ਜਾਣੋ ਕੀ ਹੈ ਡੈੱਥ ਵਾਰੰਟ ਅਤੇ ਫਾਂਸੀ ਦੇ ਫੰਦੇ ਤਕ ਦੀ ਪੂਰੀ ਪ੍ਰਕਿਰਿਆ

1/8/2020 2:09:22 PM

ਨਵੀਂ ਦਿੱਲੀ— 16 ਦਸੰਬਰ 2012 ਨੂੰ ਗੈਂਗਰੇਪ ਦਾ ਸ਼ਿਕਾਰ ਨਿਰਭਯਾ ਨੂੰ ਆਖਰਕਾਰ 7 ਸਾਲਾਂ ਬਾਅਦ ਇਨਸਾਫ ਮਿਲਿਆ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰੇ ਦੋਸ਼ੀਆਂ ਦਾ ਕੱਲ ਭਾਵ ਮੰਗਲਵਾਰ ਨੂੰ ਡੈੱਥ ਵਾਰੰਟ ਜਾਰੀ ਹੋਇਆ। ਕੋਰਟ ਨੇ ਦੋਸ਼ੀਆਂ ਨੂੰ 22 ਜਨਵਰੀ 2020 ਨੂੰ ਸਵੇਰੇ 7 ਵਜੇ ਫਾਂਸੀ ਦਿੱਤੇ ਜਾਣ ਦਾ ਨਿਰੇਦਸ਼ ਦਿੱਤਾ ਹੈ। ਦੋਸ਼ੀਆਂ ਕੋਲ 14 ਦਿਨਾਂ ਦਾ ਸਮਾਂ ਹੈ, ਆਪਣੀ ਸਜ਼ਾ ਵਿਰੁੱਧ ਰਿਵਿਊ ਪਟੀਸ਼ਨ ਦਾਇਰ ਕਰਨ ਦਾ। ਜ਼ਿਕਰਯੋਗ ਹੈ ਕਿ ਸਾਕੇਤ ਅਦਾਲਤ ਨੇ 13 ਸਤੰਬਰ 2013 ਨੂੰ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿਚ ਕੁੱਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਇਕ ਰਾਮ ਸਿੰਘ ਨੇ ਜੇਲ 'ਚ ਹੀ ਖੁਦਕੁਸ਼ੀ ਕਰ ਲਈ ਸੀ। ਇਕ ਨਾਬਾਲਗ ਸੀ, ਜਿਸ ਨੂੰ ਬਾਲ ਸੁਧਾਰ ਗ੍ਰਹਿ 'ਚ 3 ਸਾਲ ਦੀ ਸਜ਼ਾ ਭੁਗਤਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ।
 

