ਕੀ ਹੈ PM ਮੋਦੀ ਦਾ ਜੰਮੂ-ਕਸ਼ਮੀਰ 'ਤੇ 'ਫਿਊਚਰ ਪਲਾਨ'? 70 ਕੇਂਦਰੀ ਮੰਤਰੀ ਕਰਨਗੇ ਘਾਟੀ ਦਾ ਦੌਰਾ

Friday, Sep 03, 2021 - 10:04 PM (IST)

ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਮੁੜ ਚੋਣਾਂ ਕਰਵਾਉਣ ਨੂੰ ਲੈ ਕੇ ਪੂਰਨ ਰਾਜ ਦਾ ਦਰਜਾ ਦੇਣ ਤੱਕ, ਕਈ ਅਜਿਹੇ ਮੁੱਦੇ ਹਨ ਜਿਨ੍ਹਾਂ 'ਤੇ ਹੁਣ ਖੁੱਲ੍ਹ ਕੇ ਚਰਚਾ ਹੋਣ ਲੱਗੀ ਹੈ। ਘਾਟੀ ਨੂੰ ਲੈ ਕੇ ਮੋਦੀ ਸਰਕਾਰ ਦੀ ਰਣਨੀਤੀ 'ਤੇ ਵੀ ਰਾਜਨੀਤਕ ਗਲਿਆਰਿਆਂ ਵਿੱਚ ਚਰਚਾ ਤੇਜ਼ ਹੈ। ਅਜਿਹੀ ਹੀ ਇੱਕ ਚਰਚਾ ਜੰਮੂ-ਕਸ਼ਮੀਰ ਵਿੱਚ ਕੇਂਦਰੀ ਮੰਤਰੀਆਂ  ਦੇ ਦੌਰੇ ਨੂੰ ਲੈ ਕੇ ਹੈ।

ਜੰਮੂ-ਕਸ਼ਮੀਰ 'ਤੇ ਮੋਦੀ ਪਲਾਨ
ਖ਼ਬਰ ਹੈ ਕਿ 70 ਕੇਂਦਰੀ ਮੰਤਰੀ ਸਤੰਬਰ 10 ਤੋਂ ਜੰਮੂ-ਕਸ਼ਮੀਰ ਦਾ ਦੌਰਾ ਕਰ ਸਕਦੇ ਹਨ। ਸਾਰਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਸਪੱਸ਼ਟ ਸੁਨੇਹਾ ਦਿੱਤਾ ਜਾ ਚੁੱਕਿਆ ਹੈ ਕਿ ਉਨ੍ਹਾਂ ਨੂੰ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿੱਚ ਜਾਣਾ ਹੈ। ਉੱਥੇ ਦੀ ਜਨਤਾ ਨਾਲ ਸਿੱਧਾ ਸੰਪਰਕ ਕਰਨਾ ਹੈ। ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਾਉਣਾ ਅਤੇ ਹੱਲ ਕਰਨਾ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਕੇਂਦਰ ਦੇ ਵਿਕਾਸ ਕੰਮ ਕਿੰਨੇ ਪੂਰੇ ਹੋ ਰਹੇ ਹਨ, ਇਸ ਦੀ ਵੀ ਸਮੀਖਿਆ ਹੋਣੀ ਹੈ।

ਇਹ ਵੀ ਪੜ੍ਹੋ - 'ਪੰਜ ਪਿਆਰੇ' ਵਾਲੇ ਬਿਆਨ 'ਤੇ ਹਰੀਸ਼ ਰਾਵਤ ਨੇ ਬਖ਼ਸ਼ਾਈ ਭੁੱਲ, ਗੁਰਦੁਆਰੇ 'ਚ ਸਾਫ ਕੀਤੀਆਂ ਜੁੱਤੀਆਂ (Video)

70 ਕੇਂਦਰੀ ਮੰਤਰੀਆਂ ਦਾ ਦੌਰਾ  
ਹੁਣ ਇਹ ਸਾਰੀ ਜ਼ਿੰਮੇਵਾਰੀ ਇਨ੍ਹਾਂ 70 ਕੇਂਦਰੀ ਮੰਤਰੀਆਂ ਨੂੰ ਸੌਂਪ ਦਿੱਤੀ ਗਈ ਹੈ ਜਿਨ੍ਹਾਂ ਨੂੰ 9 ਹਫਤਿਆਂ ਦੇ ਅੰਦਰ ਕੇਂਦਰ ਦੇ ਇਸ ਮਿਸ਼ਨ ਨੂੰ ਸਫਲ ਬਣਾਉਣਾ ਹੈ। ਇਸ ਬਾਰੇ ਬੀਜੇਪੀ ਨੇਤਾ ਰਵਿੰਦਰ ਰੈਨਾ ਨੇ ਵਿਸਥਾਰ ਨਾਲ ਦੱਸਿਆ ਹੈ। ਉਹ ਕਹਿੰਦੇ ਹਨ ਕਿ 70 ਕੇਂਦਰੀ ਮੰਤਰੀ ਆਉਣਗੇ ਅਤੇ ਦੂਰ-ਦਰਾਡੇ ਵਾਲੇ ਇਲਾਕਿਆਂ ਦਾ ਦੌਰਾ ਕਰਨਗੇ। ਹਰ ਜਗ੍ਹਾ 'ਤੇ ਜਨਤਾ ਦਰਬਾਰ ਦਾ ਪ੍ਰਬੰਧ ਕੀਤਾ ਜਾਵੇਗਾ। ਸਾਰੇ ਉੱਥੇ ਪਹੁੰਚ ਕੇ ਵਿਕਾਸ ਕੰਮ ਦੀ ਵੀ ਸਮੀਖਿਆ ਕਰਨਗੇ। ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਘਾਟੀ ਦਾ ਦੌਰਾ ਕਰਨ ਪਰ ਅਜੇ ਅਧਿਕਾਰਿਕ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News