ਹੋ ਕੀ ਗਿਐ ਇਸ ਦੁਨੀਆ ਨੂੰ...? ਬੰਦੇ ਨੇ ਡਾਕਟਰਾਂ ਨਾਲ ਮਿਲ ਕੁਝ ਪੈਸਿਆਂ ਖ਼ਾਤਰ ਵੇਚ''ਤੀ ਆਪਣੀ ਹੀ ਔਲਾਦ
Saturday, Apr 19, 2025 - 02:26 PM (IST)

ਨੈਸ਼ਨਲ ਡੈਸਕ- ਅੱਜ-ਕੱਲ੍ਹ ਦੇ ਜ਼ਮਾਨੇ 'ਚ ਇਕ ਪਾਸੇ ਕੁਝ ਲੋਕ ਔਲਾਦ ਨਾ ਹੋਣ ਕਾਰਨ ਦੁਖੀ ਰਹਿੰਦੇ ਹਨ, ਉੱਥੇ ਹੀ ਕੁਝ ਲੋਕ ਆਪਣੀ ਔਲਾਦ ਨੂੰ ਬੇਗਾਨੇ ਹੱਥੀਂ ਪਾ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਓ ਨੇ ਡਾਕਟਰ ਨਾਲ ਮਿਲ ਕੇ ਆਪਣਾ ਹੀ 2 ਸਾਲ ਦਾ ਪੁੱਤ ਕੁਝ ਪੈਸਿਆਂ ਖ਼ਾਤਰ ਵੇਚ ਦਿੱਤਾ।
ਮੁੰਬਈ ਪੁਲਸ ਨੇ ਬੱਚਿਆਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਦੋ ਨਾਬਾਲਗ ਬੱਚਿਆਂ ਨੂੰ ਬਚਾਇਆ ਅਤੇ ਪੱਛਮੀ ਬੰਗਾਲ ਦੇ ਹੁਗਲੀ ਤੋਂ ਇੱਕ ਮਹਿਲਾ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਇਹ ਮਾਮਲਾ 5 ਅਗਸਤ, 2024 ਦਾ ਹੈ, ਜਦੋਂ ਅਮਰ ਧੀਰੇਨ (65) ਨੇ ਆਪਣੇ ਜਵਾਈ ਅਨਿਲ ਪੁਰਵਈਆ ਅਤੇ ਉਸ ਦੇ ਦੋ ਸਾਲ ਦੇ ਪੋਤੇ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਅਨਿਲ ਪੁਰਵਈਆ ਨੇ ਕਥਿਤ ਤੌਰ 'ਤੇ ਤਿੰਨ ਵਿਅਕਤੀਆਂ, ਆਸਮਾ ਸ਼ੇਖ, ਸ਼ਰੀਫ ਸ਼ੇਖ ਅਤੇ ਆਸ਼ਾ ਪਵਾਰ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਲਗਭਗ 1.6 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ।
ਇਹ ਵੀ ਪੜ੍ਹੋ- ਸਰਕਾਰੀ ਟੀਚਰ ਨੇ ਸਕੂਲ 'ਚ ਹੀ ਕੀਤੀ ਅਜਿਹੀ ਕਰਤੂਤ ਕਿ..., ਵੀਡੀਓ ਵਾਇਰਲ ਹੋਣ ਮਗਰੋਂ ਪੈ ਗਈ ਕਾਰਵਾਈ
ਮੁਲਜ਼ਮ ਦੀ ਪਛਾਣ ਰੇਸ਼ਮਾ ਸੰਤੋਸ਼ ਕੁਮਾਰ ਬੈਨਰਜੀ (43) ਵਜੋਂ ਹੋਈ ਹੈ। ਅਨਿਲ ਅਤੇ ਆਸਮਾ ਨੂੰ ਮੁੰਬਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਪੁੱਛਗਿੱਛ ਵਿੱਚ ਆਸ਼ਾ ਪਵਾਰ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ। ਪੁਲਸ ਨੇ ਦੱਸਿਆ ਕਿ ਉਸ ਨੂੰ ਹੈਦਰਾਬਾਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੇ ਕਬੂਲ ਕੀਤਾ ਸੀ ਕਿ ਬੱਚੇ ਨੂੰ 9 ਜੁਲਾਈ, 2024 ਨੂੰ ਹੋਰ ਮੁਲਜ਼ਮਾਂ ਦੀ ਮਦਦ ਨਾਲ ਭੁਵਨੇਸ਼ਵਰ ਰੇਲਵੇ ਸਟੇਸ਼ਨ 'ਤੇ ਰੇਸ਼ਮਾ ਨਾਮਕ ਡਾਕਟਰ ਨੂੰ ਵੇਚ ਦਿੱਤਾ ਗਿਆ ਸੀ।
ਤਕਨੀਕੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਰੇਸ਼ਮਾ ਭੁਵਨੇਸ਼ਵਰ ਕਈ ਹਸਪਤਾਲਾਂ ਨਾਲ ਜੁੜੀ ਹੋਈ ਹੈ, ਪਰ ਜਦੋਂ ਤੱਕ ਪੁਲਸ ਪਹੁੰਚੀ, ਉਹ ਨੌਕਰੀ ਛੱਡ ਚੁੱਕੀ ਸੀ। ਪੁਲਸ ਨੇ ਦੱਸਿਆ ਕਿ ਉਸ ਦੀ ਲੋਕੇਸ਼ਨ ਪੱਛਮੀ ਬੰਗਾਲ ਦੇ ਹੁਬਲੀ ਵਿੱਚ ਟ੍ਰੈਕ ਕੀਤੀ ਗਈ ਸੀ ਅਤੇ ਮੁੰਬਈ ਪੁਲਸ ਦੀ ਇੱਕ ਟੀਮ ਨੇ ਉਸ ਨੂੰ ਤਸਕਰੀ ਕੀਤੇ ਬੱਚੇ ਅਤੇ ਇੱਕ ਹੋਰ ਅਣਪਛਾਤੀ ਤਿੰਨ ਸਾਲ ਦੀ ਬੱਚੀ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਰੇਸ਼ਮਾ ਨੂੰ ਸੇਰਾਮਪੁਰ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਅਤੇ ਟ੍ਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ। ਬਚਾਏ ਗਏ ਬੱਚਿਆਂ ਨੂੰ ਹੁਬਲੀ ਵਿੱਚ ਬਾਲ ਭਲਾਈ ਕਮੇਟੀ (ਸੀ.ਡਬਲਯੂ.ਸੀ.) ਦੇ ਸਾਹਮਣੇ ਪੇਸ਼ ਕੀਤਾ ਗਿਆ। ਇੱਕ ਬੱਚੇ ਨੂੰ ਮੁੰਬਈ ਪੁਲਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਜਦੋਂ ਕਿ ਅਣਪਛਾਤੀ ਕੁੜੀ ਨੂੰ ਇੱਕ ਸ਼ੈਲਟਰ ਹੋਮ ਵਿੱਚ ਰੱਖਿਆ ਗਿਆ ਹੈ। ਮੁੰਬਈ ਵਿੱਚ ਮੁਲਜ਼ਮ ਨੂੰ ਇੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਪੱਬ 'ਚ ਪਾਰਟੀ ਕਰਨ ਮਗਰੋਂ ਘਰ ਪਰਤੀਆਂ ਸਹੇਲੀਆਂ, ਰਾਤੀਂ 3 ਵਜੇ ਇਕ ਨੇ ਕਰ'ਤਾ ਕੁਝ ਅਜਿਹਾ ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e