ਨਿਰਭਯਾ ਕੇਸ 'ਚ ਕੋਰਟ ਵਲੋਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਡੈੱਥ ਵਾਰੰਟ ਸ਼ਬਦ ਸੁਰਖੀਆਂ 'ਚ ਹੈ। 
ਆਓ ਜਾਣਦੇ ਹਾਂ ਕੀ ਹੁੰਦਾ ਹੈ ਡੈੱਥ ਵਾਰੰਟ— 
ਡੈੱਥ ਵਾਰੰਟ ਨੂੰ ਬਲੈਕ ਵਾਰੰਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਡੈੱਥ ਵਾਰੰਟ ਨੂੰ ਜੇਲ ਮੁਖੀ ਨੂੰ ਸੰਬੋਧਿਤ ਕਰਦੇ ਹੋਏ ਭੇਜਿਆ ਜਾਂਦਾ ਹੈ, ਜਿੱਥੇ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ ਨੂੰ ਰੱਖਿਆ ਜਾਂਦਾ ਹੈ। ਜੋ ਕਾਨੂੰਨੀ ਕਾਗਜ਼ਾਤ ਫਾਰਮ ਨੰ. 42 ਹੈ, ਇਸ ਵਿਚ ਲਿਖਿਆ ਹੈ, ''ਵਾਰੰਟ ਆਫ ਐਗਜ਼ੀਕਿਊਸ਼ਨ ਆਫ ਏ ਸੰਟੈਂਸ ਆਫ ਡੈੱਥ।'' ਪਹਿਲੇ ਖਾਲੀ ਕਾਲਮ ਵਿਚ ਜੇਲ ਦਾ ਨੰਬਰ ਲਿਖਿਆ ਹੁੰਦਾ ਹੈ, ਭਾਵ ਕਿ ਜਿਸ ਜੇਲ ਵਿਚ ਫਾਂਸੀ ਦਿੱਤੀ ਜਾਵੇਗੀ। ਦੂਜੇ ਕਾਲਮ ਵਿਚ ਫਾਂਸੀ 'ਤੇ ਚੜ੍ਹਨ ਵਾਲੇ ਸਾਰੇ ਦੋਸ਼ੀਆਂ ਦਾ ਨਾਂ ਲਿਖਿਆ ਜਾਂਦਾ ਹੈ। ਖਾਲੀ ਕਾਲਮ ਵਿਚ ਕੇਸ ਦਾ ਐੱਫ. ਆਈ. ਆਰ. ਨੰਬਰ, ਕੇਸ ਨੰਬਰ ਲਿਖਿਆ ਜਾਂਦਾ ਹੈ। ਉਸ ਦੇ ਬਾਅਦ ਕਾਲਮ ਵਿਚ ਜਿਸ ਦਿਨ ਬਲੈਕ ਵਾਰੰਟ ਜਾਰੀ ਹੋ ਰਿਹਾ ਹੋਵੇ, ਉਹ ਮਿਤੀ ਪਹਿਲਾਂ ਲਿਖੀ ਜਾਂਦੀ ਹੈ। ਉਸ ਦੇ ਬਾਅਦ ਦੇ ਕਾਲਮ ਵਿਚ ਫਾਂਸੀ ਦੇਣ ਵਾਲਾ ਦਿਨ ਭਾਵ ਮੌਤ ਦੇ ਦਿਨ ਦੀ ਮਿਤੀ ਲਿਖੀ ਜਾਂਦੀ ਹੈ ਅਤੇ ਕਿਸ ਥਾਂ 'ਤੇ ਫਾਂਸੀ ਦਿੱਤੀ ਜਾਵੇਗੀ, ਉਹ ਲਿਖਿਆ ਜਾਂਦਾ ਹੈ। 

PunjabKesari
ਅਗਲੇ ਖਾਲੀ ਕਾਲਮ ਵਿਚ ਫਾਂਸੀ 'ਤੇ ਚੜ੍ਹਨ ਵਾਲੇ ਦੋਸ਼ੀਆਂ ਦੇ ਨਾਂ ਨਾਲ ਬਕਾਇਦਾ ਫਾਰਮ ਵਿਚ ਸਾਫ-ਸਾਫ ਲਿਖਿਆ ਹੈ ਕਿ ਕਿਸ-ਕਿਸ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਅਤੇ ਉੇਨ੍ਹਾਂ ਦੇ ਗਲੇ ਵਿਚ ਫਾਂਸੀ ਦਾ ਫੰਦਾ ਉਦੋਂ ਤਕ ਲਟਕਾਇਆ ਜਾਵੇ ਜਦ ਤਕ ਉਨ੍ਹਾਂ ਦੀ ਮੌਤ ਨਾ ਹੋ ਜਾਵੇ। ਫਾਂਸੀ ਹੋਣ ਤੋਂ ਬਾਅਦ ਮੌਤ ਨਾਲ ਜੁੜੇ ਸਰਟੀਫਿਕੇਟ ਅਤੇ 'ਫਾਂਸੀ ਹੋ ਗਈ ਹੈ' ਇਹ ਲਿਖਤ ਵਿਚ ਵਾਪਸ ਕੋਰਟ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਸਭ ਤੋਂ ਹੇਠਾਂ ਸਮਾਂ, ਦਿਨ ਅਤੇ ਬਲੈਕ ਵਾਰੰਟ ਜਾਰੀ ਕਰਨ ਵਾਲੇ ਜੱਜ ਦੇ ਸਾਈਨ ਹੁੰਦੇ ਹਨ। ਉਸ ਤੋਂ ਬਾਅਦ ਇਹ ਡੈੱਥ ਵਾਰੰਟ ਜੇਲ ਪ੍ਰਸ਼ਾਸਨ ਕੋਲ ਪਹੁੰਚਦਾ ਹੈ। ਫਿਰ ਜੇਲ ਸੁਪਰਡੈਂਟ ਸਮਾਂ ਤੈਅ ਕਰਦਾ ਹੈ। ਉਸ ਤੋਂ ਬਾਅਦ ਫਾਂਸੀ ਦੀ ਜੋ ਪ੍ਰਕਿਰਿਆ ਜੇਲ ਮੈਨੁਅਲ ਵਿਚ ਤੈਅ ਹੁੰਦੀ ਹੈ, ਉਸ ਦੇ ਹਿਸਾਬ ਨਾਲ ਫਾਂਸੀ ਦਿੱਤੀ ਜਾਂਦੀ ਹੈ।

