ਜੇ ਪਾਕਿਸਤਾਨ ''ਚ ਪਏ ਪਰਮਾਣੂ ''ਤੇ ਡਿੱਗ ਜਾਂਦੀ ਭਾਰਤੀ ਮਿਜ਼ਾਈਲ ਤਾਂ ਕੀ ਹੁੰਦਾ? ਜਾਣੋ ਕੀ ਪੈਂਦੇ ਪ੍ਰਭਾਅ

Wednesday, May 14, 2025 - 10:13 AM (IST)

ਜੇ ਪਾਕਿਸਤਾਨ ''ਚ ਪਏ ਪਰਮਾਣੂ ''ਤੇ ਡਿੱਗ ਜਾਂਦੀ ਭਾਰਤੀ ਮਿਜ਼ਾਈਲ ਤਾਂ ਕੀ ਹੁੰਦਾ? ਜਾਣੋ ਕੀ ਪੈਂਦੇ ਪ੍ਰਭਾਅ

ਨੈਸ਼ਨਲ ਡੈਸਕ: ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਭਾਰਤ ਵੱਲੋਂ ਅੱਤਵਾਦ ਖ਼ਿਲਾਫ਼ ਫ਼ੈਸਲਾਕੁੰਨ ਜੰਗ ਛੇੜਦਿਆਂ ਪਾਕਿਸਤਾਨ ਦੇ ਅੰਦਰ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਫ਼ੌਜੀ ਟਕਰਾਅ ਵੀ ਹੋਇਆ। ਭਾਰਤ ਵੱਲੋਂ ਪਾਕਿਸਤਾਨ ਦੇ ਕਈ ਏਅਰਬੇਸ ਵੀ ਮਿਜ਼ਾਈਲਾਂ ਰਾਹੀਂ ਤਬਾਹ ਕੀਤੇ ਗਏ। ਹਾਲਾਂਕਿ ਹੁਣ ਦੋਹਾਂ ਦੇਸ਼ਾਂ ਵਿਚਾਲੇ ਸੀਜ਼ਫ਼ਾਇਰ ਹੋ ਚੁੱਕਿਆ ਹੈ, ਪਰ ਇਕ ਸਵਾਲ ਅੱਜ ਕੱਲ੍ਹ ਕਾਫ਼ੀ ਲੋਕਾਂ ਦੇ ਦਿਮਾਗ ਵਿਚ ਹੈ ਕਿ ਜੇਕਰ ਭਾਰਤ ਦੀ ਬ੍ਰਹਿਮੋਸ ਮਿਜ਼ਾਈਲ ਪਾਕਿਸਤਾਨ 'ਚ ਪਏ ਪਰਮਾਣੂ 'ਤੇ ਡਿੱਗ ਜਾਂਦੀ ਤਾਂ ਕੀ ਹੁੰਦਾ? ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ- 

ਇਹ ਖ਼ਬਰ ਵੀ ਪੜ੍ਹੋ - 17 ਮਈ ਲਈ ਹੋ ਗਈ ਨਵੀਂ ਭਵਿੱਖਬਾਣੀ! ਪੜ੍ਹ ਲਓ ਪੂਰੀ ਖ਼ਬਰ

ਜੇਕਰ ਸੁਪਰਸੋਨਿਕ ਮਿਜ਼ਾਈਲ ਪਰਮਾਣੂ ਹਥਿਆਰਾਂ ਦੇ ਬੰਕਰ 'ਤੇ ਡਿੱਗਦੀ ਵੀ ਹੈ ਤਾਂ ਇਸ ਨਾਲ ਪਰਮਾਣੂ ਧਮਾਕਾ ਨਹੀਂ ਹੋ ਸਕਦਾ। ਪਰਮਾਣੂ ਹਥਿਆਰਾਂ ਨੂੰ ਚਲਾਉਣ ਲਈ ਬੇਹੱਦ ਸਟੀਕ ਇਲੈਕਟ੍ਰਾਨਿਕ ਕੋਡ, ਵਿਸ਼ੇਸ਼ ਕਮਾਂਡ ਸਿਸਟਮ ਸਮੇਤ ਕਈ ਪੱਧਰ ਦੀ ਸੁਰੱਖਿਆ ਇੰਟਰਲਾਕਿੰਗ ਪ੍ਰਣਾਲੀ ਦੀ ਲੋੜ ਹੁੰਦੀ ਹੈ। ਉਹ ਕਿਸੇ ਧਮਾਕੇ ਜਾਂ ਮਿਜ਼ਾਈਲ ਹਮਲੇ ਨਾਲ ਨਹੀਂ ਫੱਟ ਸਕਦੇ। ਹਾਲਾਂਕਿ ਇਸ ਨਾਲ ਉਂਝ ਕਾਫ਼ੀ ਨੁਕਸਾਨ ਹੋ ਸਕਦਾ ਹੈ। ਅਜਿਹਾ ਹੋਣ 'ਤੇ ਰੇਡੀਏਸ਼ਨ ਲਿਕੇਜ ਤੇ ਵਾਤਾਵਰਨ ਪ੍ਰਦੂਸ਼ਣ ਦਾ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। 

ਜੇਕਰ ਕੋਈ ਮਿਜ਼ਾਈਲ ਬੰਕਰ ਦੀ ਗਹਿਰਾਈ ਤਕ ਜਾ ਕੇ ਪ੍ਰਮਾਣੂ ਹਥਿਆਰਾਂ ਦੇ ਜ਼ਖ਼ੀਰੇ ਤਕ ਪਹੁੰਚ ਜਾਵੇ, ਤਾਂ ਸਥਿਤੀ ਡਰਟੀ ਬੰਬ ਜਿਹੀ ਹੋ ਸਕਦੀ ਹੈ। ਸੰਰਚਨਾਤਮਕ ਢਾਂਚੇ ਨੂੰ ਨੁਕਸਾਨ ਤੇ ਲੀਕੇਜ ਦਾ ਖ਼ਤਰਾ ਵੱਧ ਜਾਂਦਾ ਹੈ। ਇਲਾਕੇ ਵਿਚ ਰੇਡੀਏਸ਼ਨ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ, ਜਿਸ ਦਾ ਉੱਥੇ ਰਹਿੰਦੇ ਲੋਕਾਂ ਦੀ ਸਿਹਤ 'ਤੇ ਬਹੁਤ ਮਾੜਾ ਪ੍ਰਭਾਅ ਪੈ ਸਕਦਾ ਹੈ, ਜੋ ਕਾਫ਼ੀ ਲੰਮੇ ਸਮੇਂ ਤਕ ਰਹੇਗਾ। 

ਇਹ ਖ਼ਬਰ ਵੀ ਪੜ੍ਹੋ - Punjab: 'ਜੰਗ' ਦੇ ਹਾਲਾਤ 'ਚ ਸਕੂਲ ਦੇ ਮੁਲਾਜ਼ਮ ਨੂੰ ਇਕ ਗਲਤੀ ਪੈ ਗਈ ਭਾਰੀ! ਫ਼ੌਜ ਤਕ ਪਹੁੰਚਿਆ ਮਾਮਲਾ

ਪਾਕਿਸਤਾਨ ਕਿੱਥੇ ਰੱਖਦਾ ਹੈ ਪ੍ਰਮਾਣੂ ਹਥਿਆਰ?

ਮੀਡੀਆ ਰਿਪੋਰਟਾਂ ਮੁਤਾਬਕ, ਪਾਕਿਸਤਾਨ ਆਪਣੇ ਪ੍ਰਮਾਣੂ ਹਥਿਆਰ ਮੁੱਖ ਤੌਰ 'ਤੇ ਚਾਰ ਥਾਵਾਂ 'ਤੇ ਰੱਖਦਾ ਹੈ-

1. ਮਸਰੂਰ ਏਅਰਬੇਸ (ਕਰਾਚੀ)
2. ਭੋਲਾਰੀ ਏਅਰਬੇਸ (ਸਿੰਧ)
3. ਸਰਗੋਧਾ (ਕਿਰਾਨਾ ਹਿਲਜ਼)
4. ਬਲੂਚਿਸਤਾਨ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News