ਕੋਰੋਨਾਵਾਇਰਸ ਲਈ ਵਟਸਐਪ ਨੰਬਰ ਜਾਰੀ, ਇਥੇ ਮਿਲੇਗੀ ਸਾਰੀ ਜਾਣਕਾਰੀ

Friday, Mar 13, 2020 - 04:50 PM (IST)

ਕੋਰੋਨਾਵਾਇਰਸ ਲਈ ਵਟਸਐਪ ਨੰਬਰ ਜਾਰੀ, ਇਥੇ ਮਿਲੇਗੀ ਸਾਰੀ ਜਾਣਕਾਰੀ

ਗੈਜੇਟ ਡੈਸਕ– ਕੋਰੋਨਾਵਾਇਰਸ ਦਾ ਖੌਫ ਸਮੇਂ ਦੇ ਨਾਲ-ਨਾਲ ਪੂਰੀ ਦੁਨੀਆ ’ਚ ਵਧਦਾ ਹੀ ਜਾ ਰਿਹਾ ਹੈ। ਇਸ ਸਮੇਂ ਕੋਰੋਨਾਵਾਇਰਸ (COVID-19) ਦੀ ਚਪੇਟ ’ਚ ਕਰੀਬ 100 ਤੋਂ ਜ਼ਿਆਦਾ ਦੇਸ਼ ਆ ਚੁੱਕੇ ਹਨ। ਇਸੇ ਦੇ ਚਲਦੇ ਕਈ ਵੱਡੇ ਟੈੱਕ ਈਵੈਂਟ ਵੀ ਰੱਦ ਹੋ ਗਏ ਹਨ। ਅਜਿਹੇ ’ਚ ਲੋਕ ਇਸ ਜਾਨਲੇਵਾ ਵਾਇਰਸ ਨੂੰ ਲੈ ਕੇ ਕਾਫੀ ਘਬਰਾਏ ਹੋਏ ਹਨ। ਅਜਿਹੀ ਹਾਲਤ ’ਚ ਭਰਮ ’ਚ ਪਾਉਣ ਵਾਲੀਾਂ ਜਾਣਕਾਰੀਆਂ ਫੈਲਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਮੁੰਬਈ ਦੀ ਏ.ਆਈ. ਕੰਪਨੀ ਹੈਪਟਿਕ ਨੇ ਕੋਰੋਨਾਵਾਇਰਸ ਲਈ ਇਕ WhatsApp chatbot ਪੇਸ਼ ਕੀਤਾ ਹੈ ਜਿਸ ਬਾਰੇ ਅੱਗੇ ਅਸੀਂ ਤੁਹਾਨੂੰ ਦੱਸਾਂਗੇ। 

ਕਿਸ ਤਰ੍ਹਾਂ ਕੰਮ ਕਰਦਾ ਹੈ WhatsApp chatbot 
- ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਆਪਣੇ ਫੋਨ ’ਚ Coronavirus helpdesk ਦੇ ਨਾਂ ਨਾਲ ਇਕ ਨੰਬਰ +91 93213 98773 ਸੇਵ ਕਰਨਾ ਹੋਵੇਗਾ। 
- ਵਟਸਐਪ ਮੈਸੇਂਜਰ ਨੂੰ ਓਪਨ ਕਰਕੇ ਇਸ ਸੇਵ ਕੀਤੇ ਗਏ ਕਾਨਟੈਕਟ ਨੂੰ ਸਰਚ ਕਰੋ, ਜਿਸ ਤੋਂ ਬਾਅਦ ਇਹ ਚੈਟ ਬਾਟ ਵਾਇਰਸ ਨਾਲ ਜੁੜੀ ਬੇਸਿਕ ਜਾਣਕਾਰੀ ਤੁਹਾਨੂੰ ਆਫਰ ਕਰੇਗਾ। 
- ਇਥੇ ਤੁਹਾਨੂੰ ਅਜਿਹੀ queries ਦਾ ਆਸਾਨੀ ਨਾਲ ਜਵਾਬ ਮਿਲੇਗਾ। 

PunjabKesari

- What is Coronavirus? 
- What are symptoms?
- How do you protect yourself?
- Myth busters
- Travel advisory

ਇਸ ਕਾਰਨ ਲਿਆਇਆ ਗਿਆ ਇਹ ਖਾਸ ਫੀਚਰ
ਇਸ ਚੈਟਬਾਟ ਨੂੰ ਭਾਰਤ ’ਚ ਲਿਆਉਣ ਦਾ ਸਭ ਤੋਂ ਵੱਡਾ ਉਦੇਸ਼ ਹੈ ਕਿ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਜੁੜੀ ਸਹੀ ਜਾਣਕਾਰੀ ਮਿਲ ਸਕੇ ਅਤੇ ਉਨ੍ਹਾਂ ਦੇ ਵਾਇਰਸ ਨਾਲ ਜੁੜੇ ਭਰਮ ਨੂੰ ਦੂਰ ਕੀਤਾ ਜਾ ਸਕੇ। 


Related News