PunjabKesari

ਨਿਰਭਯਾ ਕੇਸ 'ਚ ਫਾਂਸੀ ਲਈ 4 ਗੱਲਾਂ ਬਣੀਆਂ ਪੁਖਤਾ ਸਬੂਤ—
ਹੇਠਲੀ ਅਦਾਲਤ, ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਨੇ ਲਾਈ ਫਾਂਸੀ 'ਤੇ ਮੋਹਰ
1. ਮੌਤ ਤੋਂ ਪਹਿਲਾਂ ਨਿਰਭਯਾ ਨੇ ਬਿਆਨ ਦਿੱਤਾ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗੰਭੀਰ ਹਾਲਤ 'ਚ ਵੀ ਉਸ ਨੇ ਬਿਆਨ ਦਿੱਤਾ। ਉਸ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ।
2. ਫਾਰੈਂਸਿਕ ਐਵੀਡੈਂਸ 'ਚ ਪੀੜਤਾ ਦੇ ਸਰੀਰ ਤੋਂ ਮਿਲੇ ਨਮੂਨਿਆਂ ਨਾਲ ਦੋਸ਼ੀਆਂ ਦੀ ਡੀ.ਐੱਨ.ਏ. ਪ੍ਰੋਫਾਈਲਿੰਗ ਮੈਚ ਹੋਈ। ਸਰੀਰ ਦੇ ਕੱਟਣ ਦੇ ਨਿਸ਼ਾਨ ਵੀ ਮੈਚ ਹੋਏ।
3. ਅਪਰਾਧਕ ਰਿਕਾਰਡ 'ਚ ਪੁਲਸ ਨੇ ਅਕਸ਼ੈ, ਮੁਕੇਸ਼, ਪਵਨ ਅਤੇ ਵਿਨੇ ਦਾ ਸਾਜ਼ਿਸ਼ ਦਾ ਗੁਨਾਹ ਸਾਬਿਤ ਕੀਤਾ। ਇਹ ਦੋਸ਼ੀ ਪੀੜਤਾ ਅਤੇ ਉਸ ਦੇ ਦੋਸਤ 'ਤੇ ਬੱਸ ਚੜ੍ਹਾਉਣਾ ਚਾਹੁੰਦੇ ਸਨ।
4. ਪੀੜਤਾ ਦੇ ਨਾਲ ਬੱਸ 'ਚ ਯਾਤਰਾ ਕਰਨ ਵਾਲੇ ਉਸ ਦੇ ਦੋਸਤ ਨੇ ਦੋਸ਼ੀਆਂ ਖਿਲਾਫ ਗਵਾਹੀ ਦਿੱਤੀ। ਇਸ ਗਵਾਹੀ ਨੂੰ ਕੋਰਟ ਨੇ ਸਭ ਤੋਂ ਭਰੋਸੇਮੰਦ ਮੰਨਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu