰੋਨਾ ਮਹਾਮਾਰੀ ਦੌਰਾਨ ਵਟਸਐਪ ਤੇ ਟੈਲੀਗ੍ਰਾਮ ’ਤੇ ਬੱਚੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੋਰਨ ਗਰੁੱਪਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪੁਲਸ ਨੇ ਦੱਸਿਆ ਕਿ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਾਈਬਰਡੋਮ ਤਹਿਤ ਕੰਮ ਕਰਦੀ ਕੇਰਲ ਪੁਲਸ ਸੀ. ਸੀ. ਐੱਸ. ਈ. (ਕਾਊਂਟਰਿੰਗ ਚਾਈਲਡ ਸੈਕਸੁਅਲ ਅਬਿਊਜ਼) ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਇਕ ਵਿਸ਼ੇਸ਼ ਮੁਹਿੰਮ ‘ਪੀ-ਹੰਟ’ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਵਿਆਹ ਦੇ ਕਾਰਡ 'ਤੇ ਕਿਸਾਨ ਅੰਦੋਲਨ ਦੀ ਝਲਕ, ਲਾੜੇ ਨੇ ਲਿਖਵਾਇਆ- ਜੰਗ ਹਾਲੇ ਜਾਰੀ ਹੈ, MSP ਦੀ ਵਾਰੀ ਹੈ

ਪੀ-ਹੰਟ ਮੁਹਿੰਮ ਰਾਹੀਂ ਪੁਲਸ ਦੀ ਕਾਰਵਾਈ ਕਾਰਨ ਮੁਲਜ਼ਮ ਹੁਣ ਵੀਡੀਓ ਵੇਖਦੇ ਹਨ ਅਤੇ ਪਛਾਣੇ ਜਾਣ ਤੋਂ ਬਚਣ ਲਈ ਵਿਸ਼ੇਸ਼ ਸਾਫਟਵੇਅਰ ਦੀ ਵਰਤੋਂ ਕਰ ਕੇ ਉਸ ਨੂੰ ਡਿਲੀਟ ਕਰ ਦਿੰਦੇ ਹਨ। ਮੁਲਜ਼ਮਾਂ ਨੇ ਹਰ 3 ਦਿਨਾਂ ’ਚ ਆਪਣੇ ਫੋਨ ਨੂੰ ਫਾਰਮੈਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਕੁਝ ਮਾਮਲਿਆਂ ਵਿਚ ਵਾਇਰਸ ਦੀ ਵਰਤੋਂ ਕਰ ਕੇ ਪੀਡ਼ਤਾਂ ਦੇ ਵੈੱਬਕੈਮ ਨੂੰ ਚਾਲੂ ਕਰਨ ਅਤੇ ਬੱਚੀਆਂ ਦੀ ਜਾਣਕਾਰੀ ਚੋਰੀ ਕਰਨ ਦੀ ਵੀ ਸੂਚਨਾ ਮਿਲੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News