ਰਾਹੁਲ ਗਾਂਧੀ ਦੀ ਜਾਤੀ ਪੁੱਛਣ ''ਚ ਕੀ ਗਲਤ ਹੈ : ਕਿਰੇਨ ਰਿਜਿਜੂ

Wednesday, Jul 31, 2024 - 04:05 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਜਾਤੀ ਪੁੱਛਣ 'ਚ ਕੁਝ ਵੀ ਗਲਤ ਨਹੀਂ ਹੈ, ਕਿਉਂਕਿ ਉਹ (ਖੁਦ ਵੀ) ਅਜਿਹਾ ਕਰਦੇ ਰਹਿੰਦੇ ਹਨ ਅਤੇ ਜਾਤੀ ਦੇ ਆਧਾਰ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਨ। ਸੰਸਦੀ ਕਾਰਜ ਮੰਤਰੀ ਨੇ ਸਦਨ 'ਚ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਦੀ ਮੰਗਲਵਾਰ ਦੀ ਟਿੱਪਣੀ 'ਤੇ ਵਿਰੋਧੀ ਦਲਾਂ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਕਿਹਾ ਕਿ ਕਾਂਗਰਸ ਆਗੂ (ਖੁਦ) ਆਏ ਦਿਨ ਲੋਕਾਂ ਦੀ ਜਾਤੀ ਪੁੱਛਦੇ ਰਹਿੰਦੇ ਹਨ। ਉਨ੍ਹਾਂ ਕਿਹਾ,''ਲੋਕਾਂ ਦੀ ਜਾਤੀ ਪੁੱਛ ਕੇ ਕਾਂਗਰਸ ਨੇ ਦੇਸ਼ ਨੂੰ ਵੰਡਣ ਦੀ ਸਾਜਿਸ਼ ਕੀਤੀ ਹੈ ਅਤੇ ਜਦੋਂ ਰਾਹੁਲ ਗਾਂਧੀ ਦੀ ਜਾਤੀ ਬਾਰੇ ਗੱਲ ਹੋਈ ਤਾਂ ਇੰਨਾ ਵਿਰੋਧ ਹੋ ਰਿਹਾ ਹੈ।'' ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਰਿਜਿਜੂ ਨੇ ਕਿਹਾ,''ਕਾਂਗਰਸ ਆਏ ਦਿਨ ਜਾਤੀ ਦੀ ਗੱਲ ਕਰਦੀ ਹੈ। ਜਦੋਂ ਉਹ (ਰਾਹੁਲ ਗਾਂਧੀ) ਮੀਡੀਆ ਕਰਮੀਆਂ ਨੂੰ ਮਿਲੇ ਤਾਂ ਉਹ ਉਨ੍ਹਾਂ ਦੀ ਜਾਤੀ ਪੁੱਛਦੇ ਹਨ, ਉਹ ਹਥਿਆਰਬੰਦ ਫ਼ੋਰਸਾਂ ਦੇ ਜਵਾਨਾਂ ਦੀ ਜਾਤੀ ਪੁੱਛਦੇ ਹਨ, ਉਹ ਭਾਰਤ ਜੋੜੋ ਯਾਤਰਾ ਦੌਰਾਨ ਲੋਕਾਂ ਦੀ ਜਾਤੀ ਪੁੱਛਦੇ ਹਨ।'' ਮੰਤਰੀ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ,''ਉਹ ਲੋਕਾਂ ਦੀ ਜਾਤੀ ਪੁੱਛ ਸਕਦੇ ਹਨ ਅਤੇ ਕੋਈ ਉਨ੍ਹਾਂ ਦੀ ਜਾਤੀ ਨਹੀਂ ਪੁੱਛ ਸਕਦਾ। ਇਹ ਕੀ ਹੈ? (ਸਮਾਜਵਾਦੀ ਪਾਰਟੀ ਦੇ ਪ੍ਰਧਾਨ) ਅਖਿਲੇਸ਼ ਯਾਦਵ ਨੇ ਵੀ ਰਾਹੁਲ ਗਾਂਧੀ ਦਾ ਸਮਰਥ ਕੀਤਾ। ਕੀ ਉਹ ਦੇਸ਼ ਅਤੇ ਸੰਸਦ ਤੋਂ ਉੱਪਰ ਹਨ।'' 

ਰਿਜਿਜੂ ਨੇ ਇਸ ਨੂੰ ਦੇਸ਼, ਲੋਕਤੰਤਰ ਅਤੇ ਅਰਥਵਿਵਸਥਾ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ,''ਕਾਂਗਰਸ ਸੜਕਾਂ ਤੋਂ ਲੈ ਕੇ ਸੰਸਦ ਤੱਕ ਹਿੰਸਾ ਫੈਲਾਉਣਾ ਚਾਹੁੰਦੀ ਹੈ।'' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਲੋਕਾਂ ਨੂੰ ਵੰਡਣ ਦੀ ਕਾਂਗਰਸ ਦੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦੇਵੇਗੀ। ਇਕ ਹੋਰ ਸਵਾਲ ਦੇ ਜਵਾਬ 'ਚ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੋਰ ਪਿਛੜਾ ਵਰਗ (ਓਬੀਸੀ) ਭਾਈਚਾਰੇ ਤੋਂ ਆਉਂਦੇ ਹਨ ਅਤੇ ਸਾਰੇ ਭਾਈਚਾਰਿਆਂ ਦੀ ਭਲਾਈ ਲਈ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਨੇ ਓ.ਬੀ.ਸੀ. ਲਈ ਕੰਮ ਕੀਤਾ ਹੈ, ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰਲਾਲ ਨਹਿਰੂ ਅਤੇ ਰਾਜੀਵ ਗਾਂਧੀ ਨੇ ਅਜਿਹੇ ਰਾਖਵਾਂਕਰਨ ਦਾ ਵਿਰੋਧ ਕੀਤਾ ਸੀ। ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਵੀ ਕਿਹਾ ਕਿ ਵਿਰੋਧੀ ਧਿਰ ਜਾਤੀ ਜਨਗਣਨਾ ਦੀ ਮੰਗ ਕਰ ਰਿਹਾ ਹੈ, ਇਸ ਲਈ ਰਾਹੁਲ ਗਾਂਧੀ ਦੀ ਜਾਤੀ ਪੁੱਛਣ 'ਚ ਕੋਈ ਬੁਰਾਈ ਨਹੀਂ ਹੈ। ਉਨ੍ਹਾਂ ਕਿਹਾ,''ਤੁਸੀਂ 70 ਸਾਲ ਤੱਕ ਸੱਤਾ 'ਚ ਰਹੇ। ਤੁਸੀਂ ਜਾਤੀ ਜਨਗਣਨਾ ਕਿਉਂ ਨਹੀਂ ਕਰਵਾਈ?''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News