CAA ਦੇ ਅਧੀਨ ਨਾਗਰਿਕਤਾ ਲੈਣ ਲਈ ਕੀ ਕਰਨਾ ਹੋਵੇਗਾ? ਜਾਣੋ ਜ਼ਰੂਰੀ ਸਵਾਲਾਂ ਦੇ ਜਵਾਬ

03/12/2024 12:48:25 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਨਾਗਰਿਕਤਾ (ਸੋਧ) ਐਕਟ 2024 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਯਾਨੀ ਪੂਰੇ ਦੇਸ਼ 'ਚ CAA ਲਾਗੂ ਹੋ ਗਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਤਿੰਨ ਗੁਆਂਢੀ ਦੇਸ਼ਾਂ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੇ ਗੈਰ-ਮੁਸਲਿਮ ਸ਼ਰਨਾਰਥੀ (ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ) ਹੁਣ ਭਾਰਤੀ ਨਾਗਰਿਕ ਬਣ ਸਕਣਗੇ। ਇਸ ਦੇ ਲਈ ਇਨ੍ਹਾਂ ਲੋਕਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਨਾਗਰਿਕਤਾ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਹਾਲਾਂਕਿ, ਕੁਝ ਮਹੱਤਵਪੂਰਨ ਸ਼ਰਤਾਂ ਹੋਣਗੀਆਂ। ਜਿਵੇਂ ਕਿ ਸੀਏਏ ਨਿਯਮਾਂ ਦੇ ਤਹਿਤ, ਅਰਜ਼ੀ ਦੇਣ ਤੋਂ ਪਹਿਲਾਂ ਇਕ ਸਾਲ ਲਈ ਲਗਾਤਾਰ ਭਾਰਤ ਵਿਚ ਰਹਿਣਾ ਲਾਜ਼ਮੀ ਹੈ। ਸੀਏਏ ਦਸੰਬਰ 2019 'ਚ ਸੰਸਦ 'ਚ ਪਾਸ ਹੋ ਗਿਆ ਸੀ। ਚਾਰ ਸਾਲਾਂ ਤੋਂ ਜ਼ਿਆਦਾ ਸਮੇਂ ਬਾਅਦ ਇਸ ਦੇ ਨਿਯਮਾਂ ਨੂੰ ਨੋਟੀਫਾਈ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਏਏ ਲਈ ਫਾਰਮ ਜਾਰੀ ਕਰ ਦਿੱਤਾ ਹੈ। ਇਸ 'ਚ ਸਾਰੇ ਜ਼ਰੂਰੀ ਦਸਤਾਵੇਜ਼ਾਂ ਅਤੇ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ ਪੱਛਮੀ ਬੰਗਾਲ, ਕੇਰਲ, ਮੇਘਾਲਿਆ, ਤ੍ਰਿਪੁਰਾ ਅਤੇ ਆਸਾਮ 'ਚ ਸੀਏਏ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ। ਹੁਣ ਸਵਾਲ ਹੈ ਕਿ ਕਿਵੇਂ ਭਾਰਤ ਦੀ ਨਾਗਰਿਕਤਾ ਮਿਲੇਗੀ। ਇਸ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਜਾਣਦੇ ਹਾਂ ਇਸ ਨਾਲ ਜੁੜੇ ਮਹੱਤਵਪੂਰਨ ਸਵਾਲਾਂ ਦੇ ਜਵਾਬ :-

1- ਸੀਏਏ ਦੇ ਅਧੀਨ ਕਿਹੜੇ ਲੋਕਾਂ ਨੂੰ ਮਿਲੇਗੀ ਨਾਗਰਿਕਤਾ?

ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ 'ਚ ਰਹਿਣ ਵਾਲੇ ਹਿੰਦੂ, ਈਸਾਈ, ਸਿੱਖ, ਜੈਨ, ਬੌਧ ਅਤੇ ਪਾਰਸੀ ਧਰਮ ਦੇ ਜੋ ਲੋਕ ਧਾਰਮਿਕ ਆਧਾਰ 'ਤੇ ਤੰਗ ਹੋ ਕੇ 31 ਦਸੰਬਰ 2014 ਤੱਕ ਭਾਰਚ 'ਚ ਸ਼ਰਨ ਲੈਣ ਲਈ ਆ ਚੁੱਕੇ ਹਨ, ਉਹ ਇਸ ਦੇ ਅਧੀਨ ਨਾਗਰਿਕਤਾ ਦੇ ਯੋਗ ਹੋਣਗੇ। ਅਰਜ਼ੀ ਦੇਣ ਨੂੰ ਉਹ ਸਾਲ ਦੱਸਣਾ ਹੋਵੇਗਾ, ਜਦੋਂ ਉਨ੍ਹਾਂ ਨੇ ਯਾਤਰਾ ਦਸਤਾਵੇਜ਼ ਦੇ ਬਿਨਾਂ ਭਾਰਤ 'ਚ ਪ੍ਰਵੇਸ਼ ਕੀਤਾ ਸੀ। ਭਾਰਤ 'ਚ ਆਉਣ ਦਾ ਦਿਨ, ਭਾਰਤ 'ਚ ਆਉਣ ਲਈ ਵੀਜ਼ਾ ਜਾਂ ਇਮੀਗ੍ਰੇਸ਼ਨ ਸਟੈਂਪ ਸਮੇਤ ਹੋਰ ਜਾਣਕਾਰੀਆਂ ਦੇਣੀਆਂ ਹੋਣਗੀਆਂ। 

2- ਦਸਤਾਵੇਜ਼ ਨਹੀਂ ਹਨ ਤਾਂ ਕੀ ਕਰੀਏ?

ਫਾਰਮ ਭਰਨ ਲਈ ਦਸਤਾਵੇਜ਼ ਹੋਣੇ ਜ਼ਰੂਰੀ ਨਹੀਂ ਕੀਤਾ ਗਿਆ ਹੈ। ਜੇਕਰ ਕਿਸੇ ਕੋਲ ਕੋਈ ਦਸਤਾਵੇਜ਼ ਨਹੀਂ ਹੈ ਤਾਂ ਉਹ ਉਸ ਦਾ ਕਾਰਨ ਦੱਸ ਸਕਦਾ ਹੈ। ਜੇਕਰ ਕੋਈ ਦਸਤਾਵੇਜ਼ ਹੈ ਤਾਂ ਜਾਣਕਾਰੀ ਨਹੀਂ ਦੇਣੀ ਹੋਵੇਗੀ। ਤੁਸੀਂ ਜਿਹੜੇ ਰਾਜ 'ਚ ਰਹਿ ਰਹੇ ਹੋ, ਉੱਥੇ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹੋ।

3- ਫਾਰਮ 'ਚ ਕੀ-ਕੀ ਭਰਨਾ ਹੋਵੇਗਾ?

ਆਨਲਾਈਨ ਫਾਰਮ 'ਚ ਤੁਹਾਨੂੰ ਆਪਣੇ ਮਾਤਾ-ਪਿਤਾ ਜਾਂ ਪਤੀ ਦਾ ਨਾਂ, ਭਾਰਤ 'ਚ ਕਦੋਂ ਤੋਂ ਰਹਿ ਰਹੇ ਹੋ ਅਤੇ ਕਿੱਥੇ, ਕਿਹੜੇ ਦੇਸ਼ ਤੋਂ ਆਏ ਹੋ। ਉੱਥੇ ਕਿੱਥੇ ਰਹਿ ਰਹੇ ਸੀ। ਭਾਰਤ 'ਚ ਆਉਣ ਦੇ ਬਾਅਦ ਕੀ ਕੰਮ ਕਰ ਰਹੇ ਹੋ। ਕਿਹੜੇ ਧਰਮ ਨਾਲ ਸੰਬੰਧ ਰੱਖਦੇ ਹੋ। 

4- ਵਿਆਹੇ ਅਤੇ ਕੁਆਰਿਆਂ ਲਈ ਵੱਖ ਫਾਰਮ ਹੈ?

ਵੈੱਬ ਪੋਰਟਲ ਲਈ ਵੱਖ ਤੋਂ ਫਾਰਮ ਹਨ। ਜੇਕਰ ਭਾਰਤ ਆਉਣ ਤੋਂ ਬਾਅਦ ਕਿਸੇ ਭਾਰਤੀ ਨਾਲ ਵਿਆਹ ਕੀਤਾ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ। ਬੱਚਿਆਂ ਲਈ ਵੀ ਵੱਖ ਤੋਂ ਫਾਰਮ ਦਿੱਤਾ ਗਿਆ ਹੈ। 

5- ਅਪਰਾਧਕ ਰਿਕਾਰਡ ਹੋਣ ਦੀ ਸਥਿਤੀ 'ਚ ਕੀ ਹੋਵੇਗਾ?

ਜੇਕਰ ਕੋਈ ਅਪਰਾਧਕ ਰਿਕਾਰਡ ਹੈ ਤਾਂ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਜੇਕਰ ਸਰਕਾਰ ਨੂੰ ਲੱਗੇਗਾ ਕਿ ਅਜਿਹੇ ਕਿਸੇ ਸ਼ਖ਼ਸ ਨੂੰ ਨਾਗਰਿਕਤਾ ਦੇਣ ਨਾਲ ਖ਼ਤਰਾ ਹੋ ਸਕਦਾ ਹੈ ਤਾਂ ਉਸ ਦਾ ਫਾਰਮ ਕੈਂਸਲ ਕੀਤਾ ਜਾ ਸਕਦਾ ਹੈ। 

6- ਕੀ ਖੋਹੀ ਜਾ ਸਕਦੀ ਹੈ ਕਿਸੇ ਦੀ ਨਾਗਰਿਕਤਾ?

ਕਿਸੇ ਦੀ ਨਾਗਰਿਕਤਾ ਖੋਹਣ ਦਾ ਕੋਈ ਪ੍ਰਬੰਧ ਨਹੀਂ ਹੈ। ਯਾਨੀ ਕਿਸੇ ਦੀ ਨਾਗਰਿਕਤਾ 'ਤੇ ਕੋਈ ਸੰਕਟ ਨਹੀਂ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਕ ਬਿਆਨ 'ਚ ਕਿਹਾ ਸੀ ਕਿ ਸੀਏਏ ਕਿਸੇ ਦੀ ਨਾਗਰਿਕਤਾ ਖੋਹਣ ਦਾ ਕਾਨੂੰਨ ਨਹੀਂ ਹੈ। ਸੀਏਏ ਦੇ ਅਧੀਨ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ 31 ਦਸੰਬਰ 2014 ਤੋਂ ਪਹਿਲਾਂ ਆਏ ਗੈਰ-ਮੁਸਲਿਮ 6 ਭਾਈਚਾਰਿਆਂ ਨੂੰ ਨਾਗਰਿਕਤਾ ਦੇਣ ਦਾ ਪ੍ਰਬੰਧ ਕੀਤਾ ਹੈ। 

7- ਕਿਵੇਂ ਪ੍ਰਾਪਤ ਕਰੀਏ ਨਾਗਰਿਕਤਾ ਦਾ ਸਰਟੀਫਿਕੇਟ?

ਫਾਰਮ 'ਚ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਵੈਰੀਫਿਕੇਸ਼ਨ ਦੀ ਪੁਸ਼ਟੀ ਕਰਨੀ ਹੋਵੇਗੀ ਅਤੇ ਦਸਤਖ਼ਤ ਕਰਨੇ ਹੋਣਗੇ। ਕੋਈ ਝੂਠ ਜਾਂ ਧੋਖਾਧੜੀ ਦੀ ਸਥਿਤੀ 'ਚ ਫਾਰਮ ਕੈਂਸਲ ਕੀਤਾ ਜਾ ਸਕਦਾ ਹੈ। ਸਰਕਾਰ ਦੇ ਵੈਰੀਫਿਕੇਸ਼ ਤੋਂ ਬਾਅਦ ਡਿਜੀਟਲ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਅਰਜ਼ੀ ਦੇਣ ਵਾਲੇ ਨੂੰ ਜੇਕਰ ਹਾਰਡ ਕਾਪੀ ਚਾਹੀਦੀ ਹੈ ਤਾਂ ਉਹ ਵੀ ਉਪਲੱਬਧ ਕਰਵਾਈ ਜਾਵੇਗੀ।

8- ਸੀਏਏ ਦਾ ਸਿਸਟਮ ਕਿਵੇਂ ਕਰੇਗਾ ਕੰਮ?

ਵੈੱਬ ਪੋਰਟਲ ਕੀਤਾ ਗਿਆ ਹੈ, ਸਾਰੀ ਪ੍ਰਕਿਰਿਆ ਆਨਲਾਈਨ ਹੈ। ਆਨਲਾਈਨ ਅਪਲਾਈ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਐਪਲੀਕੇਸ਼ਨ ਜ਼ਿਲ੍ਹਾ ਕਮੇਟੀ ਕੋਲ ਜਾਵੇਗੀ। ਫਿਰ ਉਹ ਐਂਪਾਵਰਡ ਕਮੇਟੀ ਨੂੰ ਭੇਜੇਗੀ। ਅਧਿਕਾਰਤ ਪ੍ਰਾਪਤ ਕਮੇਟੀ ਨਾਗਰਿਕਤਾ 'ਤੇ ਫ਼ੈਸਲਾ ਲਵੇਗੀ। ਇਸ ਦੇ ਪ੍ਰਮੁੱਖ ਡਾਇਰੈਕਟਰ (ਸੈਂਸਸ ਆਪਰੇਸ਼ਨਜ਼) ਹੋਣਗੇ। 7 ਹੋਰ ਮੈਂਬਰ ਵੀ ਹੋਣਗੇ। ਇਸ 'ਚ ਆਈ.ਬੀ., ਫੋਰੇਨ, ਰੀਜ਼ਨਲ ਰਜਿਸਟਰੇਸ਼ਨ ਦਫ਼ਤਰ, ਪੋਸਟ ਆਫ਼ਿਸ ਅਤੇ ਰਾਜ ਸੂਚਨਾ ਅਧਿਕਾਰੀ ਸ਼ਾਮਲ ਹੋਣਗੇ। 


DIsha

Content Editor

Related News